ਲਾਕਡਾਊਨ 'ਚ ਫਸੀ ਪਤਨੀ, ਪਤੀ ਨੇ ਆਪਣੀ ਚਚੇਰੀ ਭੈਣ ਨਾਲ ਕਰ ਲਿਆ ਨਿਕਾਹ

Monday, May 18, 2020 - 09:58 AM (IST)

ਲਾਕਡਾਊਨ 'ਚ ਫਸੀ ਪਤਨੀ, ਪਤੀ ਨੇ ਆਪਣੀ ਚਚੇਰੀ ਭੈਣ ਨਾਲ ਕਰ ਲਿਆ ਨਿਕਾਹ

ਬਰੇਲੀ- ਉੱਤਰ ਪ੍ਰਦੇਸ਼ ਦੇ ਬਰੇਲੀ 'ਚ ਇਕ ਅਜੀਬ ਘਟਨਾ ਦੇਖਣ ਨੂੰ ਮਿਲੀ, ਇੱਥੇ ਲਾਕਡਾਊਨ ਕਾਰਨ ਪਤਨੀ ਪੇਕੇ 'ਚ ਫਸ ਗਈ ਸੀ। ਜਿਸ ਤੋਂ ਬਾਅਦ ਪਤੀ ਨੇ ਆਪਣੀ ਚਚੇਰੀ ਭੈਣ ਨਾਲ ਨਿਕਾਹ ਕਰ ਲਿਆ। ਪਤਨੀ ਨਸੀਮ ਨੇ ਹੁਣ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਦੀ ਭੈਣ ਫਰਹਤ ਨਕਵੀ ਦੇ 'ਮੇਰਾ ਹੱਕ' ਐੱਨ.ਜੀ.ਓ. ਤੋਂ ਮਦਦ ਮੰਗੀ ਹੈ।

ਫਰਹਤ ਨਕਵੀ ਨੇ ਕਿਹਾ ਕਿ ਇਸ ਮਾਮਲੇ ਦੀ ਸ਼ਿਕਾਇਤ ਜਲਦ ਹੀ ਪੁਲਸ ਕੋਲ ਦਰਜ ਕੀਤੀ ਜਾਵੇਗੀ ਅਤੇ ਇਹ ਯਕੀਨੀ ਕੀਤਾ ਜਾਵੇਗਾ ਕਿ ਪੀੜਤ ਔਰਤ ਨਸੀਮ ਨੂੰ ਨਿਆਂ ਮਿਲੇ। ਨਸੀਮ ਦਾ ਨਿਕਾਹ 2013 'ਚ ਨਈਮ ਮੰਸੂਰੀ ਨਾਲ ਹੋਇਆ ਸੀ। ਜੋੜੇ ਦੇ 3 ਬੱਚੇ ਹਨ। ਨਸੀਮ 19 ਮਾਰਚ ਨੂੰ ਆਪਣੇ ਮਾਤਾ-ਪਿਤਾ ਨੂੰ ਮਿਲਣ ਪੇਕੇ ਗਈ ਸੀ, ਜਿੱਥੇ ਲਾਕਡਾਊਨ ਕਾਰਨ ਉਹ ਰੁਕ ਗਈ।

ਨਸੀਮ ਨੂੰ ਹਾਲ ਹੀ 'ਚ ਪਤਾ ਲੱਗਾ ਕਿ ਉਸ ਦੇ ਪਤੀ ਨੇ ਲਾਕਡਾਊਨ ਦਰਮਿਆਨ ਆਪਣੇ ਰਿਸ਼ਤੇਦਾਰ ਨਾਲ ਨਿਕਾਹ ਕਰ ਲਿਆ ਹੈ ਅਤੇ ਹੁਣ ਉਸੇ ਨਾਲ ਰਹਿਣ ਲੱਗਾ ਹੈ। ਜਦੋਂ ਉਸ ਨੂੰ ਇਸ ਮਾਮਲੇ 'ਚ ਪਤਾ ਲੱਗਾ ਤਾਂ, ਕਿਸੇ ਨਾ ਕਿਸੇ ਤਰ੍ਹਾਂ ਨਾਲ ਉਹ ਘਰ ਪਹੁੰਚਣ 'ਚ ਸਫ਼ਲ ਰਹੀ ਅਤੇ ਉੱਥੇ ਪਹੁੰਚਣ 'ਤੇ ਉਸ ਨੇ ਇਸ ਵਿਆਹ ਨੂੰ ਲੈ ਕੇ ਨਾਰਾਜ਼ਗੀ ਜਤਾਈ। ਪਤੀ ਨੇ ਕਿਹਾ ਕਿ ਉਹ ਦੋਵੇਂ ਪਤਨੀਆਂ ਨੂੰ ਰੱਖਣ ਲਈ ਤਿਆਰ ਹੈ ਪਰ ਨਸੀਮ ਨੇ ਇਨਕਾਰ ਕਰ ਦਿੱਤਾ।


author

DIsha

Content Editor

Related News