ਮਾਮੂਲੀ ਵਿਵਾਦ ਨੂੰ ਲੈ ਕੇ ਮਾਂ ਅਤੇ ਬੇਟੀਆਂ ''ਤੇ ਤੇਜ਼ਾਬੀ ਹਮਲਾ, ਹਾਲਤ ਗੰਭੀਰ

11/11/2019 5:55:29 PM

ਭਦੋਹੀ (ਉੱਤਰ ਪ੍ਰਦੇਸ਼)— ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲੇ ਦੀ ਗਿਆਨਪੁਰ ਤਹਿਸੀਲ 'ਚ ਤਾਇਨਾਤ ਇਕ ਲੇਖਪਾਲ ਅਤੇ ਉਸ ਦੇ ਭਰਾ ਨੇ ਮਾਮੂਲੀ ਵਿਵਾਦ 'ਚ ਇਕ ਔਰਤ ਅਤੇ ਉਸ ਦੀਆਂ 2 ਬੇਟੀਆਂ 'ਤੇ ਕਥਿਤ ਤੌਰ 'ਤੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ। ਤਿੰਨਾਂ ਨੂੰ ਸੋਮਵਾਰ ਨੂੰ ਗੰਭੀਰ ਹਾਲਤ 'ਚ ਵਾਰਾਣਸੀ ਦੇ ਟਰਾਮਾ ਸੈਂਟਰ 'ਚ ਭਰਤੀ ਕਰਵਾਇਆ ਗਿਆ। ਪੁਲਸ ਸੂਤਰਾਂ ਨੇ ਦੱਸਿਆ ਕਿ ਸ਼ਹਿਰ ਕੋਤਵਾਲੀ ਇਲਾਕੇ 'ਚ ਨਵੀਂ ਬਾਜ਼ਾਰ ਚੌਕੀ ਦੇ ਅਧੀਨ ਪਰਗਾਸਪੁਰ ਵਾਸੀ ਅਤੇ ਗਿਆਨਪੁਰ ਤਹਿਸੀਲ 'ਚ ਤਾਇਨਾਤ ਲੇਖਪਾਲ ਵਿਮਲੇਸ਼ ਅਤੇ ਉਸ ਦੇ ਭਰਾ ਸੰਦੀ ਦਾ ਆਪਣੀ ਚਾਚੀ ਸ਼ੀਲਾ ਦੇਵੀ (45) ਅਤੇ ਉਸ ਦੀਆਂ ਬੇਟੀਆਂ ਜੋਤੀ (20) ਅਤੇ ਆਰਤੀ (18) ਨਾਲ ਐਤਵਾਰ ਦੀ ਰਾਤ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ। ਇਸ ਤੋਂ ਬਾਅਦ ਅੱਧੀ ਰਾਤ ਨੂੰ ਜਦੋਂ ਉਹ ਸੌਂ ਰਹੀਆਂ ਸੀ, ਉਦੋਂ ਵਿਮਲੇਸ਼ ਅਤੇ ਸੰਦੀਪ ਤੇਜ਼ਾਬ ਲੈ ਕੇ ਪੁੱਜੇ ਅਤੇ ਤਿੰਨਾਂ 'ਤੇ ਸੁੱਟ ਦਿੱਤਾ।

ਸੂਤਰਾਂ ਨੇ ਦੱਸਿਆ ਕਿ ਤਿੰਨਾਂ ਨੂੰ ਇੱਥੇ ਮਹਾਰਾਜਾ ਬਲਵੰਤ ਸਿੰਘ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੋਂ ਗੰਭੀਰ ਹਾਲਤ 'ਚ ਝੁਲਸੀ ਮਾਂ ਅਤੇ ਦੋਹਾਂ ਬੇਟੀਆਂ ਨੂੰ ਵਾਰਾਣਸੀ ਟਰਾਮਾ ਸੈਂਟਰ ਲਈ ਰੈਫਰ ਕਰ ਦਿੱਤਾ ਗਿਆ। ਤਿੰਨਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਜ਼ਿਲਾ ਅਧਿਕਾਰੀ ਰਾਜੇਂਦਰ ਪ੍ਰਸਾਦ ਨੇ ਦੱਸਿਆ ਕਿ ਲੇਖਪਾਲ ਵਿਮਲੇਸ਼ ਦੇ ਮੁਅੱਤਲ ਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ੀਲਾ ਦੇਵੀ ਦੇ ਪਤੀ ਲਾਲ ਬਹਾਦਰ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਕੇ ਲੇਖਪਾਲ ਵਿਮਲੇਸ਼ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਗਿਆ ਹੈ, ਜਦਕਿ ਫਰਾਰ ਸੰਦੀਪ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


DIsha

Content Editor

Related News