ਪੇਕੇ ਜਾਣ ਦੀ ਜਿੱਦ ਤੋਂ ਖ਼ਫਾ ਹੋਏ ਪਤੀ ਨੇ ਪਤਨੀ ਸਣੇ 8 ਮਹੀਨੇ ਦੀ ਬੱਚੀ ਨੂੰ ਕੁਹਾੜੀ ਨਾਲ ਵੱਢਿਆ

Wednesday, Aug 16, 2023 - 04:30 PM (IST)

ਪੇਕੇ ਜਾਣ ਦੀ ਜਿੱਦ ਤੋਂ ਖ਼ਫਾ ਹੋਏ ਪਤੀ ਨੇ ਪਤਨੀ ਸਣੇ 8 ਮਹੀਨੇ ਦੀ ਬੱਚੀ ਨੂੰ ਕੁਹਾੜੀ ਨਾਲ ਵੱਢਿਆ

ਬਦਾਯੂੰ- ਜ਼ਿਲ੍ਹੇ ਦੇ ਦਾਤਾਗੰਜ ਥਾਣਾ ਖੇਤਰ ਦੇ ਪਿੰਡ ਭੁਡੇਲੀ 'ਚ ਬੁੱਧਵਾਰ ਨੂੰ ਇਕ ਵਿਅਕਤੀ ਨੇ ਪੇਕੇ ਜਾਣ ਦੀ ਜਿੱਦ ਕਰਨ 'ਤੇ ਆਪਣੀ ਪਤਨੀ ਅਤੇ 8 ਮਹੀਨੇ ਦੀ ਬੱਚੀ ਨੂੰ ਸੁੱਤੇ ਪਿਆ ਨੂੰ ਕੁਹਾੜੀ ਨਾਲ ਵੱਢ ਕੇ ਕਤਲ ਕਰ ਦਿੱਤਾ। ਪੁਲਸ ਨੇ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਹੈ। ਦਾਤਾਗੰਜ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਸੌਰਭ ਸਿੰਘ ਨੇ ਦੱਸਿਆ ਕਿ ਦੋਸ਼ੀ ਅਜੇ ਉਰਫ਼ ਅਖਿਲੇਸ਼ ਯਾਦਵ ਨੇ ਦੋ ਸਾਲ ਪਹਿਲਾਂ ਦਿੱਲੀ 'ਚ ਬਿਹਾਰ ਦੀ ਰਹਿਣ ਵਾਲੀ ਖੁਸ਼ਬੂ ਨਾਂ ਦੀ ਕੁੜੀ ਨਾਲ ਪ੍ਰੇਮ ਵਿਆਹ ਕੀਤਾ ਸੀ ਪਰ ਖੁਸ਼ਬੂ ਉਸ ਸਮੇਂ ਨਾਬਾਲਗ ਸੀ। 

ਇਹ ਵੀ ਪੜ੍ਹੋ- 77ਵੇਂ ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ 90 ਮਿੰਟ ਦੇਸ਼ ਨੂੰ ਕੀਤਾ ਸੰਬੋਧਿਤ, ਤੋੜਿਆ ਆਪਣਾ ਹੀ ਰਿਕਾਰਡ

ਬਾਲਗ ਹੋਣ ਮਗਰੋਂ ਖੁਸ਼ਬੂ ਉਸ ਨਾਲ ਪਿੰਡ ਆ ਗਈ ਅਤੇ ਦੋਵੇਂ ਇਕੱਠੇ ਰਹਿਣ ਲੱਗੇ। ਅਜੇ ਅਤੇ ਖੁਸ਼ਬੂ ਦੀ 8 ਮਹੀਨੇ ਦੀ ਧੀ ਸ਼੍ਰਿਸ਼ਠੀ ਵੀ ਸੀ।  ਪਰਿਵਾਰਕ ਮੈਂਬਰਾਂ ਮੁਤਾਬਕ ਖੁਸ਼ਬੂ ਪੇਕੇ ਜਾਣਾ ਚਾਹੁੰਦੀ ਸੀ ਅਤੇ ਇਸ ਨੂੰ ਲੈ ਕੇ ਦੋਹਾਂ ਵਿਚਾਲੇ ਵਿਵਾਦ ਚੱਲ ਰਿਹਾ ਸੀ। ਮੰਗਲਵਾਰ ਰਾਤ ਵੀ ਖੁਸ਼ਬੂ ਨੇ ਪੇਕੇ ਜਾਣ ਦੀ ਜਿੱਦ ਕੀਤੀ, ਇਸ ਗੱਲ ਨੂੰ ਲੈ ਕੇ ਦੋਹਾਂ ਵਿਚਾਲੇ ਕਾਫੀ ਬਹਿਸ ਹੋਈ, ਜਿਸ ਤੋਂ ਬਾਅਦ ਅਜੇ ਖੇਤਾਂ ਵਿਚ ਚੱਲਾ ਗਿਆ। 

ਇਹ ਵੀ ਪੜ੍ਹੋ- ਮੁੰਬਈ ਦੇ ਮਸ਼ਹੂਰ ਰੈਸਟੋਰੈਂਟ 'ਚ ਗਾਹਕ ਨੂੰ ਚਿਕਨ 'ਚ ਮਿਲਿਆ ਮਰਿਆ ਚੂਹਾ

ਸਿੰਘ ਮੁਤਾਬਕ ਬੁੱਧਵਾਰ ਸਵੇਰੇ ਲੱਗਭਗ 6 ਵਜੇ ਅਜੇ ਵਾਪਸ ਘਰ ਆਇਆ ਅਤੇ ਘਰ 'ਚ ਮੰਜੀ 'ਤੇ ਸੁੱਤੀ ਪਈ ਪਤਨੀ ਖੁਸ਼ਬੂ ਅਤੇ 8 ਮਹੀਨੇ ਦੀ ਬੱਚੀ ਸ਼੍ਰਿਸ਼ਠੀ ਦਾ ਕੁਹਾੜੀ ਨਾਲ ਵੱਢ ਕੇ ਕਤਲ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚੀ। ਸੀਨੀਅਰ ਪੁਲਸ ਅਧਿਕਾਰੀ ਓ. ਪੀ. ਸਿੰਘ ਨੇ ਦੱਸਿਆ ਕਿ ਦਾਤਾਗੰਜ ਥਾਣਾ ਖੇਤਰ ਦੇ ਪਿੰਡ ਭੁਡੇਲੀ ਵਿਚ ਅਜੇ ਯਾਦਵ ਨੇ ਆਪਣੀ ਪਤਨੀ ਅਤੇ 8 ਮਹੀਨੇ ਦੀ ਬੱਚੀ ਦਾ ਕੁਹਾੜੀ ਨਾਲ ਵੱਢ ਕੇ ਕਤਲ ਕਰ ਦਿੱਤਾ। ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਇਸ ਮਾਮਲੇ 'ਚ ਪਰਿਵਾਰ ਵਾਲਿਆਂ ਨੇ ਪ੍ਰਾਰਥਨਾ ਪੱਤਰ ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News