ਸ਼੍ਰੀ ਕ੍ਰਿਸ਼ਨ ਜਨਮ ਭੂਮੀ ਤੇ ਈਦਗਾਹ ਮਸਜਿਦ ਵਿਵਾਦ ''ਚ ਹੁਣ ਇਲਾਹਾਬਾਦ ਹਾਈ ਕੋਰਟ ਜਾਏਗਾ ਯੂਨਾਈਟਿਡ ਹਿੰਦੂ ਫਰੰਟ

Monday, May 23, 2022 - 07:22 PM (IST)

ਸ਼੍ਰੀ ਕ੍ਰਿਸ਼ਨ ਜਨਮ ਭੂਮੀ ਤੇ ਈਦਗਾਹ ਮਸਜਿਦ ਵਿਵਾਦ ''ਚ ਹੁਣ ਇਲਾਹਾਬਾਦ ਹਾਈ ਕੋਰਟ ਜਾਏਗਾ ਯੂਨਾਈਟਿਡ ਹਿੰਦੂ ਫਰੰਟ

ਨਵੀਂ ਦਿੱਲੀ : ਯੂਨਾਈਟਿਡ ਹਿੰਦੂ ਫਰੰਟ, ਜੋ ਹੋਰਨਾਂ ਦੇ ਮੁਕਾਬਲੇ ਸ਼੍ਰੀ ਕ੍ਰਿਸ਼ਨ ਜਨਮ ਭੂਮੀ ਮਥੁਰਾ ਬਨਾਮ ਈਦਗਾਹ ਮਸਜਿਦ ਦੀ ਇੰਤਜਾਮੀਆਂ ਕਮੇਟੀ ਦੇ ਵਿਵਾਦ 'ਚ ਇਕ ਪ੍ਰਮੁੱਖ ਵਾਦੀ ਹੈ, ਨੇ ਮਥੁਰਾ ਵਿੱਚ ਸਿਵਲ ਜੱਜ ਸੀਨੀਅਰ ਡਵੀਜ਼ਨ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਲਈ ਜਲਦ ਤੋਂ ਜਲਦ ਇਕ ਕਮਿਸ਼ਨਰ ਨਿਯੁਕਤ ਕੀਤਾ ਜਾਵੇ। ਫਰੰਟ ਨੇ ਅਦਾਲਤ ਅੱਗੇ ਖਦਸ਼ਾ ਜ਼ਾਹਿਰ ਕੀਤਾ ਕਿ ਜੇਕਰ ਸਿਵਲ ਕੋਰਟ ਦੀਆਂ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਕਮਿਸ਼ਨਰ ਦੀ ਨਿਯੁਕਤੀ ਨਾ ਕੀਤੀ ਗਈ ਤਾਂ ਬਚਾਅ ਪੱਖ ਵੱਲੋਂ ਅਖੌਤੀ ਈਦਗਾਹ ਵਿੱਚ ਹਿੰਦੂ ਮੰਦਰ ਨਾਲ ਸਬੰਧਿਤ ਨਿਸ਼ਾਨ ਅਤੇ ਹੋਰ ਸਬੂਤ ਨਸ਼ਟ ਕਰ ਦਿੱਤੇ ਜਾਣਗੇ। ਇਸ ਦੇ ਬਾਵਜੂਦ ਅਦਾਲਤ ਨੇ ਸੁਣਵਾਈ ਦੀ ਅਗਲੀ ਤਰੀਕ 1 ਜੁਲਾਈ ਦਿੱਤੀ, ਯੂਨਾਈਟਿਡ ਹਿੰਦੂ ਫਰੰਟ ਹੁਣ ਇਲਾਹਾਬਾਦ ਹਾਈ ਕੋਰਟ ਦਾ ਰੁਖ ਕਰੇਗਾ।

ਇਹ ਵੀ ਪੜ੍ਹੋ : ਭਾਰਤੀ ਹਾਈ ਕਮਿਸ਼ਨ ਨੇ ਕੈਨੇਡਾ 'ਚ ਤੈਰਾਕੀ ਦੇ ਵਿਦਿਆਰਥੀਆਂ ਲਈ ਜਾਰੀ ਕੀਤੀ ਐਡਵਾਈਜ਼ਰੀ, ਜਾਣੋ ਵਜ੍ਹਾ

PunjabKesari

ਇਸ ਤੋਂ ਪਹਿਲਾਂ ਯੋਗ ਜੱਜ ਨੂੰ ਅਪੀਲ ਕੀਤੀ ਗਈ ਸੀ ਕਿ ਕੋਰਟ ਅਮੀਮ/ਐਡਵੋਕੇਟ ਕਮਿਸ਼ਨਰ/ਐਡਵੋਕੇਟ ਕਮਿਸ਼ਨਰ ਨੂੰ ਸਾਈਟ ਦੇ ਨਿਰੀਖਣ ਲਈ ਨਿਯੁਕਤ ਕੀਤਾ ਜਾਵੇ ਅਤੇ ਹਦਾਇਤ ਕੀਤੀ ਗਈ ਕਿ ਉਹ ਸਥਾਨ ਦਾ ਦੌਰਾ ਕਰਨ ਅਤੇ ਅਖੌਤੀ ਈਦਗਾਹ ਦੀ ਇਮਾਰਤ ਦਾ ਨਿਰੀਖਣ ਕਰਨ ਅਤੇ ਜੋ ਤੱਥ ਮਿਲੇ, ਉਨ੍ਹਾਂ ਨੂੰ ਨੋਟ ਕਰਨ ਅਤੇ ਖੁਦ ਸਾਈਟ ਦੇ ਮਾਮਲੇ ਦੀ ਪੂਰੀ ਜਾਂਚ ਕਰਨ ਤੋਂ ਬਾਅਦ ਇਸ ਨੂੰ ਸਮਰੱਥ ਅਦਾਲਤ ਦੇ ਸਾਹਮਣੇ ਨਕਸ਼ੇ ਸਮੇਤ ਪੇਸ਼ ਕਰਨ।

ਇਹ ਵੀ ਪੜ੍ਹੋ : Online Fraud: ਕ੍ਰੈਡਿਟ ਕਾਰਡ ਰਾਹੀਂ ਘਰ ਬੈਠੇ ਵੱਜੀ 85 ਹਜ਼ਾਰ ਦੀ ਠੱਗੀ

ਫਰੰਟ ਦੇ ਅੰਤਰਰਾਸ਼ਟਰੀ ਕਾਰਜਕਾਰੀ ਪ੍ਰਧਾਨ ਜੈ ਭਗਵਾਨ ਗੋਇਲ ਨੇ ਹੋਰ ਮੁਕੱਦਮੇਬਾਜ਼ਾਂ ਸਮੇਤ ਅਦਾਲਤ ਵਿੱਚ ਪੇਸ਼ ਹੋ ਕੇ ਯੋਗ ਜੱਜ ਨੂੰ ਦੱਸਿਆ ਕਿ 1 ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਕਾਰਨ ਅਦਾਲਤਾਂ ਬੰਦ ਰਹਿਣਗੀਆਂ। ਉੱਤਰਦਾਤਾ ਦੀਆਂ ਗਤੀਵਿਧੀਆਂ ਤੋਂ ਸਪੱਸ਼ਟ ਹੈ ਕਿ ਉਹ ਮਥੁਰਾ 'ਚ ਉਹੋ ਜਿਹਾ ਹੀ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰੇਗਾ, ਜੋ ਗਿਆਨਵਾਪੀ ਦੇ ਸਰਵੇਖਣ ਦੌਰਾਨ ਬਣਾਇਆ ਗਿਆ ਸੀ। ਉਨ੍ਹਾਂ ਅਦਾਲਤ ਅੱਗੇ ਖਦਸ਼ਾ ਪ੍ਰਗਟਾਇਆ ਕਿ ਕਈ ਸਬੂਤਾਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਇਸ ਲਈ ਅਦਾਲਤ ਵੱਲੋਂ ਤੁਰੰਤ ਕਾਰਵਾਈ ਕੀਤੀ ਜਾਣੀ ਜ਼ਰੂਰੀ ਹੈ ਪਰ ਯੋਗ ਜੱਜ ਨੇ ਮਾਮਲੇ ਦੀ ਅਗਲੀ ਸੁਣਵਾਈ 1 ਜੁਲਾਈ ਨੂੰ ਕਰਨ ਦਾ ਫੈਸਲਾ ਕੀਤਾ ਹੈ। ਐਡਵੋਕੇਟ ਰਾਜੇਂਦਰ ਮਹੇਸ਼ਵਰੀ ਦੇ ਨਾਲ ਸੌਰਭ ਗੌੜ ਅਤੇ ਮੋਹਿਨੀ ਬਿਹਾਰੀ ਸਰਨ ਵੀ ਅਦਾਲਤ 'ਚ ਮੌਜੂਦ ਸਨ।


author

Mukesh

Content Editor

Related News