ਘਟੀਆ ਖਾਣੇ ਦੀ ਪੋਲ ਖੋਲ੍ਹਣ ਵਾਲੇ ਕਾਂਸਟੇਬਲ ਦਾ ਦੋਸ਼, ਮੈਨੂੰ ਪਾਗਲ ਕਰਾਰ ਦੇਣਾ ਚਾਹੁੰਦੇ ਹਨ ਅਧਿਕਾਰੀ

Sunday, Aug 14, 2022 - 11:07 AM (IST)

ਫ਼ਿਰੋਜ਼ਾਬਾਦ (ਬਿਊਰੋ)- ਉੱਤਰ ਪ੍ਰਦੇਸ਼ ਦੇ ਫ਼ਿਰੋਜ਼ਾਬਾਦ ਦੇ ਕਾਂਸਟੇਬਲ ਮਨੋਜ ਕੁਮਾਰ ਨੇ ਮੈਸ ਦੇ ਘਟੀਆ ਖਾਣੇ ਦਾ ਖ਼ੁਲਾਸਾ ਕਰ ਕੇ ਹੰਗਾਮਾ ਮਚਾ ਦਿੱਤਾ ਸੀ। ਸੋਸ਼ਲ ਮੀਡੀਆ ’ਤੇ ਮਨੋਜ ਰੋਂਦੇ ਹੋਏ ਖਾਣੇ ਦੀ ਗੁਣਵੱਤਾ ’ਤੇ ਸਵਾਲ ਖੜ੍ਹੇ ਕੀਤੇ ਸਨ। ਕਾਂਸਟੇਬਲ ਮਨੋਜ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। 

ਜ਼ਬਰਦਸਤੀ ਛੁੱਟੀ ’ਤੇ ਭੇਜ ਦਿੱਤਾ ਗਿਆ ਹੈ-

ਇਸ ਮਾਮਲੇ ’ਚ ਕਾਂਸਟੇਬਲ ਮਨੋਜ ਦਾ ਨਵਾਂ ਬਿਆਨ ਸਾਹਮਣੇ ਆਇਆ ਹੈ। ਉਸ ਨੇ ਕਿਹਾ ਹੈ ਕਿ ਅਧਿਕਾਰੀ ਉਸ ਨੂੰ ਪਾਗਲ ਕਰਾਰ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਉਸ ਦੇ ਬਿਆਨ ਦੀ ਕਾਪੀ ਵੀ ਉਸ ਨੂੰ ਨਹੀਂ ਦੇ ਰਹੇ। ਜਦੋਂ ਤੋਂ ਉਸ ਦਾ ਵੀਡੀਓ ਵਾਇਰਲ ਹੋਇਆ ਹੈ, ਉਦੋਂ ਤੋਂ ਉਹ ਮੁਸੀਬਤ ਵਿਚ ਘਿਰ ਗਿਆ ਹੈ। ਪਿਛਲੇ ਦਿਨੀਂ ਉਸ ਨੇ ਕਿਹਾ ਸੀ ਕਿ ਉੱਚ ਅਧਿਕਾਰੀਆਂ ਨੇ ਉਸ ਨੂੰ ਜ਼ਬਰਦਸਤੀ 7 ਦਿਨਾਂ ਦੀ ਛੁੱਟੀ ’ਤੇ ਭੇਜ ਦਿੱਤਾ ਹੈ। ਐੱਸ. ਐੱਸ. ਪੀ. ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸੀ. ਓ. ਲਾਈਨ ਹੀਰਾਲਾਲ ਕਨੌਜੀਆ ਨੂੰ ਜਾਂਚ ਸੌਂਪੀ ਹੈ। ਮਨੋਜ ਨੇ ਦੱਸਿਆ ਕਿ ਉਸ ਨੂੰ ਜ਼ਬਰਦਸਤੀ ਛੁੱਟੀ ’ਤੇ ਭੇਜ ਦਿੱਤਾ ਗਿਆ ਹੈ।

PunjabKesari

ਇਹ ਵੀ ਪੜ੍ਹੋ- ਭੋਜਨ ਦੀ ਥਾਲੀ ਦਿਖਾ ਕੇ ਭੁੱਬਾਂ ਮਾਰ ਰੋਇਆ ਫਿਰੋਜ਼ਾਬਾਦ ਦਾ ਸਿਪਾਹੀ, ਬੋਲਿਆ-ਇਹ ਰੋਟੀਆਂ ਕੁੱਤੇ ਵੀ ਨਾ ਖਾਣ

ਮੈਡੀਕਲ ਜਾਂਚ ਦੇ ਨਾਂ ’ਤੇ ਉਸ ਨੂੰ ਪਾਗਲ ਘੋਸ਼ਿਤ ਕਰਨ ਦੀ ਕੋਸ਼ਿਸ਼

ਇਸ ਤੋਂ ਇਲਾਵਾ ਉਸ ਦੀ ਨੌਕਰੀ ਵੀ ਖ਼ਤਰੇ ਵਿਚ ਹੈ। ਮਨੋਜ ਨੇ ਦਾਅਵਾ ਕਿ ਖਾਣੇ ਦੀ ਸ਼ਿਕਾਇਤ ਦਾ ਵੀਡੀਓ ਵਾਇਰਲ ਹੋਣ ਮਗਰੋਂ ਉਸ ਨੂੰ ਆਗਰਾ ਲਿਜਾਇਆ ਗਿਆ। ਮੈਡੀਕਲ ਜਾਂਚ ਦੇ ਨਾਂ ’ਤੇ ਉਸ ਨੂੰ ਪਾਗਲ ਘੋਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਾਂਸਟੇਬਲ  ਨੇ ਦੋਸ਼ ਲਾਇਆ ਕਿ ਵੀਡੀਓ ਸ਼ੇਅਰ ਕਰਨ ਮਗਰੋਂ ਉਸ ਨਾਲ ਬਦਸਲੂਕੀ ਕੀਤੀ ਗਈ। 26 ਸਾਲਾ ਮਨੋਜ ਕੁਮਾਰ ਨੇ ਦੱਸਿਆ ਕਿ ਸੀਨੀਅਰ ਅਧਿਕਾਰੀ ਮੈਨੂੰ ਮਾਨਸਿਕ ਰੂਪ ਨਾਲ ਬੀਮਾਰ ਘੋਸ਼ਿਤ ਕਰ ਕੇ ਇਸ ਮਾਮਲੇ ਨੂੰ ਲੁਕਾਉਣਾ ਚਾਹੁੰਦੇ ਹਨ। ਮੇਰਾ ਫੋਨ ਖੋਹ ਲਿਆ ਗਿਆ ਅਤੇ ਸਾਰਾ ਡਾਟਾ ਡਿਲੀਟ ਕਰ ਦਿੱਤਾ ਗਿਆ। ਮੈਨੂੰ ਮੀਡੀਆ ਨਾਲ ਗੱਲ ਨਾ ਕਰਨ ਦੀ ਚਿਤਾਵਨੀ ਦਿੰਦੇ ਹੋਏ ਛੁੱਟੀ ’ਤੇ ਭੇਜ ਦਿੱਤਾ ਗਿਆ ਹੈ, ਜਦਕਿ ਮੈਂ ਛੁੱਟੀ ਲਈ ਕੋਈ ਬੇਨਤੀ ਨਹੀਂ ਕੀਤੀ ਸੀ।

PunjabKesari

ਇਹ ਵੀ ਪੜ੍ਹੋ- ਖਰਾਬ ਖਾਣੇ ਦੀ ਸ਼ਿਕਾਇਤ ਕਰਨ ਵਾਲੇ ਸਿਪਾਹੀ ਨੂੰ ਭੇਜਿਆ 7 ਦਿਨਾਂ ਦੀ ਛੁੱਟੀ ’ਤੇ, ਮਿਲ ਰਹੀਆਂ ਹਨ ਧਮਕੀਆਂ

ਕੀ ਹੈ ਵਾਇਰਲ ਵੀਡੀਓ ’ਚ?

ਉੱਤਰ ਪ੍ਰਦੇਸ਼ ਪੁਲਸ ਦੇ ਕਾਂਸਟੇਬਲ ਮਨੋਜ ਕੁਮਾਰ ਵਲੋਂ ਮੈਸ ਦੇ ਖਾਣੇ ’ਤੇ ਸਵਾਲ ਚੁੱਕਦੇ ਹੋਏ ਬੁੱਧਵਾਰ ਨੂੰ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਇਆ ਸੀ। ਕਾਂਸਟੇਬਲ ਇਸ ਦੌਰਾਨ ਰੋਟੀ ਵਿਖਾਉਂਦਾ ਹੋਏ ਕਿਹਾ ਰਿਹਾ ਸੀ ਕਿ ਅਜਿਹਾ ਖਾਣਾ ਕਿਵੇਂ ਖਾਵਾਂ? ਉਹ ਉਸ ਵੀਡੀਓ ’ਚ ਫੁਟ-ਫੁਟ ਕੇ ਰੋਂਦਾ ਨਜ਼ਰ ਆ ਰਿਹਾ ਸੀ। ਉਹ ਖਾਲੀ ’ਚ ਰੱਖੀਆਂ ਰੋਟੀਆਂ ਨੂੰ ਵਿਖਾ ਰਿਹਾ ਹੈ ਅਤੇ ਪਾਣੀ ਵਰਗੀ ਦਾਲ ਨੂੰ ਲੈ ਕੇ ਗੁੱਸਾ ਜਤਾ ਰਿਹਾ ਹੈ। ਇਸ ਤੋਂ ਇਲਾਵਾ ਰੋਟੀਆਂ ਨੂੰ ਵਿਖਾਉਂਦਾ ਹੈ ਕਿ ਇਨ੍ਹਾਂ ਕੱਚੀ ਰੋਟੀਆਂ ਨੂੰ ਕਿਵੇਂ ਖਾਧਾ ਜਾਵੇ। ਉਸ ਨੇ ਕਿਹਾ ਕਿ 8 ਘੰਟੇ ਤੱਕ ਡਿਊਟੀ ਕਰਨ ਮਗਰੋਂ ਇਹ ਭੋਜਨ ਮਿਲੇਗਾ ਤਾਂ ਕਿਵੇਂ ਸਿਹਤ ਬਿਹਤਰ ਹੋ ਸਕੇਗੀ? ਓਧਰ ਫ਼ਿਰੋਜ਼ਾਬਾਦ ਪੁਲਸ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ’ਚ 15 ਵਾਰ ਅਨੁਸ਼ਾਸਨਹੀਨਤਾ ਅਤੇ ਲਾਪ੍ਰਵਾਹੀ ਸਮੇਤ ਵੱਖ-ਵੱਖ ਕਾਰਨਾਂ ਤੋਂ ਮਨੋਜ ਕੁਮਾਰ ’ਤੇ ਕਾਰਵਾਈ ਹੋਈ ਹੈ।

PunjabKesari


Tanu

Content Editor

Related News