ਉੱਤਰ ਪ੍ਰਦੇਸ਼ : ਵਿਆਹ ਦਾ ਦਬਾਅ ਬਣਾਉਣ ''ਤੇ ਪ੍ਰੇਮੀ ਨੇ ਜਨਾਨੀ ਨੂੰ ਕੀਤਾ ਅੱਗ ਦੇ ਹਵਾਲੇ

Tuesday, Oct 06, 2020 - 01:13 PM (IST)

ਉੱਤਰ ਪ੍ਰਦੇਸ਼ : ਵਿਆਹ ਦਾ ਦਬਾਅ ਬਣਾਉਣ ''ਤੇ ਪ੍ਰੇਮੀ ਨੇ ਜਨਾਨੀ ਨੂੰ ਕੀਤਾ ਅੱਗ ਦੇ ਹਵਾਲੇ

ਸੀਤਾਪੁਰ- ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ 'ਚ ਕਥਿਤ ਤੌਰ 'ਤੇ ਵਿਆਹ ਕਰਨ ਦਾ ਦਬਾਅ ਬਣਾਉਣ 'ਤੇ ਇਕ ਜਨਾਨੀ ਨੂੰ ਉਸ ਦੇ ਪ੍ਰੇਮੀ ਨੇ ਅੱਗ ਦੇ ਹਵਾਲੇ ਕਰ ਦਿੱਤਾ। ਜਨਾਨੀ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਬਰੇਲੀ ਸਥਿਤ ਭੋਜੀਪੁਰਾ ਇਲਾਕੇ ਦੀ ਰਹਿਣ ਵਾਲੀ 25 ਸਾਲਾ ਇਕ ਜਨਾਨੀ ਨੂੰ ਉਸ ਦੇ ਪ੍ਰੇਮੀ ਪ੍ਰਤਾਪ ਨੇ ਆਪਣੇ ਦੋਸਤ ਕੌਸ਼ਲ ਦੀ ਮਦਦ ਨਾਲ ਸੀਤਾਪੁਰ ਦੇ ਪਿਸਾਵਾਂ ਥਾਣਾ ਖੇਤਰ ਸਥਿਤ ਦੇਵਕਾਲੀ ਪਿੰਡ ਲਿਆ ਕੇ ਸਾੜ ਦਿੱਤਾ। ਪੁਲਸ ਸੁਪਰਡੈਂਟ ਆਰ.ਪੀ. ਸਿੰਘ ਨੇ ਦੱਸਿਆ ਕਿ ਜਨਾਨੀ ਨੂੰ ਗੰਭੀਰ ਹਾਲਤ 'ਚ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ, ਜਿੱਥੋਂ ਉਸ ਨੂੰ ਲਖਨਊ ਰੈਫਰ ਕਰ ਦਿੱਤਾ ਗਿਆ ਹੈ। 

ਸਿੰਘ ਨੇ ਦੱਸਿਆ ਕਿ ਜਨਾਨੀ ਦੇ ਆਪਣੇ ਪ੍ਰੇਮੀ ਪ੍ਰਤਾਪ ਨਾਲ ਵਿਆਹੁਤਾ ਸੰਬੰਧ ਸਨ। ਪ੍ਰਤਾਪ ਉਸੇ ਨਾਲ ਰਹਿੰਦਾ ਸੀ। ਜਨਾਨੀ ਪ੍ਰਤਾਪ 'ਤੇ ਵਿਆਹ ਕਰਨ ਦਾ ਜ਼ੋਰ ਪਾ ਰਹੀ ਸੀ, ਜਦੋਂ ਕਿ ਉਹ ਉਸ ਨੂੰ ਟਾਲ ਦਿੰਦਾ ਸੀ। ਉਨ੍ਹਾਂ ਨੇ ਦੱਸਿਆ ਕਿ ਸੋਮਵਾਰ ਨੂੰ ਪ੍ਰਤਾਪ ਆਪਣੇ ਦੋਸਤ ਕੌਸ਼ਲ ਨਾਲ ਜਨਾਨੀ ਨੂੰ ਮੋਟਰਸਾਈਕਲ 'ਤੇ ਸੀਤਾਪੁਰ ਲੈ ਕੇ ਆਇਆ ਅਤੇ ਦੇਵਕਾਲੀ ਪਿੰਡ 'ਚ ਉਸ ਨੂੰ ਸਾੜ ਦਿੱਤਾ। ਸਿੰਘ ਨੇ ਦੱਸਿਆ ਕਿ ਮੁੱਖ ਦੋਸ਼ੀ ਪ੍ਰਤਾਪ ਸ਼ਾਹਜਹਾਂਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਦੋਵੇਂ ਦੋਸ਼ੀਆਂ ਦੀ ਭਾਲ ਲਈ ਪੁਲਸ ਦੀਆਂ 2 ਟੀਮਾਂ ਸ਼ਾਹਜਹਾਂਪੁਰ ਰਵਾਨਾ ਕੀਤੀਆਂ ਗਈਆਂ ਹਨ।


author

DIsha

Content Editor

Related News