ਚੌਥੀ ਬੇਟੀ ਹੋਈ ਤਾਂ ਪਿਤਾ ਨੇ 3 ਧੀਆਂ ਨੂੰ ਖੂਹ ’ਚ ਸੁੱਟ ਕੇ ਕੀਤੀ ਖੁਦਕੁਸ਼ੀ

12/19/2019 1:03:13 AM

ਜੂਨਾਗੜ੍ਹ - ਗੁਜਰਾਤ ਦੇ ਜੂਨਾਗੜ੍ਹ ਜ਼ਿਲੇ ’ਚ ਕਥਿਤ ਤੌਰ ’ਤੇ ਗਰੀਬੀ ਅਤੇ ਲਗਾਤਾਰ ਚੌਥੀ ਬੇਟੀ ਦੇ ਜਨਮ ਲੈਣ ਕਾਰਣ ਦੁਖੀ ਇਕ ਵਿਅਕਤੀ ਨੇ ਆਪਣੀਆਂ 3 ਧੀਆਂ ਨੂੰ ਖੂਹ ’ਚ ਸੁੱਟ ਕੇ ਮਾਰਨ ਤੋਂ ਬਾਅਦ ਖੁਦ ਵੀ ਫਾਂਸੀ ਲਾ ਕੇ ਜਾਨ ਦੇ ਦਿੱਤੀ। ਪੁਲਸ ਨੇ ਦੱਸਿਆ ਕਿ ਭੇਸਾਣ ਤਾਲੂਕਾ ਦੇ ਖੰਬਲਿਆ ਪਿੰਡ ਦੇ ਇਕ ਵਿਅਕਤੀ ਨੇ ਆਪਣੀਆਂ 3 ਧੀਆਂ ਰੀਆ (9), ਅੰਜਲੀ (7) ਅਤੇ ਜਲਪਾ (2) ਨੂੰ ਪਿੰਡ ਦੇ ਹੀ ਇਕ ਖੂਹ ’ਚ ਸੁੱਟ ਦਿੱਤਾ, ਜਿਸ ਕਾਰਣ ਉਨ੍ਹਾਂ ਦੀ ਮੌਤ ਹੋ ਗਈ। ਬਾਅਦ ’ਚ ਉਸ ਨੇ ਖੁਦ ਨੂੰ ਵੀ ਫਾਂਸੀ ਲਾ ਲਈ। ਦੱਸਿਆ ਜਾਂਦਾ ਹੈ ਕਿ ਉਸ ਦੀ ਪਤਨੀ ਪੇਕੇ ਘਰ ਰਹਿ ਰਹੀ ਹੈ।


Inder Prajapati

Content Editor

Related News