ਕਲਯੁੱਗੀ ਮਾਂ ਨੇ 9 ਸਾਲਾ ਧੀ ਨੂੰ ਦਿੱਤੀ ਦਰਦਨਾਕ ਮੌਤ, ਚਾਕੂ ਨਾਲ ਵੱਢਿਆ ਗਲ਼ਾ
Tuesday, Jun 13, 2023 - 01:01 PM (IST)
ਸੁਲਤਾਨਪੁਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ 'ਚ ਵਿਵੇਕ ਨਗਰ 'ਚ ਇਕ ਮਾਂ ਨੇ ਆਪਣੀ 9 ਸਾਲਾ ਧੀ ਦਾ ਗਲ਼ਾ ਵੱਢ ਕੇ ਕਤਲ ਕਰ ਦਿੱਤਾ। ਲਮਭੁਆ ਦੇ ਪੁਲਸ ਖੇਤਰ ਅਧਿਕਾਰੀ ਮੁਹੰਮਦ ਸਲਾਮ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਲਗਭਗ 8 ਵਜੇ ਕੋਇਰੀਪੁਰ ਬਜ਼ਾਰ ਦੇ ਵਿਵੇਕ ਨਗਰ ਵਾਸੀ ਸ਼ਿਵ ਪੂਜਨ ਓਝਾ ਦੀ ਪਤਨੀ ਪ੍ਰਿਯੰਕਾ ਓਝਾ ਨੇ ਆਪਣੀ 9 ਸਾਲਾ ਧੀ ਦੇ ਗਲ਼ਾ 'ਤੇ ਚਾਕੂ ਨਾਲ ਵਾਰ ਕੀਤਾ, ਜਿਸ ਨਾਲ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ।
ਘਰਵਾਲੇ ਬੱਚੀ ਨੂੰ ਤੁਰੰਤ ਇਲਾਜ ਲਈ ਲਮਭੁਆ ਭਾਈਚਾਰਕ ਸਿਹਤ ਕੇਂਦਰ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਸੁਲਤਾਨਪੁਰ ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ, ਉੱਥੋਂ ਲਿਜਾਂਦੇ ਸਮੇਂ ਬੱਚੀ ਦੀ ਰਸਤੇ 'ਚ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਦੋਸ਼ੀ ਔਰਤ ਨੂੰ ਹਿਰਾਸਤ 'ਚ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ। ਲਾਸ਼ ਨੂੰ ਪੋਸਟਮਾਰਟ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਘਰਵਾਲਿਆਂ ਦਾ ਕਹਿਣਾ ਹੈ ਕਿ ਪ੍ਰਿਯੰਕਾ ਮਾਨਸਿਕ ਰੂਪ ਨਾਲ ਅਸਵਸਥ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ।