ਹੋਲੀ ਦੀ ਭੀੜ ''ਚ ਲਾੜੇ ਤੋਂ ਵਿਛੜੀ ਲਾੜੀ, ਰੋ-ਰੋ ਹੋਇਆ ਬੁਰਾ ਹਾਲ

03/09/2020 3:39:19 PM

ਮਿਰਜਾਪੁਰ— ਹੋਲੀ 'ਤੇ ਘਰ ਜਾਣ ਲਈ ਹਰ ਸਾਲ ਟਰੇਨਾਂ ਅਤੇ ਬੱਸਾਂ 'ਚ ਭੀੜ ਹੁੰਦੀ ਹੈ ਅਤੇ ਇਹ ਕੋਈ ਨਵੀਂ ਗੱਲ ਨਹੀਂ ਪਰ ਉੱਤਰ ਪ੍ਰਦੇਸ਼ ਦੇ ਮਿਰਜਾਪੁਰ ਰੇਲਵੇ ਸਟੇਸ਼ਨ 'ਤੇ ਸੋਮਵਾਰ ਨੂੰ ਉਸ ਸਮੇਂ ਅਜੀਬ ਸਥਿਤੀ ਪੈਦਾ ਹੋ ਗਈ, ਜਦੋਂ ਵਿਆਹ ਤੋਂ ਬਾਅਦ ਜਾ ਰਹੀ ਲਾੜੀ ਆਪਣੇ ਲਾੜੇ ਤੋਂ ਵਿਛੜ ਗਈ ਅਤੇ ਟਰੇਨ ਜਾਣ ਤੋਂ ਬਾਅਦ ਉਸ ਨੂੰ ਉਦਾਸ ਪੇਕੇ ਵਾਪਸ ਆਉਣ ਪਿਆ। ਲਾੜੀ ਪੱਖ ਦੇ ਲੋਕ ਚੀਕਦੇ ਰਹੇ ਅਤੇ ਲਾੜੀ ਲਾੜੇ ਤੋਂ ਵਿਛੜਨ ਤੋਂ ਬਾਅਦ ਰੋਣ ਲੱਗੀ। ਪੂਰੇ ਸਟੇਸ਼ਨ 'ਤੇ ਹੜਕੰਪ ਮਚ ਗਿਆ। ਲੋਕ ਸਟੇਸ਼ਨ ਸੁਪਰਡੈਂਟ ਤੋਂ ਮਦਦ ਕਰਨ ਦੀ ਗੁਹਾਰ ਲਗਾਉਂਦੇ ਰਹੇ ਪਰ ਉਨ੍ਹਾਂ ਕੋਈ ਮਦਦ ਨਹੀਂ ਮਿਲੀ।

ਇਸ ਤਰ੍ਹਾਂ ਲਾੜੇ ਤੋਂ ਵਿਛੜੀ ਲਾੜੀ
ਜੌਨਪੁਰ ਜ਼ਿਲਾ ਵਾਸੀ ਲਾੜੀ ਦੇ ਭਰਾ ਆਸ਼ੂਤੋਸ਼ ਸੋਨਕਰ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਪੱਛਮੀ ਬੰਗਾਲ ਦੇ ਖੜਗਪੁਰ ਵਾਸੀ ਨਵੀਨ ਸੋਨਕਰ ਨਾਲ ਹੋਇਆ। ਵਿਦਾਈ ਤੋਂ ਬਾਅਦ ਮਿਰਜਾਪੁਰ ਰੇਲਵੇ ਸਟੇਸ਼ਨ ਤੋਂ ਬਾਰਾਤ ਦਾ ਪੁਰਸ਼ੋਤਮ ਐਕਸਪ੍ਰੈੱਸ 'ਤੇ ਜਾਣ ਦਾ ਰਿਜਰਵੇਸ਼ਨ ਸੀ। ਹੋਲੀ ਕਾਰਨ ਭਾਰੀ ਭੀੜ ਵੀ ਸੀ। ਹੋਇਆ ਇਹ ਕਿ ਟਰੇਨ ਦੇ ਆਉਣ 'ਤੇ ਲਾੜਾ ਨਵੀਨ ਆਪਣੇ ਏ.ਸੀ. ਕੋਚ 'ਚ ਚੜ੍ਹ ਗਿਆ। ਬਾਰਾਤੀ ਵੀ ਆਪਣੇ-ਆਪਣੇ ਡੱਬੇ 'ਚ ਕਿਸੇ ਤਰ੍ਹਾਂ ਬੈਠ ਗਏ। ਇਸ ਭਾਜੜ 'ਚ ਲਾੜੀ ਪਲੇਟਫਾਰਮ 'ਤੇ ਹੀ ਰਹਿ ਗਈ। 

ਲਾੜੀ ਦਾ ਰੋ-ਰੋ ਹੋਇਆ ਬੁਰਾ ਹਾਲ
ਪੂਰੇ ਸ਼ਿੰਗਾਰ 'ਚ ਸਜੀ ਲਾੜੀ 'ਤੇ ਜਦੋਂ ਧਿਆਨ ਗਿਆ ਤਾਂ ਲੋਕ ਟਰੇਨ ਰੋਕਣ ਲਈ ਚੀਕਣ ਲੱਗੇ। ਕੁਝ ਲੋਕ ਸਟੇਸ਼ਨ ਸੁਪਰਡੈਂਟ ਰਵਿੰਦਰ ਕੁਮਾਰ ਕੋਲ ਮਦਦ ਲਈ ਪਹੁੰਚ ਗਏ ਤਾਂ ਕੁਝ ਲੋਕਾਂ ਨੇ ਪੁਲਸ ਤੋਂ ਗੁਹਾਰ ਲਗਾਈ। ਕੋਈ ਮਦਦ ਨਹੀਂ ਮਿਲੀ। ਉਦੋਂ ਤੱਕ ਟਰੇਨ ਅੱਗੇ ਜਾ ਚੁਕੀ ਸੀ। ਸਟੇਸ਼ਨ ਸੁਪਰਡੈਂਟ ਰਵਿੰਦਰ ਨੇ ਦੱਸਿਆ ਕਿ ਦੂਜੇ ਟਰੇਨ 'ਤੇ ਜਾਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਮੇਰੇ ਅਧਿਕਾਰ ਖੇਤਰ 'ਚ ਜੋ ਸੀ, ਉਹ ਮੈਂ ਕੀਤਾ ਸੀ। ਨਵ-ਵਿਆਹੁਤਾ ਦੀ ਸਥਿਤੀ ਦੇਖਦੇ ਬਣ ਰਹੀ ਸੀ। ਉਸ ਦਾ ਰੋ-ਰੋ ਕੇ ਬੁਰਾ ਹਾਲ ਸੀ। ਬਾਅਦ 'ਚ ਉਸ ਨੂੰ ਪੇਕੇ ਵਾਪਸ ਜਾਣਾ ਪਿਆ।


DIsha

Content Editor

Related News