8 ਸਾਲਾ ਦਲਿਤ ਬੱਚੀ ਨਾਲ ਜਬਰ ਜ਼ਿਨਾਹ ਦੇ ਦੋਸ਼ੀ ਨੂੰ 20 ਸਾਲ ਦੀ ਕੈਦ

8/13/2020 12:01:02 PM

ਬਾਂਦਾ- ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦੀ ਇਕ ਕੋਰਟ ਨੇ 8 ਸਾਲ ਦੀ ਦਲਿਤ ਬੱਚੀ ਨਾਲ ਜਬਰ ਜ਼ਿਨਾਹ ਦਾ ਦੋਸ਼ ਸਾਬਤ ਹੋਣ 'ਤੇ ਬੁੱਧਵਾਰ ਨੂੰ ਦੋਸ਼ੀ ਨੌਜਵਾਨ ਨੂੰ 20 ਸਾਲ ਕੈਦ ਦੀ ਸਜ਼ਾ ਸੁਣਾਈ ਅਤੇ ਇਕ ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਸਹਾਇਕ ਸਰਕਾਰੀ ਐਡਵੋਕੇਟ ਰਾਮਸੁਫਲ ਸਿੰਘ ਨੇ ਵੀਰਵਾਰ ਨੂੰ ਦੱਸਿਆ ਕਿ ਸੈਸ਼ਨ ਜੱਜ ਦੀ ਕੋਰਟ ਨੇ ਇਸਤਗਾਸਾ ਅਤੇ ਬਚਾਅ ਪੱਖ ਦੇ ਐਡਵੋਕੇਟਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦੋਸ਼ੀ ਨੌਜਵਾਨ ਛੋਟੇ ਉਰਫ਼ ਅਜੇ ਸਿੰਘ ਨੂੰ 8 ਸਾਲ ਦੀ ਦਲਿਤ ਬੱਚੀ ਨਾਲ ਜਬਰ ਜ਼ਿਨਾਹ ਦਾ ਦੋਸ਼ੀ ਕਰਾਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਕੋਰਟ ਨੇ ਬੁੱਧਵਾਰ ਨੂੰ ਦੋਸ਼ੀ ਅਜੇ ਸਿੰਘ ਨੂੰ 20 ਸਾਲ ਕੈਦ ਦੀ ਸਜ਼ਾ ਸੁਣਾਈ ਅਤੇ ਉਸ 'ਤੇ ਇਕ ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਜ਼ੁਰਮਾਨੇ ਦੀ 75 ਫੀਸਦੀ ਧਨ ਰਾਸ਼ੀ ਪੀੜਤਾਂ ਨੂੰ ਦਿੱਤੇ ਜਾਣ ਦਾ ਆਦੇਸ਼ ਹੈ।''

ਉਨ੍ਹਾਂ ਨੇ ਦੱਸਿਆ,''ਮਰਕਾ ਥਾਣਾ ਖੇਤਰ 'ਚ ਇਹ ਘਟਨਾ 22 ਜੁਲਾਈ 2017 ਨੂੰ ਕਰੀਬ 3 ਵਜੇ ਉਸ ਸਮੇਂ ਵਾਪਰੀ ਸੀ, ਜਦੋਂ ਬੱਚੀ ਜੰਗਲ 'ਚ ਆਪਣੇ ਮਵੇਸ਼ੀ ਚਰਾ ਰਹੀ ਸੀ। ਜਬਰ ਜ਼ਿਨਾਹ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਨੌਜਵਾਨ ਪੀੜਤਾ ਨੂੰ ਗੰਭੀਰ ਹਾਲਤ 'ਚ ਹੀ ਛੱਡ ਕੇ ਫਰਾਰ ਹੋ ਗਿਆ ਸੀ।'' ਸਹਾਇਕ ਐਡਵੋਕੇਟ ਨੇ ਦੱਸਿਆ ਕਿ ਦੋਸ਼ੀ ਹਾਈ ਕੋਰਟ ਤੋਂ ਜ਼ਮਾਨਤ 'ਤੇ ਸੀ, ਜਿਸ ਨੂੰ ਸਜ਼ਾ ਸੁਣਾਉਣ ਤੋਂ ਬਾਅਦ ਜੇਲ ਭੇਜ ਦਿੱਤਾ ਗਿਆ ਹੈ।''


DIsha

Content Editor DIsha