ਸਕੂਲ ਪ੍ਰਸ਼ਾਸਨ ਦਾ ਦਬਦਬਾ: ਫ਼ੀਸ ਜਮਾਂ ਨਾ ਹੋਣ ’ਤੇ ਬੱਚਿਆਂ ਤੇ ਮਾਪਿਆਂ ਨੂੰ ਬਣਾਇਆ ਬੰਧਕ

05/12/2022 2:29:40 PM

ਬਰੇਲੀ– ਉੱਤਰ ਪ੍ਰਦੇਸ਼ ਦੇ ਬਰੇਲੀ ’ਚ ਇਕ ਸਿੱਖਿਆ ਸੰਸਥਾ ਦੀ ਫੀਸ ਜਮਾਂ ਨਾ ਕਰਾਉਣ ’ਤੇ ਬੱਚਿਆਂ ਅਤੇ ਮਾਪਿਆਂ ਨੂੰ ਬੰਧਕ ਬਣਾਇਆ ਲਿਆ। ਇਸ ਮਾਮਲੇ ’ਚ ਹਾਰਟਮੈਂਨ ਕਾਲਜ ਪ੍ਰਬੰਧਨ ਅਤੇ ਸਟਾਫ਼ ਦੇ ਖ਼ਿਲਾਫ ਦੋ FIR ਦਰਜ ਕੀਤੀਆਂ ਗਈਆਂ। ਬਰੇਲੀ ਦੇ ਇੱਜ਼ਤਨਗਰ ਥਾਣੇ ’ਚ ਬੁੱਧਵਾਰ ਨੂੰ ਦੇਰ ਰਾਤ ਦਰਜ ਹੋਈ FIR ’ਚ ਸੰਸਥਾ ਦੀ ਕਾਰਡੀਨੇਟਰ ਸ਼ਾਲਿਨੀ ਜੁਨੇਜਾ, ਮੈਨੇਰਜਰ ਜਵੈਲ ਮੈਸੀ, ਪ੍ਰਿੰਸੀਪਲ ਅਨਿਲ ਕੁੱਲੂ ਅਤੇ ਅਧਿਆਪਕ ਰੋਸ਼ਨ ਨਾਮਜ਼ਦ ਕੀਤੇ ਗਏ। ਇਸ ਮਾਮਲੇ ’ਚ ਇਕ FIR ਬਰੇਲੀ ਦੇ ਐੱਸ. ਐੱਸ. ਪੀ. ਰੋਹਿਤ ਸਿੰਘ ਸਜਵਾਣ ਅਤੇ ਦੂਜੀ FIR ਆਈ. ਜੀ. ਰੇਂਜ ਰਮਿਤ ਸ਼ਰਮਾ ਦੇ ਦਖ਼ਲ ਨਾਲ ਦਰਜ ਕੀਤੀ ਗਈ। 

ਰਮਿਤ ਸ਼ਰਮਾ ਨੇ ਦੱਸਿਆ ਕਿ ਬੱਚਿਆਂ ਅਤੇ ਮਾਪਿਆੰ ਨੂੰ ਬੰਧਨ ਬਣਾਉਣ, ਮਾਹੌਲ ਵਿਗਾੜਨ ਅਤੇ ਧਮਕੀ ਦੇਣ ਦੇ ਮਾਮਲੇ ਦੀ ਸ਼ਿਕਾਇਤ ਮਿਲੀ ਸੀ। ਐੱਸ. ਐੱਸ. ਪੀ. ਨੂੰ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਦੋਵੇਂ FIR ਆਈ. ਪੀ. ਸੀ. ਦੀ ਧਾਰਾ-342 ਅਤੇ 506 ਦਰਜ ਹੋਈ ਹੈ। ਜਾਂਚ ’ਚ ਕੁਝ ਹੋਰ  ਲੋਕਾਂ ਦੇ ਨਾਂ ਸਾਹਮਣੇ ਆ ਸਕਦੇ ਹਨ। ਪੁਲਸ ਮੁਤਾਬਕ ਪੂਰਾ ਘਟਨਾਕ੍ਰਮ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋਣ ਦੀ ਗੱਲ ਸਾਹਮਣੇ ਆਈ ਹੈ। ਲਿਹਾਜਾ ਜਾਂਚ ’ਚ ਜਿਨ੍ਹਾਂ-ਜਿਨ੍ਹਾਂ ਦੋਸ਼ੀਆਂ ਦੇ ਨਾਂ ਸਾਹਮਣੇ ਆਉਣਗੇ, ਉਨ੍ਹਾਂ ਨੂੰ ਵੀ ਨਾਮਜ਼ਦ ਕੀਤਾ ਜਾਵੇਗਾ। ਪੁਲਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਸ਼ਾਸਨ ਨੂੰ ਪੂਰੇ ਮਾਮਲੇ ’ਚ ਰਿਪੋਰਟ ਤਲਬ ਕੀਤੀ ਗਈ ਹੈ। 

ਇਕ ਬੱਚੇ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਹਾਰਟਮੈਨ ਕਾਲਜ ’ਚ ਪੜ੍ਹਦੇ ਹਨ। ਬੀਤੀ 7 ਮਈ ਨੂੰ ਛੁੱਟੀ ਦੇ ਸਮੇਂ ਮਾਪੇ ਜਦੋਂ ਆਪਣੇ ਬੱਚਿਆਂ ਨੂੰ ਸਕੂਲੋਂ ਲੈਣ ਗਏ ਤਾਂ ਉਨ੍ਹਾਂ ਦੇ ਬੱਚੇ ਰੋਂਦੇ ਹੋਏ ਬਾਹਰ ਆਏ। ਉਨ੍ਹਾਂ ਦੱਸਿਆ ਕਿ ਮੈਡਮ ਸ਼ਾਲਿਨੀ ਜੁਨੇਜਾ ਨੇ ਪ੍ਰੀਖਿਆ ਦੌਰਾਨ ਉਸ ਤੋਂ ਕਾਪੀ ਖੋਹ ਲਈ ਅਤੇ ਛੱਤ ’ਤੇ ਬਣੇ ਸਟੋਰ ’ਚ ਬੰਦ ਕਰ ਦਿੱਤਾ। ਇਸ ਸਟੋਰ ’ਚ 32 ਤੋਂ 33 ਬੱਚੇ ਪਹਿਲਾਂ ਹੀ ਬੰਦ ਸਨ। ਬੱਚਿਆਂ ਨੂੰ ਦੋ ਘੰਟੇ ਲਗਾਤਾਰ ਬੰਦ ਰੱਖਿਆ ਗਿਆ, ਜਿਸ ਨਾਲ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਬੱਚੇ ਮਾਨਸਿਕ ਰੂਪ ਨਾਲ ਸਦਮੇ ’ਚ ਚਲੇ ਗਏ। ਮਾਪਿਆਂ ਦੇ ਵਿਰੋਧ ਮਗਰੋਂ ਬੱਚਿਆਂ ਨੂੰ ਪੇਪਰ ਦਿਵਾਇਆ ਗਿਆ। ਮਾਪਿਆਂ ਨੇ 112 ਡਾਇਲ ਕਰ ਕੇ ਪੁਲਸ ਨੂੰ ਬੁਲਾਇਆ। ਪੁਲਸ ਦੀ ਦਖ਼ਲ ਅੰਦਾਜ਼ੀ ਨਾਲ ਬੱਚੇ ਅਤੇ ਮਾਪੇ ਕਾਲਜ ਤੋਂ ਬਾਹਰ ਨਿਕਲ ਸਕੇ।


Tanu

Content Editor

Related News