ਦੁਰਲੱਭ ਪ੍ਰਜਾਤੀ ਦੇ 500 ਤੋਂ ਵੱਧ ਕੱਛੂਕੰਮੇ ਬਰਾਮਦ : ਇਕ ਵਿਅਕਤੀ ਗ੍ਰਿਫਤਾਰ
Thursday, Aug 13, 2020 - 06:27 PM (IST)

ਅਮੇਠੀ- ਉੱਤਰ ਪ੍ਰਦੇਸ਼ ਦੇ ਅਮੇਠੀ ਜ਼ਿਲ੍ਹੇ 'ਚ ਪੁਲਸ ਨੇ ਇਕ ਵਿਅਕਤੀ ਨੂੰ ਫੜ ਕੇ ਉਸ ਦੇ ਕਬਜ਼ੇ 'ਚੋਂ ਦੁਰਲੱਭ ਪ੍ਰਜਾਤੀ 502 ਕੱਛੂਕੰਮੇ ਬਰਾਮਦ ਕੀਤੇ। ਪੁਲਸ ਸੁਪਰਡੈਂਟ ਦਿਨੇਸ਼ ਸਿੰਘ ਨੇ ਵੀਰਵਾਰ ਨੂੰ ਦੱਸਿਆ ਕਿ ਸੂਚਨਾ ਮਿਲਣ 'ਤੇ ਪੁਲਸ ਨੇ ਬੁੱਧਵਾਰ ਨੂੰ ਲਖਨਊ ਵਾਰਾਣਸੀ ਰਾਸ਼ਟਰੀ ਰਾਜਮਾਰਗ 'ਤੇ ਕਾਦੂਨਾਲਾ ਕੋਲ ਇਕ ਗੱਡੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ।
ਇਸ ਦੌਰਾਨ ਇਕ ਬੋਰੇ 'ਚੋਂ ਦੁਰਲੱਭ ਪ੍ਰਜਾਤੀ ਦੇ 502 ਕੱਛੂਕੰਮੇ ਬਰਾਮਦ ਕੀਤੇ ਗਏ। ਉਨ੍ਹਾਂ ਨੇ ਦੱਸਿਆ ਕਿ ਵਾਹਨ ਚੱਲਾ ਰਹੇ ਰਮੇਸ਼ ਨਾਮੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦੋਂ ਕਿ ਉਸ ਦਾ ਸਾਥੀ ਵਿਸ਼ਾਲ ਦੌੜਨ 'ਚ ਕਾਮਯਾਬ ਰਿਹਾ। ਸਿੰਘ ਨੇ ਦੱਸਿਆ ਕਿ ਇਸ ਮਾਮਲੇ 'ਚ ਦੋਸ਼ੀ ਰਮੇਸ਼ ਵਿਰੁੱਧ ਭਾਰਤੀ ਸਜ਼ਾ ਵਿਧਾਨ ਅਤੇ ਜੰਗਲਾਤ ਜੀਵ ਸੁਰੱਖਿਆ ਐਕਟ ਦੀਆਂ ਧਾਰਾਵਾਂ ਦੇ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ।