ਉਰਮਿਲਾ ਨੇ ਈ.ਵੀ.ਐੱਮ. ਦੇ ਸਿਗਨੇਚਰ ''ਚ ਲਗਾਇਆ ਗੜਬੜ ਦਾ ਦੋਸ਼

Thursday, May 23, 2019 - 01:23 PM (IST)

ਉਰਮਿਲਾ ਨੇ ਈ.ਵੀ.ਐੱਮ. ਦੇ ਸਿਗਨੇਚਰ ''ਚ ਲਗਾਇਆ ਗੜਬੜ ਦਾ ਦੋਸ਼

ਮੁੰਬਈ— ਮੁੰਬਈ ਉੱਤਰ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਉਰਮਿਲਾ ਮੰਤੋਡਕਰ ਨੇ ਵੀਰਵਾਰ ਨੂੰ ਦੋਸ਼ ਲਗਾਇਆ ਕਿ ਇਕ ਈ.ਵੀ.ਐੱਮ. ਦੇ ਸਿਗਨੇਚਰ 'ਚ ਕੁਝ ਗੜਬੜੀ ਹੈ। ਭਾਜਪਾ ਉਮੀਦਵਾਰ ਗੋਪਾਲ ਸ਼ੈੱਟੀ ਤੋਂ 1.45 ਲੱਖ ਤੋਂ ਵਧ ਵੋਟਾਂ ਨਾਲ ਪਿੱਛੇ ਚੱਲ ਰਹੀ ਉਰਮਿਲਾ ਨੇ ਇਸ ਸੰਬੰਧ 'ਚ ਚੋਣ ਕਮਿਸ਼ਨ ਦੇ ਸਾਹਮਣੇ ਸ਼ਿਕਾਇਤ ਦਰਜ ਕਰਵਾਈ।PunjabKesariਅਭਿਨੇਤਰੀ ਨੇ ਟਵੀਟ ਕੀਤਾ,''ਈ.ਵੀ.ਐੱਮ. 17ਸੀ ਦੇ ਫਾਰਮ ਦੇ ਸਿਗਨੇਚਰ ਅਤੇ ਮਸ਼ੀਨ ਦੇ ਨੰਬਰਾਂ 'ਚ ਫਰਕ ਹੈ। ਚੋਣ ਕਮਿਸ਼ਨ ਨੂੰ ਇਸ ਸੰਬੰਧ 'ਚ ਸ਼ਿਕਾਇਤ ਕੀਤੀ ਗਈ ਹੈ।'' ਪਹਿਲੀ ਵਾਰ ਲੋਕ ਸਭਾ ਚੋਣਾਂ ਲੜ ਰਹੀ ਮੰਤੇਡਕਰ ਨੇ 2019 ਦੀਆਂ ਆਮ ਚੋਣਾਂ ਨੂੰ ਦੇਸ਼ ਲਈ ਫੈਸਲਾਕੁੰਨ ਦੱਸਿਆ ਸੀ।


Related News