ਹਿਮਾਚਲ ਦੇ ਮੁੰਡੇ ਨੇ ਮਾਪਿਆਂ ਦਾ ਸੁਫ਼ਨਾ ਕੀਤਾ ਪੂਰਾ, UPSC ਪ੍ਰੀਖਿਆ ’ਚ ਹਾਸਲ ਕੀਤਾ 80ਵਾਂ ਰੈਂਕ

Sunday, Sep 26, 2021 - 06:02 PM (IST)

ਹਿਮਾਚਲ ਦੇ ਮੁੰਡੇ ਨੇ ਮਾਪਿਆਂ ਦਾ ਸੁਫ਼ਨਾ ਕੀਤਾ ਪੂਰਾ, UPSC ਪ੍ਰੀਖਿਆ ’ਚ ਹਾਸਲ ਕੀਤਾ 80ਵਾਂ ਰੈਂਕ

ਬਿਲਾਸਪੁਰ (ਮੁਕੇਸ਼ ਗੌਤਮ)— ਹਿਮਾਚਲ ਪ੍ਰਦੇਸ਼ ਦੇ ਨੌਜਵਾਨ ਨੇ ਸਿਵਲ ਸੇਵਾ ਪ੍ਰੀਖਿਆ 2020 ’ਚ ਡੰਕਾ ਵਜਾਇਆ ਹੈ। ਬਿਲਾਸਪੁਰ ਜ਼ਿਲ੍ਹੇ ਦੇ ਘੁਮਾਰਵੀਂ ਤਹਿਤ ਪਿੰਡ ਪਡਯਾਲਗ ਦੇ ਸਾਬਕਾ ਫ਼ੌਜੀ ਦੇ ਬੇਟੇ ਇਸ਼ਾਂਤ ਜਸਵਾਲ ਨੇ ਯੂ. ਪੀ.ਐੱਸ. ਸੀ. ’ਚ 80ਵਾਂ ਰੈਂਕ ਹਾਸਲ ਕਰ ਕੇ ਪ੍ਰਦੇਸ਼ ਵਿਚ ਮਾਂ-ਬਾਪ ਦਾ ਨਾਂ ਰੋਸ਼ਨ ਕੀਤਾ ਹੈ। 2014-18 ਬੈਂਚ ਦੇ ਐੱਨ. ਆਈ. ਟੀ. ਹਮੀਰਪੁਰ ਦੇ ਮਕੈਨੀਕਲ ਗਰੈਜੂਏਟ ਇਸ਼ਾਂਤ ਜਸਵਾਲ ਨੇ ਸਿਵਲ ਸੇਵਾ ਪ੍ਰੀਖਿਆ ’ਚ 80ਵਾਂ ਰੈਂਕ ਹਾਸਲ ਕੀਤਾ ਹੈ। ਇਸ਼ਾਂਤ ਦੇ ਪਿਤਾ ਹੋਸ਼ਿਆਰ ਸਿੰਘ ਸਾਬਕਾ ਫ਼ੌਜੀ ਹਨ ਅਤੇ ਮਾਤਾ ਹਾਊਸ ਵਾਈਫ਼ ਹੈ। ਵੱਡੀ ਭੈਣ ਦਾ ਵਿਆਹ ਹੋ ਗਿਆ ਹੈ।

PunjabKesari

ਇਸ਼ਾਂਤ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਸਰਕਾਰੀ ਸਕੂਲ ਬਾੜੀ ਛੱਜੋਲੀ ਤੋਂ ਕੀਤੀ ਹੈ ਅਤੇ ਉਸ ਤੋਂ ਬਾਅਦ ਹਿਮ ਸਰਵੋਦਯ ਸੀਨੀਅਰ ਸੈਕੰਡਰੀ ਸਕੂਲ ਘੁਮਾਰਵੀਂ ਤੋਂ 2014 ’ਚ 12ਵੀਂ ਜਮਾਤ ਦੀ ਪੜ੍ਹਾਈ ਨੂੰ ਪੂਰਾ ਕੀਤਾ। 2014-18 ਐੱਨ. ਆਈ. ਟੀ. ਹਮੀਰਪੁਰ ਤੋਂ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕੀਤੀ। ਇਸ਼ਾਂਤ ਨੇ ਦਿੱਲੀ ਨਾਲ ਲੱਗਦੇ ਨੋਇਡਾ ਵਿਚ ਪੈਟਰੋਲੀਅਮ ਸੈਕਟਰ ’ਚ ਬਹੁ-ਰਾਸ਼ਟਰੀ ਕੰਪਨੀ ਵਿਚ ਨੌਕਰੀ ਕੀਤੀ। ਇਸ਼ਾਂਤ ਨੇ ਸਿਵਲ ਸੇਵਾ ਪ੍ਰੀਖਿਆ ਦੀ ਤਿਆਰੀ ਲਈ ਨੌਕਰੀ ਛੱਡ ਦਿੱਤੀ ਕਿਉਂਕਿ ਮਾਂ-ਬਾਪ ਦਾ ਸੁਫ਼ਨਾ ਸੀ ਕਿ ਬੇਟਾ ਕੁਝ ਵੱਖਰਾ ਕਰੇ ਅਤੇ ਫਿਰ ਪਹਿਲੀ ਕੋਸ਼ਿਸ਼ ’ਚ ਯੂ. ਪੀ.ਐੱਸ. ਸੀ. ’ਚ 80ਵਾਂ ਰੈਂਕ ਹਾਸਲ ਕੀਤਾ। ਇਸ਼ਾਂਤ ਆਪਣੀ ਇਸ ਉਪਲੱਬਧੀ ਨੂੰ ਹਾਸਲ ਕਰਨ ਦੇ ਪਿੱਛੇ ਆਪਣੇ ਮਾਂ-ਬਾਪ ਨੂੰ ਹੀ ਪ੍ਰੇਰਣਾ ਸਰੋਤ ਦੱਸਦੇ ਹਨ। ਉਨ੍ਹਾਂ ਨੇ 9 ਮਹੀਨੇ ਦਿੱਲੀ ਵਿਚ ਕੋਚਿੰਗ ਲਈ ਅਤੇ ਤਾਲਾਬੰਦੀ ਲੱਗਣ ਤੋਂ ਬਾਅਦ ਲਗਾਤਾਰ ਘਰ ਵਿਚ ਹੀ ਪੜ੍ਹਦੇ ਰਹੇ ਅਤੇ ਫਿਰ ਮਾਂ-ਬਾਪ ਦੇ ਸੁਫ਼ਨੇ ਨੂੰ ਸਾਕਾਰ ਕੀਤਾ। 


author

Tanu

Content Editor

Related News