ਪਿਆਰ ਕਰਨ ਦੀ ਸਜ਼ਾ, ਪ੍ਰੇਮੀ ਜੋੜੇ ਦੇ ਵਾਲ ਕੱਟਵਾ ਅਤੇ ਮੂੰਹ ਕਾਲਾ ਕਰ ਪੂਰੇ ਮੁਹੱਲੇ ''ਚ ਘੁੰਮਾਇਆ

Thursday, Sep 10, 2020 - 11:31 AM (IST)

ਪਿਆਰ ਕਰਨ ਦੀ ਸਜ਼ਾ, ਪ੍ਰੇਮੀ ਜੋੜੇ ਦੇ ਵਾਲ ਕੱਟਵਾ ਅਤੇ ਮੂੰਹ ਕਾਲਾ ਕਰ ਪੂਰੇ ਮੁਹੱਲੇ ''ਚ ਘੁੰਮਾਇਆ

ਕੁਸ਼ੀਨਗਰ- ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਦੇ ਹਾਟਾ ਕੋਤਵਾਲੀ ਖੇਤਰ ਦੇ ਇਕ ਵਾਰਡ 'ਚ ਸਭਾਸਦ ਪ੍ਰਤੀਨਿਧੀ ਦੇ ਤੁਗਲਕੀ ਫਰਮਾਨ 'ਤੇ ਪ੍ਰੇਮੀ ਜੋੜੇ ਦੇ ਵਾਲ ਕੱਟਵਾਏ ਗਏ। ਫਿਰ ਚਿਹਰੇ ਨੂੰ ਕਾਲਾ ਕਰ ਕੇ ਗਲੇ 'ਚ ਜੁੱਤੀਆਂ-ਚੱਪਲਾਂ ਦੀ ਮਾਲਾ ਪਹਿਨਾ ਕੇ ਮੁਹੱਲੇ 'ਚ ਘੁੰਮਾਇਆ ਗਿਆ। ਇਸ ਘਟਨਾ ਦਾ ਬੁੱਧਵਾਰ ਨੂੰ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਨਸਨੀ ਫੈਲ ਗਈ। ਪੁਲਸ ਨੇ ਸਭਾਸਦ ਪ੍ਰਤੀਨਿਧੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਤੋਂ ਪੁੱਛ-ਗਿੱਛ ਦੇ ਆਧਾਰ 'ਤੇ ਹੋਰ ਵਿਰੁੱਧ ਵੀ ਕੇਸ ਦਰਜ ਕੀਤਾ ਗਿਆ ਹੈ। ਪੁਲਸ ਸੁਪਰਡੈਂਟ ਵਿਨੋਦ ਕੁਮਾਰ ਮਿਸ਼ਰ ਨੇ ਕਿਹਾ ਕਿ ਘਟਨਾ ਬੇਹੱਦ ਗੰਭੀਰ ਹੈ। ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਸਾਰਿਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ।

ਮੁਹੱਲੇ ਦੇ ਲੋਕਾਂ ਅਨੁਸਾਰ ਵਾਰਡ 'ਚ ਰਹਿਣ ਵਾਲੇ ਇਸ ਜੋੜੇ ਦਰਮਿਆਨ ਕਾਫ਼ੀ ਦਿਨਾਂ ਤੋਂ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਸੋਮਵਾਰ ਰਾਤ ਪ੍ਰੇਮੀ, ਪ੍ਰੇਮਿਕਾ ਨੂੰ ਮਿਲਣ ਉਸ ਦੇ ਘਰ ਚੱਲਾ ਗਿਆ। ਕੁੜੀ ਦੇ ਪਰਿਵਾਰ ਵਾਲਿਆਂ ਨੇ ਪ੍ਰੇਮੀ ਦੇ ਆਉਣ ਦੀ ਭਣਕ ਲੱਗਦੇ ਹੀ ਉਸ ਨੂੰ ਫੜ ਕੇ ਬੁਰੀ ਤਰ੍ਹਾਂ ਕੁੱਟਿਆ ਅਤੇ ਇਕ ਕਮਰੇ 'ਚ ਬੰਦ ਕਰ ਦਿੱਤਾ। ਮੰਗਲਵਾਰ ਸਵੇਰੇ ਇਸ ਘਟਨਾ ਦੀ ਜਾਣਕਾਰੀ ਵਾਰਡ ਦੇ ਸਭਾਸਦ ਪ੍ਰਤੀਨਿਧੀ ਨੂੰ ਹੋਈ ਤਾਂ ਉਹ ਕੁੜੀ ਦੇ ਘਰ ਪਹੁੰਚ ਗਿਆ। ਦੋਹਾਂ ਨੂੰ ਨੇੜੇ ਸਥਿਤ ਮਸਜਿਦ 'ਚ ਲਿਆ ਕੇ ਪਿੰਡ ਵਾਸੀਆਂ ਦੇ ਸਾਹਮਣੇ ਪ੍ਰੇਮੀ-ਪ੍ਰੇਮਿਕਾ ਨੂੰ ਥੱਪੜ ਮਾਰੇ। ਇਸ ਤੋਂ ਬਾਅਦ ਤੁਗਲਕੀ ਫਰਮਾਨ ਜਾਰੀ ਕਰ ਕੇ ਪ੍ਰੇਮੀ ਪ੍ਰੇਮਿਕਾ ਦੇ ਚਿਹਰੇ 'ਤੇ ਖੁਦ ਕਾਲ਼ਖ ਲਗਾਈ। ਸਹਿਯੋਗੀਆਂ ਤੋਂ ਵੀ ਕਾਲ਼ਖ ਲਗਵਾਈ। ਇਸ ਤੋਂ ਬਾਅਦ ਦੋਹਾਂ ਦੇ ਵਾਲ ਕੱਟਵਾ ਕੇ ਅਤੇ ਜੁੱਤੀਆਂ ਚੱਪਲਾਂ ਦੀ ਮਾਲਾ ਪਹਿਨਾ ਕੇ ਮੁਹੱਲੇ 'ਚ ਘੁੰਮਾਇਆ।


author

DIsha

Content Editor

Related News