ਨਦੀ 'ਚ ਡੁੱਬ ਰਹੇ ਮਾਂ-ਪੁੱਤ ਨੂੰ ਬਚਾ ਕੇ 11 ਸਾਲਾ ਬੱਚੇ ਨੇ ਪੇਸ਼ ਕੀਤੀ ਬਹਾਦੁਰੀ ਦੀ ਮਿਸਾਲ

Tuesday, Jul 09, 2019 - 05:44 PM (IST)

ਨਦੀ 'ਚ ਡੁੱਬ ਰਹੇ ਮਾਂ-ਪੁੱਤ ਨੂੰ ਬਚਾ ਕੇ 11 ਸਾਲਾ ਬੱਚੇ ਨੇ ਪੇਸ਼ ਕੀਤੀ ਬਹਾਦੁਰੀ ਦੀ ਮਿਸਾਲ

ਆਸਾਮ—ਕਹਿੰਦੇ ਹਨ, ''ਹਿੰਮਤ ਅਤੇ ਬਹਾਦੁਰੀ ਲਈ ਉਮਰ ਮੋਹਤਾਜ ਨਹੀਂ ਹੁੰਦੀ।'' ਦਰਅਸਲ ਆਸਾਮ ਦਾ ਰਹਿਣ ਵਾਲਾ 11 ਸਾਲਾਂ ਬੱਚਾ ਉੱਤਮ ਤਾਤੀ ਨੇ ਨਦੀ 'ਚ ਡੁੱਬ ਰਹੇ ਮਾਂ-ਪੁੱਤ ਨੂੰ ਬਚਾ ਕੇ ਪੂਰੀ ਦੁਨੀਆ 'ਚ ਮਿਸਾਲ ਕਾਇਮ ਕੀਤੀ ਹੈ। ਇਸ ਘਟਨਾ 7 ਜੁਲਾਈ ਦੀ ਸੀ। ਇਸ ਸੰਬੰਧ 'ਚ ਜ਼ਿਲਾ ਮੈਜਿਸਟ੍ਰੇਟ ਲਖਤਾ ਜਯੋਤੀ ਦਾਸ ਨੇ ਕਿਹਾ, ''ਇੱਕ ਔਰਤ ਆਪਣੇ ਬੱਚੇ ਨਾਲ ਛੋਟੀ ਨਦੀ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਅਚਾਨਕ ਨਦੀ 'ਚ ਪਾਣੀ ਦਾ ਪੱਧਰ ਵੱਧਣ ਕਾਰਨ ਮਾਂ-ਪੁੱਤ ਡੁੱਬਣ ਲੱਗੇ ਤਾਂ 11 ਸਾਲਾਂ ਉੱਤਮ ਨੇ ਉਨਾਂ ਨੂੰ ਡੁੱਬਦੇ ਦੇਖ ਕੇ ਤਰੁੰਤ ਪਾਣੀ 'ਚ ਛਾਲ ਮਾਰ ਕੇ ਬਚਾ ਲਿਆ। ਉਨ੍ਹਾਂ ਨੇ ਕਿਹਾ, ''ਅਸੀਂ ਜ਼ਿਲਾ ਡਿਪਟੀ ਕਮਿਸ਼ਨਰ ਨੂੰ ਸਿਫਾਰਿਸ਼ ਕੀਤੀ ਹੈ ਕਿ ਇਸ ਬੱਚੇ ਦੀ ਬਹਾਦੁਰੀ ਲਈ ਰਾਸ਼ਟਰੀ ਸਨਮਾਣ ਦਿੱਤਾ ਜਾਵੇ।'' ਦੱਸਿਆ ਜਾਂਦਾ ਹੈ ਕਿ ਦੇਸ਼ ਦੇ ਕਈ ਹਿੱਸਿਆ 'ਚ ਇਨੀਂ ਦਿਨੀਂ ਖੂਬ ਬਾਰਿਸ਼ ਹੋ ਰਹੀ ਹੈ। ਆਸਾਮ ਦੇ ਸੋਨਿਤਪੁਰ 'ਚ ਇਨੀਂ ਦਿਨੀਂ ਬਾਰਿਸ਼ ਨਾਲ ਬੁਰਾ ਹਾਲ ਹੈ।

PunjabKesari


author

Iqbalkaur

Content Editor

Related News