ਪ੍ਰੇਮਿਕਾ ਨੂੰ ਮਿਲਣ ਪੁੱਜੇ ਪ੍ਰੇਮੀ ਦੀ ਕੁੜੀ ਵਾਲਿਆਂ ਨੇ ਪੂਰੀ ਰਾਤ ਲਾਈ ਝਾੜ, ਸਵੇਰੇ ਬਣਾ ਲਿਆ ''ਜਵਾਈ''

Sunday, Nov 22, 2020 - 05:14 PM (IST)

ਪ੍ਰੇਮਿਕਾ ਨੂੰ ਮਿਲਣ ਪੁੱਜੇ ਪ੍ਰੇਮੀ ਦੀ ਕੁੜੀ ਵਾਲਿਆਂ ਨੇ ਪੂਰੀ ਰਾਤ ਲਾਈ ਝਾੜ, ਸਵੇਰੇ ਬਣਾ ਲਿਆ ''ਜਵਾਈ''

ਰਾਮਪੁਰ— ਉੱਤਰ ਪ੍ਰਦੇਸ਼ ਦੇ ਰਾਮਪੁਰ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਅੱਧੀ ਰਾਤ ਨੂੰ ਪ੍ਰੇਮਿਕਾ ਨੂੰ ਮਿਲਣ ਪੁੱਜਾ ਪ੍ਰੇਮੀ ਫੜਿਆ ਗਿਆ।  ਗੁੱਸੇ ਵਿਚ ਆਏ ਕੁੜੀ ਦੇ ਟੱਬਰ ਨੇ ਦੋਸ਼ੀ ਨੌਜਵਾਨ ਨੂੰ ਕਮਰੇ ਵਿਚ ਬੰਦ ਕਰ ਦਿੱਤਾ ਅਤੇ ਉਸ ਦੀ ਕੁੱਟਮਾਰ ਕੀਤੀ।  ਦਿਨ ਚੜ੍ਹਦੇ ਹੀ ਦੋਸ਼ੀ ਨੌਜਵਾਨ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਮੁਕੱਦਮੇ ਤੋਂ ਬਚਣ ਲਈ ਕੁਝ ਲੋਕਾਂ ਨੇ ਉਨ੍ਹਾਂ ਦਾ ਆਪਸੀ ਸਮਝੌਤਾ ਕਰਵਾ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਰਾਤ ਭਰ ਕੁੱਟ ਖਾਣ ਵਾਲਾ ਪ੍ਰੇਮੀ ਦਿਨ ਚੜ੍ਹਨ ਮਗਰੋਂ ਘਰ ਦਾ ਜਵਾਈ ਬਣ ਗਿਆ। 

ਇਹ ਵੀ ਪੜ੍ਹੋ: 6 ਸਾਲਾ ਬੱਚੇ ਨੂੰ ਮਿਲੀ ਸਪੇਨ ਦੀ ਮਾਂ, ਵਿਦਾਈ ਸਮੇਂ ਰੋਕਿਆਂ ਨਾ ਰੁਕੇ ਸਭ ਦੇ ਹੰਝੂ (ਤਸਵੀਰਾਂ) 

ਦਰਅਸਲ ਇਹ ਮਾਮਲਾ ਰਾਮਪੁਰ ਦੇ ਅਜੀਮਨਗਰ ਥਾਣਾ ਖੇਤਰ ਦੇ ਇਕ ਪਿੰਡ ਦਾ ਹੈ, ਜਿੱਥੇ ਨੌਜਵਾਨ ਦੀ ਪ੍ਰੇਮਿਕਾ ਰਹਿੰਦੀ ਹੈ। ਨਗਲੀ ਪਿੰਡ ਵਾਸੀ ਨੌਜਵਾਨ ਪ੍ਰੇਮ ਸਿੰਘ ਦਾ ਕੁੜੀ ਨਾਲ ਪ੍ਰੇਮ ਸਬੰਧ ਚੱਲ ਰਿਹਾ ਸੀ। ਪ੍ਰੇਮੀ ਅਕਸਰ ਆਪਣੀ ਪ੍ਰੇਮਿਕਾ ਨੂੰ ਮਿਲਣ ਆਇਆ ਕਰਦਾ ਸੀ। ਨੌਜਵਾਨ ਬੀਤੀ ਰਾਤ ਕਰੀਬ 12 ਵਜੇ ਪ੍ਰੇਮਿਕਾ ਲਕਸ਼ਮੀ ਨੂੰ ਮਿਲਣ ਉਸ ਦੇ ਘਰ ਪੁੱਜ ਗਿਆ। ਜਦੋਂ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਇਸ ਗੱਲ ਦੀ ਭਿਣਕ ਲੱਗੀ ਤਾਂ ਉਹ ਚੌਕਸ ਹੋ ਗਏ। ਇਸ ਤੋਂ ਪਹਿਲਾਂ ਪ੍ਰੇਮੀ ਕੁਝ ਸਮਝ ਸਕਦਾ, ਪਰਿਵਾਰ ਨੇ ਉਸ ਨੂੰ ਕਮਰੇ ਵਿਚ ਫੜ ਲਿਆ। ਰੌਲਾ-ਰੱਪਾ ਪੈਣ 'ਤੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ ਅਤੇ ਪ੍ਰੇਮੀ ਦੀ ਜੰਮ ਕੇ ਕੁੱਟਮਾਰ ਕੀਤੀ ਗਈ। ਇਸ ਤੋਂ ਬਾਅਦ ਮਾਮਲਾ ਪੁਲਸ ਕੋਲ ਪੁੱਜ ਗਿਆ।

ਇਹ ਵੀ ਪੜ੍ਹੋ: ਇਸ ਸ਼ਖਸ ਨੇ 7 ਸਾਲ ਪਹਿਲਾਂ ਦੁਕਾਨ ਦਾ ਨਾਮ ਰੱਖਿਆ ਸੀ 'ਕੋਰੋਨਾ', ਹੁਣ ਹੋਇਆ ਫਾਇਦਾ (ਤਸਵੀਰਾਂ)

ਇਸ ਮਾਮਲੇ ਨੂੰ ਲੈ ਕੇ ਐਡੀਸ਼ਨਲ ਪੁਲਸ ਸੁਪਰਡੈਂਟ ਅਰੁਣ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਦੀ ਸ਼ਿਕਾਇਤ ਆਉਂਦੇ ਹੀ ਮੁੰਡੇ ਨੂੰ ਥਾਣੇ ਬੁਲਾਇਆ ਗਿਆ। ਕੁੜੀ ਦੇ ਪਰਿਵਾਰ ਦੇ ਲੋਕ ਵੀ ਆਏ। ਉਨ੍ਹਾਂ ਨੇ ਕਿਹਾ ਕਿ ਸਾਰਿਆਂ ਨੂੰ ਇਕੱਠੇ ਬੈਠਾ ਕੇ ਗੱਲਬਾਤ ਕਰਵਾਈ ਗਈ। ਇਸ ਤੋਂ ਬਾਅਦ ਆਪਸ 'ਚ ਕੁੜੀ ਪੱਖ ਅਤੇ ਮੁੰਡੇ ਪੱਖ ਦੇ ਲੋਕਾਂ ਨੇ ਗੱਲਬਾਤ ਕਰ ਕੇ ਦੋਹਾਂ ਦੇ ਵਿਆਹ ਦਾ ਫ਼ੈਸਲਾ ਲਿਆ। ਇਸ ਤੋਂ ਬਾਅਦ ਥਾਣਾ ਅਜ਼ੀਮਨਗਰ ਖੇਤਰ ਦੇ ਇਕ ਛੋਟੇ ਜਿਹੇ ਮੰਦਰ 'ਚ ਉਨ੍ਹਾਂ ਨੇ ਦੋਹਾਂ ਦਾ ਵਿਆਹ ਕਰਵਾ ਦਿੱਤਾ।

ਇਹ ਵੀ ਪੜ੍ਹੋ: 6 ਸਾਲਾ ਬੱਚੇ ਨੂੰ ਮਿਲੀ ਸਪੇਨ ਦੀ ਮਾਂ, ਵਿਦਾਈ ਸਮੇਂ ਰੋਕਿਆਂ ਨਾ ਰੁਕੇ ਸਭ ਦੇ ਹੰਝੂ (ਤਸਵੀਰਾਂ) 


author

Tanu

Content Editor

Related News