ਚਾਹ ਨਹੀਂ ਮਿਲੀ ਤਾਂ ਪਤਨੀ ਨੂੰ ਦਿੱਤਾ ਤਿੰਨ ਤਲਾਕ, ਬੱਚੇ ਸਮੇਤ ਘਰੋਂ ਬਾਹਰ ਕੱਢਿਆ

Wednesday, Apr 15, 2020 - 10:57 AM (IST)

ਚਾਹ ਨਹੀਂ ਮਿਲੀ ਤਾਂ ਪਤਨੀ ਨੂੰ ਦਿੱਤਾ ਤਿੰਨ ਤਲਾਕ, ਬੱਚੇ ਸਮੇਤ ਘਰੋਂ ਬਾਹਰ ਕੱਢਿਆ

ਬਾਰਾਬੰਕੀ- ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲੇ ਦੇ ਇਕ ਪਿੰਡ 'ਚ ਇਕ ਪਤੀ ਨੇ ਚਾਹ ਨਾ ਮਿਲਣ 'ਤੇ ਪਤਨੀ ਨੂੰ ਤਿੰਨ ਤਲਾਕ ਦੇ ਦਿੱਤਾ। ਕੋਰੋਨਾ ਵਾਇਰਸ ਕਾਰਨ ਚੱਲ ਰਹੇ ਲਾਕਡਾਊਨ 'ਚ ਘਰ ਬੈਠੇ ਇਕ ਪਤੀ ਨੇ ਜਦੋਂ ਪਤਨੀ ਤੋਂ ਚਾਹ ਮੰਗੀ ਤਾਂ ਪਤਨੀ ਨੇ ਮਨਾ ਕਰ ਦਿੱਤਾ। ਗੁੱਸੇ 'ਚ ਪਤੀ ਨੇ ਉਸੇ ਸਮੇਂ ਪਤਨੀ ਨੂੰ ਤਿੰਨ ਤਲਾਕ ਦੇ ਦਿੱਤਾ ਅਤੇ ਬੱਚੇ ਸਮੇਤ ਘਰੋਂ ਬਾਹਰ ਕੱਢ ਦਿੱਤਾ। ਲਾਕਡਾਊਨ ਦੌਰਾਨ ਘਰ ਬੈਠੇ ਹਾਜੀ ਅਫਜ਼ਲ ਨੇ ਆਪਣੀ ਪਤਨੀ ਦਰਕਸ਼ਾ ਤੋਂ ਚਾਹ ਮੰਗੀ। ਪਤਨੀ ਨੇ ਜਦੋਂ ਚਾਹ ਦੀ ਮੰਗ ਅਣਸੁਣੀ ਕਰ ਦਿੱਤੀ ਅਤੇ ਪਤੀ ਨੂੰ ਚਾਹ ਨਹੀਂ ਦਿੱਤੀ ਤਾਂ ਉਸ ਨੇ ਗੁੱਸੇ 'ਚ ਆਪਣੀ ਪਤਨੀ ਨੂੰ ਤਿੰਨ ਤਲਾਕ ਦੇ ਕੇ ਮਾਸੂਮ ਬੱਚੇ ਸਮੇਤ ਘਰੋਂ ਬਾਹਰ ਕੱਢ ਦਿੱਤਾ, ਜਦੋਂਕਿ ਤਿੰਨ ਤਲਾਕ ਦੀ ਕੁਪ੍ਰਥਾ ਪੂਰੇ ਦੇਸ਼ 'ਚ ਖਤਮ ਹੋ ਚੁਕੀ ਹੈ।

ਪੀੜਤਾ ਦਰਕਸ਼ਾ ਨੇ ਦੱਸਿਆ ਕਿ ਸਾਡੇ ਵਿਆਹ ਨੂੰ ਤਿੰਨ ਸਾਲ ਹੋ ਗਏ ਹਨ। ਸਾਡਾ ਇਕ ਬੇਟਾ ਵੀ ਹੈ। ਇਨਾਂ ਨੇ ਮੇਰੇ ਕੋਲੋਂ ਚਾਹ ਮੰਗੀ ਸੀ, ਉਦੋਂ ਮੈਂ ਬੇਟੇ ਲਈ ਦੁੱਧ ਦੀ ਸ਼ੀਸ਼ੀ ਬਣਾ ਰਹੀ ਸੀ। ਇਸ ਕਾਰਨ ਮੈਂ ਚਾਹ ਨਹੀਂ ਦੇ ਸਕੀ ਤਾਂ ਮੈਨੂੰ ਮਾਰਿਆ ਅਤੇ ਤਲਾਕ ਦੇ ਕੇ ਬੱਚੇ ਸਮੇਤ ਘਰੋਂ ਦੌੜਾ ਦਿੱਤਾ। ਦਰਕਸ਼ਾ ਨੇ ਕਿਹਾ ਕਿ ਮੈਂ ਲਾਕਡਾਊਨ 'ਚ ਆਪਣੇ ਘਰ ਲਖਨਊ ਨਹੀਂ ਜਾ ਸਕਦੀ ਹਾਂ, ਇਸ ਲਈ ਇੱਥੇ ਪਿੰਡ 'ਚ ਆਪਣੇ ਰਿਸ਼ਤੇਦਾਰ ਦੇ ਇੱਥੇ ਰਹਿ ਰਹੀ ਹਾਂ। ਪੀੜਤਾ ਨੇ ਪੁਲਸ ਤੋਂ ਨਿਆਂ ਦੀ ਗੁਹਾਰ ਲਗਾਉਂਦੇ ਹੋਏ ਮੁਕੱਦਮਾ ਦਰਜ ਕਰਨ ਲਈ ਸ਼ਿਕਾਇਤ ਕੀਤੀ, ਜਿਸ 'ਤੇ ਪੁਲਸ ਨੇ ਪਤੀ ਅਤੇ ਉਸ ਦੇ ਪਰਿਵਾਰ ਵਾਲਿਆਂ 'ਤੇ ਮੁਕੱਦਮਾ ਦਰਜ ਕਰ ਲਿਆ ਹੈ।


author

DIsha

Content Editor

Related News