ਦੀਵਾਲੀ ਵਾਲੇ ਦਿਨ ਅਮਰੀਕਾ ਤੋਂ ਆਈ ਮੰਦਭਾਗੀ ਖਬਰ; ਸੜਕ ਹਾਦਸੇ ''ਚ ਭਾਰਤੀ ਮੂਲ ਦੀ ਮਾਂ-ਧੀ ਦੀ ਮੌਤ

Monday, Oct 20, 2025 - 11:15 AM (IST)

ਦੀਵਾਲੀ ਵਾਲੇ ਦਿਨ ਅਮਰੀਕਾ ਤੋਂ ਆਈ ਮੰਦਭਾਗੀ ਖਬਰ; ਸੜਕ ਹਾਦਸੇ ''ਚ ਭਾਰਤੀ ਮੂਲ ਦੀ ਮਾਂ-ਧੀ ਦੀ ਮੌਤ

ਸ਼ਿਕਾਗੋ (ਰਾਜ ਗੋਗਨਾ)- ਤੇਲੰਗਾਨਾ ਦੀ ਇੱਕ ਮਾਂ ਅਤੇ ਧੀ ਦੀ ਸ਼ਨੀਵਾਰ ਸਵੇਰੇ ਅਮਰੀਕਾ ਵਿੱਚ ਵਾਪਰੇ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪਰਿਵਾਰਕ ਸੂਤਰਾਂ ਅਨੁਸਾਰ, ਤੇਲੰਗਾਨਾ ਦੇ ਮੈਨਚੇਰੀਅਲ ਜ਼ਿਲ੍ਹੇ ਦੀ ਰਹਿਣ ਵਾਲੀ 52 ਸਾਲਾ ਪਥਾ ਰਾਮਾਦੇਵੀ ਅਤੇ ਉਸਦੀ ਧੀ ਤੇਜਸਵੀ (32) ਸ਼ਿਕਾਗੋ ਨੇੜੇ ਇੱਕ ਕਾਰ ਵਿੱਚ ਜਾ ਰਹੀਆਂ ਸਨ, ਜਦੋਂ ਇੱਕ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਰਮਾ ਦੇਵੀ ਪਤਨੀ ਵਿਗਨੇਸ਼ ਅਤੇ ਉਨ੍ਹਾਂ ਦੀ ਛੋਟੀ ਧੀ ਤੇਜਸਵੀ ਦੀ ਇਸ ਹਾਦਸੇ ਵਿਚ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ: ਮਸ਼ਹੂਰ Singer ਦੇ ਲਾਈਵ ਸ਼ੋਅ 'ਚ ਹੋ ਗਿਆ ਹੰਗਾਮਾ, ਨੌਜਵਾਨਾਂ ਨੇ ਕੀਤੇ ਗੰਦੇ ਇਸ਼ਾਰੇ, ਭੱਖ ਗਿਆ ਮਾਹੌਲ

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰਮਾ ਦੇਵੀ, ਆਪਣੀ ਛੋਟੀ ਧੀ ਤੇਜਸਵੀ ਦੇ ਨਾਲ ਆਪਣੀ ਵੱਡੀ ਧੀ ਵੱਲੋਂ ਲਏ ਨਵੇਂ ਘਰ ਵਿੱਚ ਪ੍ਰਵੇਸ਼ ਲਈ ਰੱਖੇ ਗਏ ਸਮਾਗਮ ਵਿੱਚ ਸ਼ਾਮਲ ਹੋਣ ਲਈ ਜਾ ਰਹੀ ਸੀ। ਜਾਣਕਾਰੀ ਮੁਤਾਬਕ ਵਿਗਨੇਸ਼ ਆਪਣੀ ਪਤਨੀ ਨਾਲ ਅਮਰੀਕਾ ਵਿੱਚ ਰਹਿਣ ਵਾਲੀਆਂ ਆਪਣੀਆਂ ਧੀਆਂ ਨੂੰ ਮਿਲਣ ਗਏ ਹੋਏ ਸਨ। ਵਿਗਨੇਸ਼ ਜੋੜੇ ਦੀਆਂ ਦੋ ਧੀਆਂ ਹਨ, ਸ੍ਰਵੰਤੀ ਅਤੇ ਤੇਜਸਵੀ। ਦੋਵੇਂ ਵਿਆਹੀਆਂ ਹੋਈਆਂ ਹਨ ਅਤੇ ਅਮਰੀਕਾ ਵਿੱਚ ਵਸੀਆਂ ਹੋਈਆਂ ਹਨ।

ਇਹ ਵੀ ਪੜ੍ਹੋ: ਵੱਡਾ ਹਾਦਸਾ; ਲੈਂਡਿੰਗ ਦੌਰਾਨ ਰਨਵੇਅ ਤੋਂ ਫਿਸਲ ਕੇ ਸਮੁੰਦਰ 'ਚ ਜਾ ਡਿੱਗਾ ਜਹਾਜ਼, 2 ਲੋਕਾਂ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News