ਕਲਯੁੱਗੀ ਪਿਓ ਦੀ ਕਰਤੂਤ, ਮਾਸੂਮ ਪੁੱਤ-ਧੀ ਨੂੰ ਖੂਹ 'ਚ ਸੁੱਟਿਆ, ਪਤਾ ਚੱਲਦਿਆਂ ਹੀ ਧਾਹਾਂ ਮਾਰ-ਮਾਰ ਰੋਣ ਲੱਗੀ ਮਾਂ

Monday, Apr 25, 2022 - 12:20 PM (IST)

ਜੌਨਪੁਰ- ਉੱਤਰ ਪ੍ਰਦੇਸ਼ ਦੇ ਜੌਨਪੁਰ ’ਚ ਇਕ ਕਲਯੁੱਗੀ ਪਿਤਾ ਨੇ ਐਤਵਾਰ ਨੂੰ ਆਪਣੇ ਦੋ ਬੱਚਿਆਂ ਨੂੰ ਖੂਹ ’ਚ ਸੁੱਟ ਦਿੱਤਾ। ਕਾਫੀ ਦੇਰ ਤੱਕ ਖੂਹ ’ਚ ਪਏ ਰਹਿਣ ਕਾਰਨ ਬੱਚਿਆਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਦੋਸ਼ੀ ਪਿਤਾ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਪਿਤਾ ਮਾਨਸਿਕ ਰੂਪ ਨਾਲ ਬੀਮਾਰ ਦੱਸਿਆ ਜਾ ਰਿਹਾ ਹੈ। ਦੋਹਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਹਾਲਾਂਕਿ ਦੋਸ਼ੀ ਪਿਤਾ ਵਲੋਂ ਆਪਣੇ ਦੋਹਾਂ ਮਾਸੂਮ ਬੱਚਿਆਂ ਨੂੰ ਖੂਹ ’ਚ ਸੁੱਟੇ ਜਾਣ ਦੀ ਵਜ੍ਹਾ ਦਾ ਪਤਾ ਨਹੀਂ ਲੱਗ ਸਕਿਆ ਹੈ। 

ਇਹ ਵੀ ਪੜ੍ਹੋ- ਉੱਤਰ ਪ੍ਰਦੇਸ਼ 'ਚ ਪਰਿਵਾਰ ਦੇ 5 ਲੋਕਾਂ ਦਾ ਕਤਲ ਕਰ ਘਰ ਨੂੰ ਲਾਈ ਅੱਗ, 5 ਸਾਲ ਦੀ ਮਾਸੂਮ ਬਚੀ ਜ਼ਿੰਦਾ

ਮਾਮਲਾ ਜ਼ਿਲ੍ਹੇ ਦੇ ਜਫਰਾਬਾਦ ਥਾਣਾ ਖੇਤਰ ਦੇ ਨੈਪੁਰਾ ਪਿੰਡ ਦਾ ਹੈ। ਇੱਥੋਂ ਦੇ ਵਾਸੀ ਇਰਫਾਨ ਨੇ ਆਪਣੀ 7 ਸਾਲ ਦੀ ਧੀ ਸ਼ਾਯਮਾ ਅਤੇ 5 ਸਾਲ ਦੇ ਪੁੱਤਰ ਅਰਮਾਨ ਨੂੰ ਘਰ ਨੇੜੇ ਸਥਿਤ ਖੂਹ ’ਚ ਸੁੱਟ ਦਿੱਤਾ। ਕਈ ਘੰਟੇ ਖੂਹ ’ਚ ਪਏ ਰਹਿਣ ਕਾਰਨ ਦੋਹਾਂ ਦੀ ਮੌਤ ਹੋ ਗਈ। ਪੁਲਸ ਮੁਤਾਬਕ ਦੋਸ਼ੀ ਪਿਤਾ ਇਰਫਾਨ ਕਈ ਦਿਨਾਂ ਤੋਂ ਮਾਨਸਿਕ ਰੂਪ ਨਾਲ ਬੀਮਾਰ ਚੱਲ ਰਿਹਾ ਹੈ। ਮ੍ਰਿਤਕ ਬੱਚਿਆਂ ਦੀ ਮਾਂ ਸ਼ਾਹੀਨ ਬੀੜੀ ਬਣਾਉਣ ਦਾ ਕੰਮ ਕਰਦੀ ਹੈ। ਬੀੜੀ ਬਣਾ ਕੇ ਖਾਲੀ ਸਮਾਂ ਹੋਣ ਤੋਂ ਬਾਅਦ ਮਾਂ ਨੇ ਕਾਫੀ ਦੇਰ ਤੱਕ ਆਪਣੇ ਦੋਹਾਂ ਬੱਚਿਆਂ ਨੂੰ ਘਰ ’ਚ ਨਹੀਂ ਵੇਖਿਆ ਤਾਂ ਉਹ ਪਰੇਸ਼ਾਨ ਹੋ ਗਈ। ਮਾਂ ਨੇ ਜਦੋਂ ਦੋਹਾਂ ਬੱਚਿਆਂ ਬਾਰੇ ਪੁੱਛਿਆ ਤਾਂ ਪਤੀ ਇਰਫਾਨ ਨੇ ਸ਼ਾਹੀਨ ਨੂੰ ਦੋਹਾਂ ਬੱਚਿਆਂ ਨੂੰ ਖੂਹ ’ਚ ਸੁੱਟ ਦੇਣ ਦੀ ਗੱਲ ਆਖੀ।
ਕਲਯੁੱਗੀ ਪਿਤਾ ਵਲੋਂ ਆਪਣੇ ਦੋ ਬੱਚਿਆਂ ਨੂੰ ਖੂਹ ’ਚ  ਸੁੱਟੇ ਜਾਣ ਦੀ ਗੱਲ ਸੁਣਦੇ ਹੀ ਮਾਂ ਚੀਕਣ ਲੱਗੀ, ਜਿਸ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕ ਇਕੱਠਾ ਹੋ ਗਏ। ਸਥਾਨਕ ਲੋਕਾਂ ਦੀ ਮਦਦ ਨਾਲ ਰੱਸੀ ਅਤੇ ਟੋਕਰੀਆਂ ਦੇ ਸਹਾਰੇ ਦੋਹਾਂ ਮਾਸੂਮ ਬੱਚਿਆਂ ਨੂੰ ਖੂਹ ’ਚੋਂ ਬਾਹਰ ਕੱਢਿਆ ਗਿਆ। ਹਾਲਾਂਕਿ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ, ਖੂਹ ’ਚ ਰਹਿਣ ਕਾਰਨ ਦੋਹਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ- 3 ਬੱਚਿਆਂ ਦੀ ਮਾਂ ਦਾ ਪਤੀ ਨੇ ਪ੍ਰੇਮੀ ਨਾਲ ਕਰਵਾਇਆ ਵਿਆਹ, ਕਿਹਾ- ਉਸ ਦੀ ਖੁਸ਼ੀ ’ਚ ਹੀ ਮੇਰੀ ਖੁਸ਼ੀ

ਘਟਨਾ ਦੀ ਸੂਚਨਾ ਮਿਲਦੇ ਹੀ ਸੰਯੁਕਤ ਮੈਜਿਸਟ੍ਰੇਟ ਹਿਮਾਂਸ਼ੂ ਨਾਗਪਾਲ, ਸੀ.ਓ. ਸਿਟੀ ਜਤਿੰਦਰ ਦੂਬੇ ਮੌਕੇ 'ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਫਿਲਹਾਲ ਪੁਲਸ ਨੇ ਲਾਸ਼ਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਦੋਸ਼ੀ ਪਿਤਾ ਖ਼ਿਲਾਫ਼ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਵਿਚ ਜੁਟੀ ਹੋਈ ਹੈ। ਸੰਯੁਕਤ ਮੈਜਿਸਟ੍ਰੇਟ ਹਿਮਾਂਸ਼ੂ ਨਾਗਪਾਲ ਨੇ ਦੱਸਿਆ ਕਿ ਦੋਸ਼ੀ ਪਿਤਾ ਨੇ ਅਜਿਹਾ ਕਿਉਂ ਕੀਤਾ, ਇਹ ਜਾਂਚ ਦਾ ਵਿਸ਼ਾ ਹੈ। ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਪਰਿਵਾਰ ਨੂੰ ਕਿਹੜੀਆਂ ਸਕੀਮਾਂ ਦਾ ਲਾਭ ਮਿਲ ਰਿਹਾ ਹੈ? ਇਸ ਦੀ ਜਾਂਚ ਕੀਤੀ ਜਾਵੇਗੀ। ਦੋਸ਼ੀ ਪਿਤਾ ਦੇ ਬੀਮਾਰ ਦੱਸੇ ਜਾਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਦੋਸ਼ੀ ਦੀ ਡਾਕਟਰਾਂ ਤੋਂ ਜਾਂਚ ਕਰਵਾ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ- J&K ਨੂੰ 20 ਹਜ਼ਾਰ ਕਰੋੜ ਦੀ ਸੌਗਾਤ, PM ਮੋਦੀ ਬੋਲੇ- ਅੱਜ ਵਿਕਾਸ ਦੀ ਤਾਕਤ ਦਾ ਵੱਡਾ ਦਿਨ


Tanu

Content Editor

Related News