ਕਰਨਾਟਕ HC ਨੇ ਤਲਾਕ ਦੇ ਮਾਮਲੇ ’ਚ ਕਿਹਾ : ਪਤਨੀ ਨੂੰ ATM ਵਾਂਗ ਇਸਤੇਮਾਲ ਕਰਨਾ ਮਾਨਸਿਕ ਸ਼ੋਸ਼ਣ ਵਾਂਗ
Wednesday, Jul 20, 2022 - 10:47 AM (IST)
 
            
            ਬੈਂਗਲੂਰੂ (ਵਾਰਤਾ)- ਕਰਨਾਟਕ ਹਾਈ ਕੋਰਟ ਨੇ ਇਕ ਅਹਿਮ ਫੈਸਲੇ ’ਚ ਕਿਹਾ ਹੈ ਕਿ ਪਤਨੀ ਨੂੰ ਬਿਨਾ ਕਿਸੇ ਭਾਵਨਾਤਮਿਕ ਲਗਾਅ ਦੇ ਏ. ਟੀ. ਐੱਮ. ਦੇ ਤੌਰ ’ਤੇ ਇਸਤੇਮਾਲ ਕਰਨਾ ਮਾਨਸਿਕ ਸ਼ੋਸ਼ਣ ਦੇ ਵਾਂਗ ਹੈ। ਕੋਰਟ ਨੇ ਹੇਠਲੀ ਅਦਾਲਤ ਦੇ ਹੁਕਮ ਨੂੰ ਖਾਰਿਜ ਕਰਦੇ ਹੋਏ ਮਾਮਲੇ ’ਚ ਤਲਾਕ ਨੂੰ ਮਨਜ਼ੂਰੀ ਦੇ ਦਿੱਤੀ। ਜਸਟਿਸ ਆਲੋਕ ਅਰਾਧੇ ਅਤੇ ਜਸਟਿਸ ਜੇ. ਐੱਮ. ਖਾਜੀ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਸੁਣਵਾਈ ਦੌਰਾਨ ਇਹ ਟਿੱਪਣੀ ਕੀਤੀ।
ਇਹ ਵੀ ਪੜ੍ਹੋ : ਸੇਵਾ ਦੌਰਾਨ ਦਿਵਿਆਂਗ ਹੋਣ ਵਾਲੇ ਜਵਾਨਾਂ ਦੇ ਹੱਕ 'ਚ ਸੁਪਰੀਮ ਕੋਰਟ ਨੇ ਕਹੀ ਵੱਡੀ ਗੱਲ
ਬੈਂਚ ਨੇ ਕਿਹਾ ਕਿ ਪਤੀ ਨੇ ਬਿਜ਼ਨੈੱਸ ਸ਼ੁਰੂ ਕਰਨ ਦੇ ਬਹਾਨੇ ਪਤਨੀ ਤੋਂ 60 ਲੱਖ ਰੁਪਏ ਲਏ ਸਨ। ਬਾਅਦ ’ਚ ਪਤਨੀ ਨੂੰ ਪਤਾ ਲੱਗਾ ਕਿ ਪਤੀ ਪੈਸੇ ਗਲਤ ਕੰਮਾਂ ’ਚ ਵਰਤ ਰਿਹਾ ਹੈ। ਹਾਈ ਕੋਰਟ ਨੇ ਕਿਹਾ ਕਿ ਦੋਸ਼ੀ ਆਪਣੀ ਪਤਨੀ ਨੂੰ ਇਕ ਏ. ਟੀ. ਐੱਮ. ਵਾਂਗ ਇਸਤੇਮਾਲ ਕਰਦਾ ਸੀ। ਉਸ ਨੂੰ ਆਪਣੀ ਪਤਨੀ ਨਾਲ ਕੋਈ ਭਾਵਨਾਤਮਿਕ ਲਗਾਅ ਨਹੀਂ ਸੀ। ਇਸ ਨਾਲ ਪਤਨੀ ਨੂੰ ਮਾਨਸਿਕ ਚੋਟ ਪਹੁੰਚੀ ਹੈ। ਕੋਰਟ ਨੇ ਕਿਹਾ ਇਸ ਮਾਮਲੇ ’ਚ ਪਤੀ ਵੱਲੋਂ ਪਤਨੀ ਨੂੰ ਦਿੱਤੇ ਗਏ ਤਣਾਅ ਨੂੰ ਮਾਨਸਿਕ ਸ਼ੋਸ਼ਣ ਮੰਨਿਆ ਜਾ ਸਕਦਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            