ਅਨੋਖਾ ਮਾਮਲਾ : 22 ਸਾਲਾ ਲੜਕੇ ਦੇ ਪੇਟ ''ਚੋਂ ਕੱਢੀ ਬੱਚੇਦਾਨੀ
Saturday, Jun 17, 2017 - 09:08 AM (IST)

ਉਦੇਪੁਰ — ਉਦੇਪੁਰ ਵਿਚ 22 ਸਾਲ ਦੇ ਲੜਕੇ ਦੇ ਪੇਟ 'ਚੋਂ ਬੱਚੇਦਾਨੀ ਅਤੇ ਸਰਵੀਕਸ (ਗ੍ਰੀਵਾ) ਕੱਢੀ ਗਈ ਹੈ। ਇਹ ਆਰਗਨ ਸਿਰਫ ਔਰਤਾਂ ਵਿਚ ਹੀ ਹੁੰਦੇ ਹਨ ਪਰ ਲੜਕੇ ਦੇ ਪੇਟ ਵਿਚ ਇਹ ਆਰਗਨ ਜਨਮ ਤੋਂ ਹੀ ਨਾਲ ਸਨ। ਲੜਕਾ ਜੀ. ਬੀ. ਐੱਚ. ਅਮਰੀਕਨ ਹਸਪਤਾਲ ਵਿਚ ਯੂਰੋਲਾਜਿਸਟ ਨੂੰ ਦਿਖਾਉਣ ਪਹੁੰਚਿਆ ਸੀ, ਜਿਥੇ ਡਾਕਟਰਾਂ ਨੂੰ ਪਤਾ ਲੱਗਾ ਕਿ ਲੜਕੇ ਦੇ ਪੇਟ 'ਚ ਬੱਚੇਦਾਨੀ ਹੈ। ਲੜਕੇ ਨੂੰ ਗਾਇਨੋਕੋਲਾਜਿਸਟ ਕੋਲ ਭੇਜਿਆ ਗਿਆ। ਉਥੇ ਐਮ. ਆਰ. ਆਈ. ਜਾਂਚ ਕਰਵਾਈ ਗਈ ਤਾਂ ਡਾਕਟਰ ਲੜਕੇ ਦੇ ਪੇਟ ਵਿਚ ਬੱਚੇਦਾਨੀ ਅਤੇ ਸਰਵੀਕਸ ਦੇਖ ਕੇ ਹੈਰਾਨ ਰਹਿ ਗਏ।
ਬੀਤੇ ਬੁੱਧਵਾਰ ਨੂੰ ਯੂਰੋਲਾਜੀ ਅਤੇ ਗਾਇਨੋਕੋਲਾਜੀ ਡਿਪਾਰਟਮੈਂਟ ਦੀ ਟੀਮ ਨੇ ਲੜਕੇ ਦਾ ਦੂਰਬੀਨ ਪ੍ਰਾਸੈੱਸ ਨਾਲ ਆਪ੍ਰੇਸ਼ਨ ਕੀਤਾ। ਡਾਕਟਰਾਂ ਨੇ ਬੱਚੇਦਾਨੀ-ਸਰਵੀਕਸ ਅਤੇ ਖਰਾਬ ਹੋ ਚੁੱਕੇ ਟੈਸਿਟਸ ਨੂੰ ਕੱਢ ਦਿੱਤਾ। ਆਪ੍ਰੇਸ਼ਨ ਤੋਂ ਬਾਅਦ ਲੜਕਾ ਪੂਰੀ ਤਰ੍ਹਾਂ ਤੰਦਰੁਸਤ ਹੈ। ਡਾਕਟਰਾਂ ਮੁਤਾਬਕ ਇਹ ਬੀਮਾਰੀ ਬਹੁਤ ਹੀ ਘੱਟ ਸਾਹਮਣੇ ਆਈ ਹੈ। ਦੁਨੀਆ ਵਿਚ ਹੁਣ ਤੱਕ ਅਜਿਹੇ 400 ਕੇਸ ਸਾਹਮਣੇ ਆਏ ਹਨ। ਦੱਸਿਆ ਜਾਂਦਾ ਹੈ ਕਿ ਪਰਿਵਾਰ ਵਾਲਿਆਂ ਨੇ ਲੜਕੇ ਦੀ ਬਚਪਨ ਵਿਚ ਜਾਂਚ ਕਰਵਾਈ ਸੀ ਤਾਂ ਉਨ੍ਹਾਂ ਨੂੰ ਉਦੋਂ ਹੀ ਇਸ ਬਾਰੇ ਪਤਾ ਲੱਗ ਗਿਆ ਸੀ। ਹੁਣ ਜਦੋਂ ਲੜਕੇ ਦੇ ਵਿਆਹ ਲਈ ਰਿਸ਼ਤੇ ਆਉਣ ਲੱਗੇ ਤਾਂ ਪਰਿਵਾਰ ਵਾਲਿਆਂ ਦੀ ਚਿੰਤਾ ਵਧ ਗਈ। ਇਸ ਲਈ ਉਨ੍ਹਾਂ ਨੇ ਲੜਕੇ ਦਾ ਆਪ੍ਰੇਸ਼ਨ ਕਰਵਾਉਣ ਦਾ ਫੈਸਲਾ ਲਿਆ।
Related News
ਹੜ੍ਹਾਂ ਦੌਰਾਨ ਪੰਜਾਬ ''ਚ ਅਨੋਖਾ ਵਿਆਹ, ਸੱਜ-ਧੱਜ ਕੇ ਲਾੜਾ ਟਰਾਲੀ ''ਚ ਬਰਾਤ ਲੈ ਕੇ ਕਾਰ ਤੱਕ ਪੁੱਜਾ, ਵੇਖਦੇ ਰਹੇ ਲੋਕ
