ਪਾਕਿ ਨਾਲ ਨਹੀਂ ''ਟੇਰਿਰਸਤਾਨ'' ਨਾਲ ਗੱਲ ਕਰਨ ''ਚ ਸਮੱਸਿਆ : ਜੈਸ਼ੰਕਰ

09/25/2019 12:39:59 PM

ਵਾਸ਼ਿੰਗਟਨ (ਭਾਸ਼ਾ)— ਵਿਦੇਸ਼ ਮੰਤਰੀ ਸੁਬਰਾਮਣੀਅਮ ਜੈਸ਼ੰਕਰ ਨੇ ਕਿਹਾ ਕਿ ਭਾਰਤ ਨੂੰ ਪਾਕਿਸਤਾਨ ਨਾਲ ਨਹੀਂ ਸਗੋਂ 'ਟੇਰਿਰਸਤਾਨ' ਨਾਲ ਗੱਲ ਕਰਨ ਵਿਚ ਸਮੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੇ ਕਸ਼ਮੀਰ ਮੁੱਦੇ ਦੇ ਨਿਪਟਾਰੇ ਲਈ ਇਕ ਪੂਰੇ ਅੱਤਵਾਦੀ ਉਦਯੋਗ ਦਾ ਨਿਰਮਾਣ ਕੀਤਾ ਹੈ। ਜੈਸ਼ੰਕਰ ਨੇ ਨਿਊਯਾਰਕ ਵਿਚ ਸੱਭਿਆਚਾਰਕ ਸੰਗਠਨ 'ਏਸ਼ੀਆ ਸੋਸਾਇਟੀ' ਵੱਲੋਂ ਮੰਗਲਵਾਰ ਨੂੰ ਆਯੋਜਿਤ ਪ੍ਰੋਗਰਾਮ ਵਿਚ ਇੱਥੇ ਮੌਜੂਦ ਲੋਕਾਂ ਨੂੰ ਸੰਬੋਧਿਤ ਕੀਤਾ। 

ਉਨ੍ਹਾਂ ਨੇ ਕਿਹਾ,''ਜਦੋਂ ਭਾਰਤ ਨੇ ਧਾਰਾ 370 ਦੇ ਜ਼ਿਆਦਾਤਰ ਪ੍ਰਬੰਧਾਂ ਨੂੰ ਹਟਾਉਣ ਅਤੇ ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਖੇਤਰਾਂ ਜੰਮੂ ਕਸ਼ਮੀਰ ਅਤੇ ਲੱਦਾਖ ਵਿਚ ਵੰਡਣ ਦਾ ਫੈਸਲਾ ਲਿਆ ਉਦੋਂ ਇਸ ਫੈਸਲੇ 'ਤੇ ਪਾਕਿਸਤਾਨ ਅਤੇ ਚੀਨ ਤੋਂ ਪ੍ਰਤੀਕਿਰਿਆ ਆਈ ਸੀ। ਜੰਮੂ ਕਸ਼ਮੀਰ ਨੂੰ ਮਿਲੇ ਵਿਸ਼ੇਸ਼ ਦਰਜੇ ਨੂੰ 5 ਅਗਸਤ ਨੂੰ ਹਟਾਏ ਜਾਣ ਦੇ ਬਾਅਦ ਪਾਕਿਸਤਾਨ ਨੇ ਭਾਰਤ ਨਾਲ ਡਿਪਲੋਮੈਟਿਕ ਸੰਬੰਧਾਂ ਨੂੰ ਘੱਟ ਕਰ ਦਿੱਤਾ ਸੀ ਅਤੇ ਭਾਰਤੀ ਹਾਈ ਕਮਿਸ਼ਨਰ ਨੂੰ ਵੀ ਵਾਪਸ ਜਾਣ ਲਈ ਕਹਿ ਦਿੱਤਾ ਸੀ।''

ਚੀਨ ਨੇ ਕਸ਼ਮੀਰ ਵਿਚ ਸਥਿਤੀ ਨੂੰ ਲੈ ਕੇ ਇਸ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਿਆ ਅਤੇ ਕਿਹਾ,''ਸੰਬੰਧਤ ਪੱਖਾਂ ਨੂੰ ਸੰਜਮ ਵਰਤਣਾ ਚਾਹੀਦਾ ਹੈ ਅਤੇ ਸਾਵਧਾਨੀ ਨਾਲ ਕੰਮ ਕਰਨਾ ਚਾਹੀਦਾ ਹੈ। ਖਾਸ ਕਰ ਕੇ ਅਜਿਹੀਆਂ ਕਾਰਵਾਈਆਂ ਤੋਂ ਬਚਣਾ ਚਾਹੀਦਾ ਹੈ ਜੋ ਇਕ ਪਾਸੇ ਦੀ ਸਥਿਤੀ ਨੂੰ ਬਦਲਦੀਆਂ ਹੋਣ ਅਤੇ ਤਣਾਅ ਨੂੰ ਵਧਾਉਂਦੀਆਂ ਹੋਣ।'' ਜੈਸ਼ੰਕਰ ਨੇ ਜ਼ੋਰ ਦੇ ਕੇ ਕਿਹਾ,''ਭਾਰਤ ਨੂੰ ਪਾਕਿਸਤਾਨ ਨਾਲ ਗੱਲਬਾਤ ਕਰਨ ਵਿਚ ਕੋਈ ਸਮੱਸਿਆ ਨਹੀਂ ਹੈ ਪਰ ਸਾਨੂੰ ਟੇਰਿਰਸਤਾਨ ਨਾਲ ਗੱਲ ਕਰਨ ਵਿਚ ਸਮੱਸਿਆ ਹੈ ਅਤੇ ਉਨ੍ਹਾਂ ਨੂੰ ਸਿਰਫ ਪਾਕਿਸਤਾਨ ਬਣੇ ਰਹਿਣਾ ਹੋਵੇਗਾ, ਦੂਜਾ ਨਹੀਂ।'' ਜੈਸ਼ੰਕਰ ਨੇ ਕਿਹਾ,''ਸਭ ਤੋਂ ਪਹਿਲਾਂ ਪਾਕਿਸਤਾਨ ਨੂੰ ਆਪਣੇ ਪੱਧਰ 'ਤੇ ਕੁਝ ਬਿਹਤਰ ਕਰਨਾ ਹੋਵੇਗਾ। ਜੇਕਰ ਉਹ ਅਜਿਹਾ ਕਰਦਾ ਹੈ ਕਿ ਇਸ ਨਾਲ ਭਾਰਤ ਦੇ ਨਾਲ ਗੁਆਂਢੀ ਦੇਸ਼ ਦੇ ਸੰਬੰਧ ਸਧਾਰਨ ਹੋਣਗੇ।''


Vandana

Content Editor

Related News