'ਕੋਰੋਨਾ 'ਚ ਬਿਨਾਂ ਵਜ੍ਹਾ CT ਸਕੈਨ ਕਰਵਾਉਣ ਨਾਲ ਵੱਧਦੈ ਕੈਂਸਰ ਦਾ ਖ਼ਤਰਾ'

05/04/2021 5:04:15 AM

ਨਵੀਂ ਦਿੱਲੀ - ਦੇਸ਼ਭਰ ਵਿੱਚ ਕੋਰੋਨਾ ਦੇ ਹਾਲਾਤ ਨੂੰ ਲੈ ਕੇ ਸੋਮਵਾਰ ਨੂੰ ਸਿਹਤ ਮੰਤਰਾਲਾ ਨੇ ਪ੍ਰੈਸ ਕਾਨਫਰੰਸ ਕੀਤੀ, ਜਿਸ ਵਿੱਚ ਏਮਜ਼ ਦੇ ਨਿਰਦੇਸ਼ਕ ਡਾ. ਰਣਦੀਪ ਗੁਲੇਰੀਆ ਨੇ ਕਿਹਾ ਕਿ ਕੋਵਿਡ ਦੀ ਸ਼ੁਰੂਆਤ ਵਿੱਚ ਸੀ.ਟੀ. ਸਕੈਨ ਕਰਣ ਦਾ ਕੋਈ ਫਾਇਦਾ ਨਹੀਂ। ਕਈ ਵਾਰ ਪੈਚੇਜ ਆਉਂਦੇ ਹਨ ਪਰ ਇਲਾਜ ਦੇ ਨਾਲ ਉਹ ਖ਼ਤਮ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇੱਕ ਸੀ.ਟੀ. ਸਕੈਨ 'ਚ 300 ਐਕਸਰੇਅ ਦੇ ਬਰਾਬਰ ਰੇਡੀਏਸ਼ਨ ਹੁੰਦਾ ਹੈ। ਇਸ ਨਾਲ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ। ਚੈਸਟ ਐਕਸਰੇਅ ਤੋਂ ਬਾਅਦ ਹੀ ਜ਼ਰੂਰਤ ਪੈਣ 'ਤੇ ਡਾਕਟਰ ਉਚਿਤ ਸਲਾਹ ਦੇ ਸਕਦੇ ਹਨ ਕਿ ਸੀ.ਟੀ. ਸਕੈਨ ਕਰਣ ਦੀ ਜ਼ਰੂਰਤ ਹੈ ਜਾਂ ਨਹੀਂ।

ਇਹ ਵੀ ਪੜ੍ਹੋ- ਕੋਰੋਨਾ ਸੰਕਟ 'ਚ ਪੈਸਾ ਕਿਸੇ ਕੰਮ ਦਾ ਨਹੀਂ, ਇਹ ਕਹਿੰਦੇ ਹੋਏ ਬ੍ਰਿਜ ਤੋਂ ਪੈਸੇ ਸੁੱਟਣ ਲਗਾ ਸ਼ਖਸ

ਉਨ੍ਹਾਂ ਕਿਹਾ ਕਿ ਬਾਇਓ ਮਾਰਕਰਸ ਯਾਨੀ ਖੂਨ ਦੀ ਜਾਂਚ ਵੀ ਆਪਣੀ ਮਰਜ਼ੀ ਨਾਲ ਨਾ ਕਰਾਓ। ਖੁਦ ਡਾਕਟਰ ਨਾ ਬਣੋ। ਕਈ ਲੋਕ ਹਰ ਤਿੰਨ ਮਹੀਨੇ ਬਾਅਦ ਆਪਣੀ ਮਰਜ਼ੀ ਨਾਲ ਸੀ.ਟੀ. ਸਕੈਨ ਕਰਾ ਰਹੇ ਹਨ ਜੋ ਕਿ ਗਲਤ ਹਨ। ਮਾਇਲਡ ਸਿੰਪਟਮ ਵਾਲਿਆਂ ਨੂੰ ਸਧਾਰਣ ਦਵਾਈਆਂ ਨਾਲ ਫਾਇਦਾ ਹੋ ਜਾਂਦਾ ਹੈ। ਸਟਾਇਰਾਇਡ ਲੈਣ ਦੀ ਜ਼ਰੂਰਤ ਨਹੀਂ।

ਇਹ ਵੀ ਪੜ੍ਹੋ- ਉਤਰਾਖੰਡ: ਟਿਹਰੀ, ਉੱਤਰਕਾਸ਼ੀ ਅਤੇ ਰੁਦਰਪ੍ਰਯਾਗ ਜ਼ਿਲ੍ਹੇ 'ਚ ਫਟਿਆ ਬੱਦਲ

ਉਨ੍ਹਾਂ ਕਿਹਾ ਕਿ ਹਾਇਡਰੋ ਸਟਾਇਰਾਇਡਜ਼ ਤਾਂ ਗੰਭੀਰ ਇਨਫੈਕਸ਼ਨ ਨੂੰ ਕੰਟਰੋਲ ਕਰਣ ਲਈ ਹੁੰਦਾ ਹੈ। ਉਥੇ ਹੀ ਉਨ੍ਹਾਂ ਨੇ ਘਰ 'ਚ ਇਲਾਜ ਕਰਾ ਰਹੇ ਲੋਕਾਂ ਨੂੰ ਕਿਹਾ ਕਿ ਅਜਿਹੇ ਲੋਕ ਆਪਣੇ ਡਾਕਟਰ ਨਾਲ ਸੰਪਰਕ ਕਰਨ। ਉਹ ਤੁਹਾਡੀ ਜ਼ਰੂਰਤ ਦੇ ਮੁਤਾਬਕ ਹਸਪਤਾਲ ਵਿੱਚ ਦਾਖਲ ਹੋਣ ਦੀ ਸਲਾਹ ਦੇਣਗੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News