ਉੱਤਰ ਪ੍ਰਦੇਸ਼ ''ਚ ਇਕ ਹੀ ਪਰਿਵਾਰ ਦੇ 3 ਲੋਕਾਂ ਦਾ ਕਤਲ, ਸੜੀ ਹੋਈ ਹਾਲਤ ''ਚ ਮਿਲੀਆਂ ਲਾਸ਼ਾਂ

08/31/2020 11:36:16 AM

ਆਗਰਾ- ਉੱਤਰ ਪ੍ਰਦੇਸ਼ 'ਚ ਆਗਰਾ ਦੇ ਏਤਮਾਦੌਲਾ ਖੇਤਰ 'ਚ ਸੋਮਵਾਰ ਸਵੇਰੇ ਇਕ ਹੀ ਪਰਿਵਾਰ ਦੇ ਤਿੰਨ ਲੋਕਾਂ ਦੀਆਂ ਅੱਧ ਸੜੀਆਂ ਲਾਸ਼ਾਂ ਮਿਲਣ ਨਾਲ ਸਨਸਨੀ ਫੈਲ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਖੇਤਰ ਦੇ ਨਗਲਾ ਕਿਸ਼ਨਲਾਲ ਇਲਾਕੇ 'ਚ ਪਤੀ, ਪਤਨੀ ਅਤੇ ਬੇਟੇ ਦੀ ਲਾਸ਼ ਘਰ 'ਚ ਮਿਲੀ ਹੈ। ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਤਿੰਨਾਂ ਦੀਆਂ ਲਾਸ਼ਾਂ ਇਕ ਹੀ ਕਮਰੇ 'ਚ ਸੜੀ ਹੋਈ ਹਾਲਤ 'ਚ ਮਿਲੀਆਂ ਹਨ। ਮ੍ਰਿਤਕਾਂ 'ਚ ਰਘੁਵੀਰ (55), ਪਤਨੀ ਮੀਰਾ (50) ਅਤੇ 22 ਸਾਲਾ ਬੇਟਾ ਬੱਬਲੂ ਸ਼ਾਮਲ ਹਨ।

ਜਾਣਕਾਰੀ ਅਨੁਸਾਰ ਰਘੁਵੀਰ ਪਰਚੂਨ ਦੀ ਦੁਕਾਨ ਚਲਾਉਂਦੇ ਸਨ ਅਤੇ ਐਤਵਾਰ ਸ਼ਾਮ ਨੂੰ ਹੀ ਸਹੁਰੇ ਘਰ ਤੋਂ ਵਾਪਸ ਆਏ ਸਨ। ਸੂਤਰਾਂ ਨੇ ਦੱਸਿਆ ਕਿ ਸਥਾਨਕ ਲੋਕਾਂ ਦੀ ਸੂਚਨਾ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ਾਂ ਬਾਹਰ ਕੱਢੀਆਂ। ਮ੍ਰਿਤਕ ਬੱਬਲੂ ਅਤੇ ਮੀਰਾ ਦੇ ਹੱਥ ਬੱਝੇ ਹੋਏ ਸਨ, ਜਦੋਂ ਕਿ ਰਘੁਵੀਰ ਦੇ ਗਲੇ 'ਚ ਫਾਹਾ ਪਿਆ ਹੋਇਆ ਸੀ। ਸੂਚਨਾ 'ਤੇ ਏ.ਡੀ.ਜੀ. ਅਜੇ ਆਨੰਦ, ਆਈ.ਜੀ. ਦੇ ਸਤੀਸ਼ ਗਣੇਸ਼ ਅਤੇ ਐੱਸ.ਐੱਸ.ਪੀ. ਬੱਬਲੂ ਕੁਮਾਰ ਟੀਮ ਮੌਕੇ 'ਤੇ ਪਹੁੰਚੇ। ਏ.ਡੀ.ਜੀ. ਅਜੇ ਆਨੰਦ ਨੇ ਕਿਹਾ ਕਿ ਤਿੰਨਾਂ ਦਾ ਕਤਲ ਕੀਤਾ ਗਿਆ ਹੈ। ਕਤਲ ਕਰਨ ਤੋਂ ਬਾਅਦ ਲਾਸ਼ਾਂ ਸਾੜੀਆਂ ਗਈਆਂ ਹਨ। ਕਤਲ ਕਿਉਂ ਅਤੇ ਕਿਸੇ ਨੇ ਕੀਤਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


DIsha

Content Editor

Related News