15 ਸਾਲ ਪਹਿਲਾਂ ਕਤਲ ਕਰ ਕੇ ਫਰਾਰ ਹੋਇਆ ਇਨਾਮੀ ਦੋਸ਼ੀ ਮੁਕਾਬਲੇ ''ਚ ਗ੍ਰਿਫ਼ਤਾਰ

04/01/2021 9:38:51 AM

ਇਟਾਵਾ- ਉੱਤਰ ਪ੍ਰਦੇਸ਼ 'ਚ ਇਟਾਵਾ ਜ਼ਿਲ੍ਹੇ ਦੇ ਇਕਦਿਲ ਇਲਾਕੇ 'ਚ 15 ਸਾਲਾਂ ਤੋਂ ਫਰਾਰ ਚੱਲ ਰਹੇ 25 ਹਜ਼ਾਰ ਰੁਪਏ ਦੇ ਇਨਾਮੀ ਅਪਰਾਧੀ ਨੂੰ ਮੁਕਾਬਲੇ 'ਚ ਗ੍ਰਿਫ਼ਤਾਰ ਕਰ ਲਿਆ ਹੈ। ਸੀਨੀਅਰ ਪੁਲਸ ਸੁਪਰਡੈਂਟ ਡਾ. ਬ੍ਰਜੇਸ਼ ਸਿੰਘ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬੁੱਧਵਾਰ ਰਾਤ ਮੁਖਬਿਰ ਦੀ ਸੂਚਨਾ 'ਤੇ ਇਕਦਿਲ ਪੁਲਸ ਅਤੇ ਕ੍ਰਾਈਮ ਬਰਾਂਚ ਦੀ ਟੀਮ ਨੇ ਸੂਚਨਾ 'ਤੇ ਬਦਮਾਸ਼ ਨੂੰ ਘੇਰ ਲਿਆ। ਖ਼ੁਦ ਨੂੰ ਘਿਰਿਆ ਵੇਖ ਉਸ ਨੇ ਪੁਲਸ 'ਤੇ ਗੋਲੀਬਾਰੀ ਕਰ ਦਿੱਤੀ। ਪੁਲਸ ਦੀ ਜਵਾਬੀ ਗੋਲੀਬਾਰੀ 'ਚ ਇਨਾਮੀ ਬਦਮਾਸ਼ ਗੋਪਾਲ ਪ੍ਰਸਾਦ ਜ਼ਖਮੀ ਹੋ ਗਿਆ, ਜਿਸ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਕੋਲੋਂ ਅਸਲਹਾ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅਪਰਾਧੀ ਆਪਣੇ ਭਰਾ ਦੇ ਨਾਮ ਨਾਲ ਚਾਲਕ ਬਣ ਕੇ ਜ਼ਿੰਦਗੀ ਗੁਜ਼ਾਰ ਰਿਹਾ ਸੀ। ਜ਼ਖਮੀ ਬਦਮਾਸ਼ ਨੂੰ ਹਸਪਤਾਲ 'ਚ ਦਾਖ਼ਲ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਬਦਮਾਸ਼ ਆਪਣੇ ਗਿਰੋਹ ਦੇ 8 ਅਪਰਾਧੀਆਂ ਦੀਆਂ ਮਦਦ ਨਾਲ ਸਾਲ 2006 'ਚ 22 ਮਈ ਨੂੰ ਇਕਦਿਲ ਇਲਾਕੇ ਦੇ ਬਚਦੇਵਰਾ ਨਹਿਰ ਪੁਲ ਕੋਲ ਆਲੂ ਨਾਲ ਭਰੇ ਟਰੱਕ ਨੂੰ ਲੁੱਟ ਲਿਆ ਸੀ। ਇਸ ਤੋਂ ਬਾਅਦ ਉਸ ਨੇ ਟਰੱਕ 'ਚ ਬੈਠੇ ਕਾਨਪੁਰ ਦੇਹਾਤ ਦੇ ਡੇਰਾਪੁਰ ਵਾਸੀ ਡਿਪਟੀ ਸਿੰਘ ਨਾਇਕ 40 ਸਾਲਾ ਵਿਅਕਤੀ ਦਾ ਕਤਲ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਰਿਸ਼ਤੇਦਾਰ ਨੂੰ ਖੂਨ ਦੇ ਕੇ ਪਰਤ ਰਹੇ ਦੋਸਤਾਂ ਨਾਲ ਵਾਪਰਿਆ ਹਾਦਸਾ, ਚਾਰ ਘਰਾਂ ’ਚ ਪਏ ਮੌਤ ਦੇ ਵੈਣ

ਇਸ ਵਾਰਦਾਤ ਤੋਂ ਬਾਅਦ ਪੁਲਸ ਨੇ ਕਤਲਕਾਂਡ ਦਾ ਖ਼ੁਲਾਸਾ ਕਰਦੇ ਹੋਏ 7 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਪਰ ਇਹ ਅਪਰਾਧੀ ਫਰਾਰ ਹੋ ਗਿਆ ਸੀ। ਇਸ ਅਪਰਾਧੀ 'ਤੇ ਸਾਲ 2015 'ਚ 15 ਹਜ਼ਾਰ ਦਾ ਇਨਾਮ ਐਲਾਨ ਕੀਤਾ ਗਿਆ ਪਰ ਇਸ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ, ਹੁਣ ਪੰਚਾਇਤ ਚੋਣਾਂ ਦੇ ਲਿਹਾਜ ਨਾਲ ਚਲਾਈ ਗਈ ਮੁਹਿੰਮ ਕਾਰਨ ਇਸ ਅਪਰਾਧੀ 'ਤੇ ਇਨਾਮ ਦੀ ਰਾਸ਼ੀ ਵਧਾ ਕੇ 25 ਹਜ਼ਾਰ ਐਲਾਨ ਕਰ ਦਿੱਤੀ ਸੀ। ਸੀਨੀਅਰ ਪੁਲਸ ਸੁਪਰਡੈਂਟ ਨੇ ਦੱਸਿਆ ਕਿ ਗੋਪਾਲ ਨਾਮੀ ਇਹ ਅਪਰਾਧੀ ਆਪਣੇ ਭਰਾ ਰਾਜਵੀਰ ਦੇ ਨਾਮ ਨਾਲ ਅਪਰਾਧ ਕਾਰਡ ਬਣਾ ਕੇ ਜ਼ਿੰਦਗੀ ਬਿਤਾ ਰਿਹਾ ਸੀ। ਉਹ ਕਦੇ ਦਿੱਲੀ ਤਾਂ ਕਦੇ ਬਿਹਾਰ ਟਰੱਕ ਲਿਜਾਂਦਾ ਸੀ, ਕਿਉਂਕਿ ਕਿਸੇ ਨੂੰ ਇਸ ਦੀ ਅਸਲ ਪਛਾਣ ਬਾਰੇ ਪਤਾ ਨਹੀਂ ਸੀ, ਇਸ ਲਈ ਇਸ 'ਤੇ ਕਿਸੇ ਨੂੰ ਸ਼ੱਕ ਵੀ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਗੋਪਾਲ ਨੇ ਆਪਣੀ ਪਛਾਣ ਲੁਕਾਈ ਹੋਈ ਹੈ, ਇਸ ਲਈ ਇਸ 'ਤੇ ਧੋਖਾਧੜੀ ਦੀ ਧਾਰਾ ਦਾ ਇਕ ਹੋਰ ਮਾਮਲਾ ਵੱਖ ਤੋਂ ਦਰਜ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨਾਮੀ ਅਪਰਾਧੀ ਨਾਲ ਮੁਕਾਬਲਾ ਇਟਾਵਾ ਦੇ ਪੁਲਸ ਡਿਪਟੀ ਸੁਪਰਡੈਂਟ ਰਾਜੀਵ ਪ੍ਰਤਾਪ ਸਿੰਘ ਦੀ ਅਗਵਾਈ 'ਚ ਹੋਇਆ ਹੈ।

ਇਹ ਵੀ ਪੜ੍ਹੋ : ਯਾਤਰੀਆਂ ਕੋਲੋਂ ਹੈਦਰਾਬਾਦ ਹਵਾਈ ਅੱਡੇ ’ਤੇ ਫੜਿਆ 1.15 ਕਰੋੜ ਦਾ ਸੋਨਾ


DIsha

Content Editor

Related News