ਕੇਂਦਰੀ ਦਸਤੇ ਨੇ ਮਮਤਾ ਸਰਕਾਰ ''ਤੇ ਸਹਿਯੋਗ ਨਾ ਦੇਣ ਦਾ ਲਗਾਇਆ ਦੋਸ਼

04/21/2020 7:07:58 PM

ਕੋਲਕਾਤਾ (ਜ.ਬ.)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵਲੋਂ ਕੋਵਿਡ-19 ਦੀ ਸਥਿਤੀ ਦਾ ਵਿਸ਼ਲੇਸ਼ਣ ਕਰਨ ਲਈ ਬਣਾਈਆਂ ਗਈਆਂ ਕੇਂਦਰੀ ਟੀਮਾਂ ਦੇ ਸੂਬੇ ਦੇ ਦੌਰੇ ਦੀ ਜਾਣਕਾਰੀ ਗੁਪਤ ਰੱਖਣ ਦਾ ਦੋਸ਼ ਲਗਾਏ ਜਾਣ ਤੋਂ ਬਾਅਦ ਹੁਣ ਤੱਕ ਪੈਨਲ ਦੇ ਇਕ ਮੈਂਬਰ ਨੇ ਸੂਬਾ ਸਰਕਾਰ 'ਤੇ ਸਹਿਯੋਗ ਨਾ ਕਰਨ ਦਾ ਦੋਸ਼ ਲਗਾਇਆ ਹੈ।
ਸੂਬੇ ਵਿਚ ਭੇਜੀਆਂ ਗਈਆਂ ਦੋ ਟੀਮਾਂ ਵਿਚੋਂ ਇਕ ਦੇ ਮੈਂਬਰ ਰੱਖਿਆ ਮੰਤਰਾਲੇ ਵਿਚ ਐਡੀਸ਼ਨਲ ਸਕੱਤਰ ਅਪੂਰਵ ਚੰਦਰਾ ਨੇ ਕਿਹਾ ਕਿ ਸਰਕਾਰ ਨੇ ਤਾਇਨਾਤ ਕੀਤਾ ਹੈ ਅਤੇ ਤਾਇਨਾਤੀ ਦੇ ਸਾਡੇ ਹੁਕਮਾਂ ਮੁਤਾਬਕ ਸੂਬਾ ਸਰਕਾਰ ਸਾਨੂੰ ਜ਼ਰੂਰੀ ਸਾਜ਼ੋ-ਸਾਮਾਨ ਮੁਹੱਈਆ ਕਰਵਾਏਗੀ। ਮੈਂ ਮੁੱਖ ਸਕੱਤਰ ਦੇ ਸੰਪਰਕ ਵਿਚ ਹਾਂ ਇਥੇ ਆਉਣ ਤੋਂ ਬਾਅਦ ਤੋਂ ਹੀ ਉਨ੍ਹਾਂ ਤੋਂ ਮਦਦ ਮੰਗ ਰਿਹਾ ਹਾਂ। ਉਨ੍ਹਾਂ ਨੇ ਕਿਹਾ ਕਿ ਮੈਂ ਕਲ ਉਨ੍ਹਾਂ ਨਾਲ ਮੁਲਾਕਾਤ ਵੀ ਕੀਤੀ ਸੀ ਪਰ ਸਾਨੂੰ ਦੱਸਿਆ ਗਿਆ ਕਿ ਕੁਝ ਸਮੱਸਿਆਵਾਂ ਦੇ ਚੱਲਦੇ ਅਸੀਂ ਅੱਜ ਬਾਹਰ ਨਹੀਂ ਜਾ ਸਕਦੇ। ਉਨ੍ਹਾਂ ਨੇ ਕਿਹਾ ਕਿ ਇਕ ਦਿਨ ਬੀਤ ਚੁੱਕਾ ਹੈ ਪਰ ਅਸੀਂ ਸਿਰਫ ਐਨ.ਆਈ.ਸੀ.ਈ.ਡੀ. ਅਤੇ ਸੂਬਾ ਸਕੱਤਰੇਤ ਦਾ ਹੀ ਦੌਰਾ ਕੀਤਾ ਹੈ।


Sunny Mehra

Content Editor

Related News