ਕੇਂਦਰੀ ਮੰਤਰੀ ਦੀ ਧੀ ਨਾਲ ਛੇੜਛਾੜ : ਇਕ ਮੁਲਜ਼ਮ ਗ੍ਰਿਫ਼ਤਾਰ
Monday, Mar 03, 2025 - 10:13 AM (IST)

ਜਲਗਾਂਵ- ਮਹਾਰਾਸ਼ਟਰ ਦੇ ਜਲਗਾਂਵ 'ਚ ਕੇਂਦਰੀ ਖੇਡ ਰਾਜ ਮੰਤਰੀ ਰਕਸ਼ਾ ਖਡਸੇ ਦੀ ਬੇਟੀ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਜਲਗਾਂਵ ਦੇ ਮੁਕਤਾਈ ਨਗਰ ਇਲਾਕੇ ਵਿਚ ਇਕ ਮੇਲੇ ਦੌਰਾਨ ਕੁਝ ਲੜਕਿਆਂ ਨੇ ਕੇਂਦਰੀ ਮੰਤਰੀ ਦੀ ਬੇਟੀ ਤੇ ਉਸ ਦੀਆਂ ਸਹੇਲੀਆਂ ਨਾਲ ਛੇੜਛਾੜ ਕੀਤੀ। ਮਾਮਲੇ ਦੀ ਸ਼ਿਕਾਇਤ ਖੁਦ ਮੰਤਰੀ ਰਕਸ਼ਾ ਖਡਸੇ ਨੇ ਮੁਕਤਾਈ ਨਗਰ ਪੁਲਸ ਥਾਣੇ ਵਿਚ ਦਰਜ ਕਰਵਾਈ ਹੈ। ਐੱਸ. ਡੀ. ਪੀ. ਓ. ਕ੍ਰਿਸ਼ਨਤ ਪਿੰਗਲੇ ਨੇ ਦੱਸਿਆ ਕਿ 28 ਫਰਵਰੀ ਨੂੰ ਕੋਥਲੀ ਪਿੰਡ ਵਿਚ ਇਕ ਯਾਤਰਾ ਸੀ। ਇਸ ਯਾਤਰਾ ਦੌਰਾਨ ਅਨਿਕੇਤ ਘਈ ਤੇ ਉਸ ਦੇ 7 ਦੋਸਤਾਂ ਨੇ 3-4 ਕੁੜੀਆਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨਾਲ ਛੇੜਛਾੜ ਕੀਤੀ। ਅਸੀਂ ਪੋਕਸੋ ਐਕਟ ਦੇ ਨਾਲ-ਨਾਲ ਆਈ. ਟੀ. (ਇਨਫਾਰਮੇਸ਼ਨ) ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਬਾਕੀਆਂ ਦੀ ਗ੍ਰਿਫਤਾਰੀ ਲਈ 3 ਟੀਮਾਂ ਭੇਜੀਆਂ ਗਈਆਂ ਹਨ।
ਪੁਲਸ ਅਨੁਸਾਰ ਕੁਝ ਲੜਕਿਆਂ ਨੇ ਰਕਸ਼ਾ ਖਡਸੇ ਦੀ ਬੇਟੀ ਨਾਲ ਛੇੜਛਾੜ ਕੀਤੀ। ਉੱਥੇ ਮੌਜੂਦ ਪੁਲਸ ਕਰਮਚਾਰੀ ਦਾ ਕਾਲਰ ਫੜ ਲਿਆ ਅਤੇ ਉਸ ਨੂੰ ਵੀ ਧਮਕੀ ਦਿੱਤੀ। ਲੜਕੇ ਰਕਸ਼ਾ ਖਡਸੇ ਦੀ ਬੇਟੀ ਅਤੇ ਉਸ ਦੀਆਂ ਸਹੇਲੀਆਂ ਦੀ ਵੀਡੀਓ ਬਣਾ ਰਹੇ ਸਨ। ਜਦੋਂ ਗਾਰਡ ਨੇ ਦੇਖਿਆ ਤਾਂ ਉਸ ਨੇ ਰੋਕਿਆ। ਗਾਰਡ ਨੇ ਮੋਬਾਈਲ ਜ਼ਬਤ ਕਰ ਕੇ ਜਾਂਚ ਕੀਤੀ। ਇਸ ਤੋਂ ਬਾਅਦ ਲੜਕਿਆਂ ਨੇ ਸੁਰੱਖਿਆ ਕਰਮਚਾਰੀ ਨਾਲ ਕੁੱਟ-ਮਾਰ ਸ਼ੁਰੂ ਕਰ ਦਿੱਤੀ। ਸੁਰੱਖਿਆ ਕਰਮਚਾਰੀ ਨੇ ਲੜਕਿਆਂ ਨੂੰ ਦੱਸਿਆ ਕਿ ਇਹ ਲੜਕੀ ਕੇਂਦਰੀ ਮੰਤਰੀ ਦੀ ਰਿਸ਼ਤੇਦਾਰ ਹੈ ਪਰ ਉਹ ਨਹੀਂ ਰੁਕੇ। ਕੇਂਦਰੀ ਮੰਤਰੀ ਰਕਸ਼ਾ ਖਡਸੇ ਔਰਤਾਂ ਤੇ ਕੁੜੀਆਂ ਨੂੰ ਪੁਲਸ ਥਾਣੇ ਲੈ ਗਈ। ਉਸ ਨੇ ਮੰਗ ਕੀਤੀ ਹੈ ਕਿ ਪੁਲਸ ਛੇੜਛਾੜ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰੇ। ਰਕਸ਼ਾ ਖਡਸੇ ਨੇ ਕਿਹਾ ਕਿ ਇਹ ਘਟਨਾ ਗੰਭੀਰ ਹੈ। ਮੈਂ ਗੁਜਰਾਤ ਜਾ ਰਹੀ ਸੀ ਤਾਂ ਬੇਟੀ ਨੂੰ ਸੁਰੱਖਿਆ ਗਾਰਡ ਤੇ ਦਫਤਰ ਦੇ ਸਟਾਫ ਨਾਲ ਭੇਜ ਦਿੱਤਾ ਸੀ। ਉਸ ਦੀਆਂ ਸਹੇਲੀਆਂ ਵੀ ਨਾਲ ਸਨ। ਉਥੇ ਪਹੁੰਚਣ ’ਤੇ ਕੁਝ ਬਦਮਾਸ਼ਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ। ਮੈਂ ਇਸ ਸਬੰਧੀ ਮੁੱਖ ਮੰਤਰੀ ਨਾਲ 2 ਵਾਰ ਗੱਲ ਕੀਤੀ ਹੈ। ਉਨ੍ਹਾਂ ਨੇ ਇਸ ਸਬੰਧੀ ਪੁਲਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8