ਅਜਬ-ਗਜ਼ਬ : ਵਿਆਹ ਸਬੰਧੀ ਉਲਟ ਪ੍ਰੰਪਰਾ, ਇੱਥੇ ਲਾੜੀ ਦੀ ਬਜਾਏ ਲਾੜੇ ਦੀ ਹੁੰਦੀ ਹੈ ਵਿਦਾਈ

Monday, May 08, 2023 - 12:02 AM (IST)

ਅਜਬ-ਗਜ਼ਬ : ਵਿਆਹ ਸਬੰਧੀ ਉਲਟ ਪ੍ਰੰਪਰਾ, ਇੱਥੇ ਲਾੜੀ ਦੀ ਬਜਾਏ ਲਾੜੇ ਦੀ ਹੁੰਦੀ ਹੈ ਵਿਦਾਈ

ਸ਼ਿਲਾਂਗ (ਇੰਟ.) : ਭਾਰਤ 'ਚ ਵੱਖ-ਵੱਖ ਸੱਭਿਆਚਾਰਾਂ ਦੇ ਲੋਕ ਰਹਿੰਦੇ ਹਨ। ਅੱਜ ਅਸੀਂ ਤੁਹਾਨੂੰ ਦੇਸ਼ ਦੇ ਇਕ ਅਜਿਹੇ ਕਬੀਲੇ ਬਾਰੇ ਦੱਸਣ ਜਾ ਰਹੇ ਹਾਂ, ਜਿੱਥੇ ਵਿਆਹ ਤੋਂ ਬਾਅਦ ਲਾੜੀ ਨਹੀਂ ਸਗੋਂ ਲਾੜੇ ਨੂੰ ਵਿਦਾਈ ਦਿੱਤੀ ਜਾਂਦੀ ਹੈ। ਇੱਥੇ ਲਾੜੇ ਨੂੰ ਲਾੜੀ ਦੇ ਘਰ ਜਾਣਾ ਪੈਂਦਾ ਹੈ।

ਦਰਅਸਲ, ਮੇਘਾਲਿਆ ਦੇ ਖਾਸੀ ਕਬੀਲੇ 'ਚ ਇਸ ਪ੍ਰਥਾ ਨੂੰ ਅਜੇ ਵੀ ਮਾਨਤਾ ਹੈ। ਇਹ ਮਾਤਵਾਦੀ ਸਮਾਜ ਹੈ। ਇਸ ਕਬੀਲੇ ਵਿੱਚ ਮਾਂ ਦੇ ਨਾਂ ’ਤੇ ਪਰਿਵਾਰ ਦੀ ਪ੍ਰੰਪਰਾ ਚੱਲਦੀ ਹੈ, ਇਸੇ ਕਰਕੇ ਇਸ ਭਾਈਚਾਰੇ ਵਿੱਚ ਮਾਪਿਆਂ ਦੀ ਜਾਇਦਾਦ ’ਤੇ ਸਭ ਤੋਂ ਪਹਿਲਾ ਹੱਕ ਔਰਤਾਂ ਦਾ ਹੁੰਦਾ ਹੈ। ਲੜਕੇ ਅਤੇ ਲੜਕੀ ਨੂੰ ਵਿਆਹ ਲਈ ਆਪਣੇ ਜੀਵਨ ਸਾਥੀ ਦੀ ਚੋਣ ਕਰਨ ਦੀ ਪੂਰੀ ਆਜ਼ਾਦੀ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ : ਭਾਰਤੀ ਸਰਹੱਦ 'ਚ 10 ਮਿੰਟ ਠਹਿਰਿਆ ਰਿਹਾ ਪਾਕਿਸਤਾਨ ਏਅਰਲਾਈਨਜ਼ ਦਾ ਜਹਾਜ਼, ਜਾਣੋ ਵਜ੍ਹਾ

ਇਸ ਤੋਂ ਇਲਾਵਾ ਇਸ ਭਾਈਚਾਰੇ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਖਾਸੀ ਭਾਈਚਾਰੇ 'ਚ ਕਿਸੇ ਵੀ ਤਰ੍ਹਾਂ ਦਾ ਦਾਜ ਦੇਣ ਅਤੇ ਲੈਣ ਦੀ ਕੋਈ ਵਿਵਸਥਾ ਨਹੀਂ ਹੈ। ਔਰਤਾਂ ਆਪਣੀ ਮਰਜ਼ੀ ਨਾਲ ਕਿਸੇ ਵੀ ਸਮੇਂ ਆਪਣਾ ਵਿਆਹ ਤੋੜ ਸਕਦੀਆਂ ਹਨ। ਪਰਿਵਾਰ 'ਚ ਸਭ ਤੋਂ ਛੋਟੀ ਧੀ ਦੀ ਸਭ ਤੋਂ ਵੱਧ ਜ਼ਿੰਮੇਵਾਰੀ ਹੈ ਅਤੇ ਉਹ ਘਰ ਦੀ ਜਾਇਦਾਦ ਦੀ ਮਾਲਕ ਹੈ। ਦੇਸ਼ ਵਿੱਚ ਖਾਸੀ ਲੋਕਾਂ ਦੀ ਗਿਣਤੀ 9 ਲੱਖ ਦੇ ਕਰੀਬ ਹੈ। ਇਨ੍ਹਾਂ ਦੀ ਜ਼ਿਆਦਾਤਰ ਆਬਾਦੀ ਮੇਘਾਲਿਆ 'ਚ ਰਹਿੰਦੀ ਹੈ। ਇਨ੍ਹਾਂ ਦੀ ਆਬਾਦੀ ਦਾ ਕੁਝ ਹਿੱਸਾ ਅਸਾਮ, ਮਨੀਪੁਰ ਅਤੇ ਪੱਛਮੀ ਬੰਗਾਲ ਵਿੱਚ ਵੀ ਰਹਿੰਦਾ ਹੈ।

ਖਾਸੀ ਕਬੀਲੇ ਦੇ ਲੋਕ ਪਹਿਲਾਂ ਮਿਆਂਮਾਰ 'ਚ ਰਹਿੰਦੇ ਸਨ। ਇਸ ਤੋਂ ਬਾਅਦ ਇਹ ਕਬੀਲਾ ਉੱਥੋਂ ਹਿਜਰਤ ਕਰਕੇ ਭਾਰਤ ਦੇ ਪੂਰਬੀ ਅਸਾਮ 'ਚ ਰਹਿਣ ਲੱਗ ਪਿਆ। ਇਸ ਤੋਂ ਬਾਅਦ ਹੌਲੀ-ਹੌਲੀ ਇਨ੍ਹਾਂ ਦੀ ਆਬਾਦੀ ਮੇਘਾਲਿਆ ਵਿੱਚ ਆ ਕੇ ਵਸ ਗਈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News