ਸਠਿਆਲਾ ਬੇਅਦਬੀ ਨਾਲ ਸਬੰਧਤ ਮੁਲਜ਼ਮ ਕਾਬੂ

Monday, Mar 09, 2026 - 06:12 PM (IST)

ਸਠਿਆਲਾ ਬੇਅਦਬੀ ਨਾਲ ਸਬੰਧਤ ਮੁਲਜ਼ਮ ਕਾਬੂ

ਬਾਬਾ ਬਕਾਲਾ ਸਾਹਿਬ (ਰਾਕੇਸ਼) : ਬੀਤੇ ਕੱਲ ਕਸਬਾ ਸਠਿਆਲਾ `ਚ ਸਥਿਤ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਧੇੜੇਆਣਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਹੋਈ ਬੇਅਦਬੀ ਤੋਂ ਬਾਅਦ ਪੁਲਸ ਵੱਲੋਂ ਬੜੀ ਮੁਸਤੈਦੀ ਨਾਲ ਕੰਮ ਕਰਦਿਆ ਬੇਅਦਬੀ ਨਾਲ ਸਬੰਧਤ ਮੁੱਖ ਮੁਲਜ਼ਮ ਸਿਮਰਨਜੀਤ ਸਿੰਘ ਉਰਫ ਸੰਨੀ ਪੁੱਤਰ ਸੁਖਦੇਵ ਸਿੰਘ ਵਾਸੀ ਸਠਿਆਲਾ ਨੂੰ ਕਾਬੂ ਕੀਤਾ ਹੈ। 

ਪੁਲਸ ਨੇ ਉਕਤ ਵਿਰੁੱਧ ਜੇਰੇ ਦਫਾ 299 ਬੀ.ਐੱਨ.ਐੱਸ ਤਹਿਤ ਕੇਸ ਦਰਜ ਕਰਕੇ ਅਗਲੇਰੀ ਪੁੱਛਗਿੱਛ ਸ਼ੁਰੂ ਕੀਤੀ ਗਈ ਹੈ। ਇਹ ਜਾਣਕਾਰੀ ਬਾਬਾ ਬਕਾਲਾ ਸਾਹਿਬ ਦੇ ਡੀ.ਐੱਸ.ਪੀ ਅਰੁਣ ਸ਼ਰਮਾ ਵੱਲੋਂ ਦਿਤੀ ਗਈ।


author

Gurminder Singh

Content Editor

Related News