UP 'ਚ ਬੀਮਾਰੀ ਦੇ ਅਸਰ ਹੇਠ ਤਿੰਨ ਪੈਰਾਂ ਵਾਲੇ ਬੱਚੇ ਨੇ ਲਿਆ ਜਨਮ; ਲੋਕ ਚੜ੍ਹਾ ਰਹੇ ਨੇ ਚੜ੍ਹਾਵਾ

10/05/2020 11:06:11 AM

ਗਾਜੀਪੁਰ- ਉੱਤਰ ਪ੍ਰਦੇਸ਼ ਦੇ ਗਾਜੀਪੁਰ ਜ਼ਿਲ੍ਹੇ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਬਿਰਨੋ ਥਾਣਾ ਖੇਤਰ ਦੇ ਤਿਯਰਾ ਪਿੰਡ 'ਚ ਤਿੰਨ ਪੈਰਾਂ ਵਾਲੇ ਬੱਚੇ ਨੇ ਜਨਮ ਲਿਆ ਹੈ। ਇਸ ਬੱਚੇ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ ਅਤੇ ਇਸ ਨੂੰ ਇਲਾਹੀ ਅਵਤਾਰ ਮੰਨ ਰਿਹਾ ਹੈ। ਨਾਲ ਹੀ ਲੋਕ ਚੜ੍ਹਾਵਾ ਵੀ ਚੜ੍ਹਾ ਰਹੇ ਹਨ। ਇਸ ਬੱਚੇ ਦੇ ਜਨਮ ਦੀ ਸੂਚਨਾ ਜਿਵੇਂ ਹੀ ਇਲਾਕੇ 'ਚ ਫੈਲੀ ਦੂਰ-ਦੂਰ ਤੋਂ ਲੋਕ ਬੱਚੇ ਨੂੰ ਵੇਖਣ ਲਈ ਪਹੁੰਚ ਰਹੇ ਹਨ। ਤਿਯਰਾ ਪਿੰਡ ਦੀ ਰਹਿਣ ਵਾਲੀ ਪ੍ਰਿਯੰਕਾ ਦੇਵੀ ਦੀ 29 ਸਤੰਬਰ ਨੂੰ ਬਦੋਪੁਰ ਦੇ ਪੀ.ਐੱਚ.ਸੀ. 'ਚ ਡਿਲਿਵਰੀ ਹੋਈ। ਡਿਲਿਵਰੀ ਆਮ ਹੋਣ 'ਤੇ ਪਰਿਵਾਰ 'ਚ ਖੁਸ਼ੀ ਸੀ। ਜਦੋਂ ਡਿਲਿਵਰੀ ਕਮਰੇ ਤੋਂ ਦਾਈ ਬਾਹਰ ਆਈ ਤਾਂ ਉਸ ਨੇ ਦੱਸਿਆ ਕਿ ਬੱਚੇ ਦੇ ਤਿੰਨ ਪੈਰ ਹਨ। ਤੀਜਾ ਪੈਰ ਗੁਪਤ ਅੰਗ (ਪ੍ਰਾਈਵੇਟ ਪਾਰਟ) ਨਾਲ ਜੁੜਿਆ ਹੈ ਅਤੇ ਉਸ ਦੀਆਂ 6 ਉਂਗਲਾਂ ਹਨ। ਇਹ ਸੁਣ ਕੇ ਲੋਕਾਂ ਦੇ ਹੋਸ਼ ਉੱਡ ਗਏ।

ਪਿਤਾ ਨੇ ਬੱਚੇ ਦੇ ਇਲਾਜ ਲਈ ਯੋਗੀ ਸਰਕਾਰ ਤੋਂ ਮੰਗੀ ਮਦਦ
ਇਸ ਬੱਚੇ ਨੂੰ ਇਲਾਹੀ ਅਵਤਾਰ ਮੰਨ ਕੇ ਲੋਕ ਦੇਖਣ ਜਾ ਰਹੇ ਹਨ। ਬੱਚੇ ਦੇ ਪਿਤਾ ਰਾਮ ਗਰੀਬ ਪਰਿਵਾਰ ਨਾਲ ਤੁਅੱਲਕ ਰੱਖਦੇ ਹਨ। ਉਸ ਕੋਲ ਬੱਚੇ ਦਾ ਇਲਾਜ ਕਰਵਾਉਣ ਲਈ ਪੈਸੇ ਨਹੀਂ ਹਨ। ਉਹ ਬੱਚੇ ਦੇ ਇਲਾਜ ਲਈ ਲੋਕਾਂ ਤੋਂ ਮਦਦ ਦੀ ਗੁਹਾਰ ਲਗਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਮੁੱਖ ਮੰਤਰੀ ਯੋਗੀ ਤੋਂ ਵੀ ਮਦਦ ਦੀ ਅਪੀਲ ਕੀਤੀ ਹੈ। ਇਸ ਮਾਮਲੇ 'ਚ ਏ.ਸੀ.ਐੱਮ.ਓ. ਉਮੇਸ਼ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਖਾਸ ਤਰ੍ਹਾਂ ਦੀ ਬੀਮਾਰੀ ਹੈ। ਇਸ ਨੂੰ ਕੰਜੇਨਿਟਲ ਅਨੋਮਿਲੀ ਕਿਹਾ ਜਾਂਦਾ ਹੈ। ਇਸ 'ਚ ਮਰੀਜ਼ ਦੀ ਜਾਂਚ ਤੋਂ ਬਾਅਦ ਹੀ ਇਲਾਜ ਨਾਲ ਠੀਕ ਹੋਣ ਦੀ ਗੱਲ ਕਹੀ ਜਾ ਸਕਦੀ ਹੈ। ਗਰਭਵਤੀ ਜਨਾਨੀ ਜੇਕਰ ਰੇਡੀਏਸ਼ਨ ਦੇ ਸੰਪਰਕ 'ਚ ਆ ਜਾਵੇ ਜਾਂ ਫਿਰ ਕੋਈ ਦਵਾਈ ਸਾਈਡ ਇਫੈਕਟ ਕਰ ਜਾਵੇ ਤਾਂ ਅਜਿਹੇ ਬੱਚੇ ਪੈਦਾ ਹੁੰਦੇ ਹਨ। ਇਹ ਕੋਈ ਇਲਾਹੀ ਅਵਤਾਰ ਨਹੀਂ ਹੈ।


DIsha

Content Editor

Related News