UPSC ਦੇ ਵਿਦਿਆਰਥੀਆਂ ਵੱਲੋਂ ਪਾਈ ਪਟੀਸ਼ਨ ''ਤੇ ਸੁਪਰੀਮ ਕੋਰਟ ਦਾ ਫ਼ੈਸਲਾ ਆਇਆ ਸਾਹਮਣੇ

Thursday, Feb 25, 2021 - 06:19 PM (IST)

ਨਵੀਂ ਦਿੱਲੀ (ਭਾਸ਼ਾ): ਪਿਛਲੇ ਸਾਲ ਕੋਵਿਡ-19 ਮਹਾਮਾਰੀ ਕਾਰਣ ਅਕਤੂਬਰ 2020 ਵਿਚ ਯੂ. ਪੀ. ਐੱਸ. ਸੀ. ਸਿਵਲ ਸੇਵਾ ਪ੍ਰੀਖਿਆ ਦੇ ਆਖਰੀ ਯਤਨ ਵਿਚ ਸ਼ਾਮਲ ਨਾ ਹੋ ਸਕਣ ਵਾਲੇ ਵਿਦਿਆਰਥੀਆਂ ਨੂੰ ਸਿਵਿਲ ਸੇਵਾ ਪ੍ਰੀਖਿਆ ਪ੍ਰੀਲਿਮਸ 2021 ਵਿਚ ਇਕ ਹੋਰ ਮੌਕਾ ਦੇਣ ਦੀ ਬੇਨਤੀ ਵਾਲੀ ਪਟੀਸ਼ਨ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਖਾਰਿਜ ਕਰ ਦਿੱਤੀ। ਇਨ੍ਹਾਂ ਕੈਂਡੀਡੇਟਾਂ ਨੇ ਪਟੀਸ਼ਨ ਵਿਚ ਮਹਾਮਾਰੀ ਕਾਰਣ ਪ੍ਰੀਖਿਆ ਦੀਆਂ ਤਿਆਰੀਆਂ ਵਿਚ ਮੁਸ਼ਕਲਾਂ ਦਾ ਹਵਾਲਾ ਦਿੱਤਾ ਸੀ। ਇਸ ਤੋਂ ਬਾਅਦ ਉਮੀਦਵਾਰਾਂ ਨੇ ਉਮਰ ਹੱਦ ਵਿਚ ਛੋਟ ਦੇਣ ਦੀ ਮੰਗ ਕੀਤੀ ਸੀ।

ਇਹ ਵੀ ਪੜ੍ਹੋ:  89 ਸਾਲ ਦੀ ਉਮਰ ਵਿੱਚ ਵੀ 'ਹੌਂਸਲੇ ਦੀ ਦੌੜ' ਬਰਕਰਾਰ, 3 ਸੋਨੇ ਦੇ ਮੈਡਲ ਜਿੱਤ ਕੇ ਇੰਦਰ ਸਿੰਘ ਨੇ ਰਚਿਆ ਇਤਿਹਾਸ

ਜਸਟਿਸ ਏ. ਐੱਮ. ਖਾਨਵਿਲਕਰ ਦੀ ਅਗਵਾਈ ਵਾਲੀ ਬੈਂਚ ਨੇ ਰਚਨਾ ਅਤੇ ਹੋਰਨਾਂ ਦੀ ਪਟੀਸ਼ਨ ’ਤੇ ਇਹ ਫੈਸਲਾ ਸੁਣਾਇਆ। ਸੁਣਵਾਈ ਦੌਰਾਨ ਕੇਂਦਰ ਨੇ ਦੇਸ਼ ਵਿਚ ਸਿਵਲ ਸੇਵਾ ਪ੍ਰੀਖਿਆ ਸ਼ੁਰੂ ਹੋਣ ਤੋਂ ਬਾਅਦ ਤੋਂ ਸੰਘ ਲੋਕ ਸੇਵਾ ਕਮਿਸ਼ਨ (ਯੂ. ਪੀ. ਐੱਸ. ਸੀ.) ਵਲੋਂ ਦਿੱਤੀ ਗਈ ਛੋਟ ਦੇ ਸੰਬੰਧ ਵਿਚ ਵਿਸਤਾਰਤ ਜਾਣਕਾਰੀ ਅਦਾਲਤ ਨੂੰ ਦਿੱਤੀ ਅਤੇ ਦੱਸਿਆ ਕਿ ਸਾਲ 1979, 1992 ਅਤੇ 2015 ਵਿਚ ਪ੍ਰੀਖਿਆ ਪੈਟਰਨ ਵਿਚ ਬਦਲਾਅ ਕਾਰਣ ਉਮੀਦਵਾਰਾਂ ਨੂੰ ਛੋਟ ਦਿੱਤੀ ਗਈ ਸੀ। ਚੋਟੀ ਦੀ ਅਦਾਲਤ ਨੇ ਪਿਛਲੇ ਸਾਲ 30 ਸਤੰਬਰ ਨੂੰ ਦੇਸ਼ ਦੇ ਕਈ ਇਲਾਕਿਆਂ ਵਿਚ ਹੜ ਅਤੇ ਕੋਵਿਡ-19 ਮਹਾਮਾਰੀ ਕਾਰਣ ਯੂ. ਪੀ. ਐੱਸ. ਸੀ. ਸਿਵਲ ਸੇਵਾ ਦੀ ਮੁੱਢਲੀ ਪ੍ਰੀਖਿਆ ਟਾਲਣ ਦੀ ਬੇਨਤੀ ਸਵੀਕਾਰ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ।

ਇਹ ਵੀ ਪੜ੍ਹੋ:  ਫ਼ਿਰ ਤੋਂ ਵਧਣ ਲੱਗਾ ਕੋਰੋਨਾ, ਲੋਕ ਬੇਪ੍ਰਵਾਹ, ਸਮਾਜਿਕ ਦੂਰੀ ਦੇ ਨਿਯਮਾਂ ਦੀਆਂ ਸ਼ਰੇਆਮ ਉੱਡ ਰਹੀਆਂ ਧੱਜੀਆਂ

ਹਾਂ-ਨਾ ਦਾ ਸਿਲਸਿਲਾ ਇੰਝ ਚੱਲਿਆ
1. ਕੇਂਦਰ ਸ਼ੁਰੂਆਤ ਵਿਚ ਵਾਧੂ ਮੌਕਾ ਦੇਣ ਦੇ ਪੱਖ ਵਿਚ ਨਹੀਂ ਸੀ ਪਰ ਬਾਅਦ ਵਿਚ ਬੈਂਚ ਦੇ ਸੁਝਾਅ ’ਤੇ ਮੌਕਾ ਦੇਣ ਨੂੰ ਰਾਜ਼ੀ ਹੋ ਗਿਆ ਸੀ।
2. ਕੇਂਦਰ ਨੇ 5 ਫਰਵਰੀ ਨੂੰ ਕਿਹਾ ਸੀ ਕਿ ਆਖਰੀ ਮੌਕਾ ਲੈਣ ਵਾਲੇ ਵਿਦਿਆਰਥੀਆਂ ਨੂੰ ਇਸ ਸਾਲ ਇਕ ਹੋਰ ਮੌਕਾ ਮਿਲੇਗਾ, ਬਸ਼ਰਤੇ ਉਹ ਉਮਰ ਹੱਦ ਦੇ ਅੰਦਰ ਹੋਣ।
3. ਕੇਂਦਰ ਨੇ 9 ਫਰਵਰੀ ਨੂੰ ਕਿਹਾ ਸੀ ਕਿ ਉਹ ਆਖਰੀ ਮੌਕਾ ਗਵਾਉਣ ਵਾਲੇ ਵਿਦਿਆਰਥੀਆਂ ਨੂੰ ਇਕ ਵਾਰ ਉਮਰ ਹੱਦ ਵਿਚ ਛੋਟ ਦੇਣ ਖ਼ਿਲਾਫ਼ ਹੈ। ਇਸ ਨਾਲ ਭੇਦਭਾਵ ਹੋਵੇਗਾ।

ਇਹ ਵੀ ਪੜ੍ਹੋ: ਖੇਤੀ ਕਾਨੂੰਨਾਂ ਦੇ ਵਿਰੋਧ ’ਚ ਸ੍ਰੀ ਮੁਕਤਸਰ ਸਾਹਿਬ ਦੇ ਕਿਸਾਨ ਨੇ 3 ਏਕੜ ਖੜ੍ਹੀ ਕਣਕ ’ਤੇ ਚਲਾਇਆ ਟਰੈਕਟਰ

ਪ੍ਰੀਖਿਆ ਦੇ ਕਿੰਨੇ ਮੌਕੇ?
ਆਮ ਸ਼੍ਰੇਣੀ ਦੇ ਵਿਦਿਆਰਥੀ 32 ਸਾਲ ਦੀ ਉਮਰ ਤੱਕ 6 ਵਾਰ ਯੂ. ਪੀ. ਐੱਸ. ਸੀ. ਸਿਵਲ ਸੇਵਾ ਦੀ ਪ੍ਰੀਖਿਆ ਦੇ ਸਕਦੇ ਹਨ, ਓ. ਬੀ. ਸੀ. ਸ਼੍ਰੇਣੀ ਦੇ ਵਿਦਿਆਰਥੀ 35 ਸਾਲ ਦੀ ਉਮਰ ਤੱਕ 9 ਵਾਰ ਅਤੇ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਦੇ ਵਿਦਿਆਰਥੀ 37 ਸਾਲ ਦੀ ਉਮਰ ਤੱਕ ਜਿੰਨੀ ਵਾਰ ਚਾਹੁਣ ਓਨੀ ਵਾਰ ਪ੍ਰੀਖਿਆ ਦੇ ਸਕਦੇ ਹਨ।


Shyna

Content Editor

Related News