ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ’ਚ ਵਧੀ ਬੇਰੁਜ਼ਗਾਰੀ, ਨੌਜਵਾਨਾਂ ਨੂੰ ਨਹੀਂ ਮਿਲ ਰਹੀ ਨੌਕਰੀ

Monday, Apr 04, 2022 - 12:57 PM (IST)

ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ’ਚ ਵਧੀ ਬੇਰੁਜ਼ਗਾਰੀ, ਨੌਜਵਾਨਾਂ ਨੂੰ ਨਹੀਂ ਮਿਲ ਰਹੀ ਨੌਕਰੀ

ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਵਿਚ ਬੇਰੁਜ਼ਗਾਰੀ ਦੀ ਗੰਭੀਰ ਸਥਿਤੀ ਪੈਦਾ ਹੋ ਗਈ ਹੈ। ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲ ਰਹੀ ਹੈ। ‘ਪੀਰੀਅਡਿਕ ਲੇਬਰ ਫੋਰਸ’ ਸਰਵੇ ਮੁਤਾਬਕ ਪਿਛਲੀ ਤਿਮਾਹੀ ਅਤੇ ਪਿਛਲੇ ਸਾਲਾਂ ਦੀ ਇਸੇ ਤਿਮਾਹੀ ਦੇ ਮੁਕਾਬਲੇ ਜੁਲਾਈ-ਸਤੰਬਰ 2021 ਵਿਚ ਸਥਿਤੀ ਹੋਰ ਵਿਗੜ ਗਈ। 2021-2022 ਦੀ ਸਤੰਬਰ ਤਿਮਾਹੀ ਲਈ ਦੋਹਾਂ ਸੂਬਿਆਂ ਦੇ ਸ਼ਹਿਰੀ ਖੇਤਰਾਂ ’ਚ ਹਰ ਉਮਰ ’ਚ ਬੇਰੁਜ਼ਗਾਰੀ ਦਰ ਪਿਛਲੀ ਤਿਮਾਹੀ ਨਾਲੋਂ 2 ਫ਼ੀਸਦੀ ਵੱਧ ਗਈ ਹੈ। 

ਬੇਰੁਜ਼ਗਾਰੀ ਦਰ ਜੁਲਾਈ-ਸਤੰਬਰ 2020 ਵਿਚ 8.6 ਫ਼ੀਸਦੀ ਤੋਂ ਵੱਧ ਕੇ ਜੁਲਾਈ-ਸਤੰਬਰ 2021 ਵਿਚ 12.4% ਹੋ ਗਈ। ਹਿਮਾਚਲ ’ਚ ਲਗਾਤਾਰ 5ਵੀਂ ਤਿਮਾਹੀ ਲਈ 3.8 ਫ਼ੀਸਦੀ ਦਾ ਵਾਧਾ। ਅਪ੍ਰੈਲ-ਜੂਨ 2021 ਦੀ ਦਰ 9.6 ਫ਼ੀਸਦੀ ਸੀ। ਜੁਲਾਈ-ਸਤੰਬਰ 2021 ਵਿਚ ਹਰਿਆਣਾ ਦੇ ਸ਼ਹਿਰੀ ਖੇਤਰਾਂ ’ਚ ਬੇਰੁਜ਼ਗਾਰੀ ਦੀ ਦਰ ਪਿਛਲੇ ਸਾਲ ਦੀ ਇਸੇ ਤਿਮਾਹੀ ਵਿਚ 9.9 ਫ਼ੀਸਦੀ ਅਤੇ ਪਿਛਲੀ ਤਿਮਾਹੀ ਵਿਚ 11.9 ਫ਼ੀਸਦੀ ਤੋਂ ਵੱਧ ਕੇ 14 ਫ਼ੀਸਦੀ ਹੋ ਗਈ। 

ਰਾਸ਼ਟਰੀ ਪੱਧਰ 'ਤੇ, ਬੇਰੁਜ਼ਗਾਰੀ ਦੀ ਦਰ 13.3 ਫ਼ੀਸਦੀ ਤੋਂ ਘੱਟ ਕੇ 9.3 ਫ਼ੀਸਦੀ 'ਤੇ ਆ ਗਈ ਹੈ। ਲੇਬਰ ਫੋਰਸ ਦੀ ਭਾਗੀਦਾਰੀ ਦਰ, 15 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਸਮੂਹ ਵਿਚ ਕੰਮ ਕਰਨ ਵਾਲੀ ਆਬਾਦੀ ਦਾ ਇੱਕ ਹਿੱਸਾ ਰੁਜ਼ਗਾਰ ਦੀ ਭਾਲ ਕਰ ਰਿਹਾ ਹੈ। ਹਰਿਆਣਾ ’ਚ ਜੁਲਾਈ-ਸਤੰਬਰ 2021 ’ਚ 34.1 ਫ਼ੀਸਦੀ ਤੋਂ ਘਟ ਕੇ 33.2 ਫ਼ੀਸਦੀ ਹੋ ਗਈ, ਜਦੋਂ ਕਿ ਇਹ 42.2 ਫ਼ੀਸਦੀ ਤੋਂ ਵਧ ਕੇ 45.4 ਫ਼ੀਸਦੀ ਹੋ ਗਿਆ। ਇਸ ਖੇਤਰ ਵਿਚ ਕੰਮ ਕਰਨ ਵਾਲੀ ਬਹੁਗਿਣਤੀ ਆਬਾਦੀ ਤੀਜੇ ਦਰਜੇ ਦੇ ਸੈਕਟਰ (ਵਪਾਰ, ਟਰਾਂਸਪੋਰਟ, ਸਟੋਰੇਜ ਅਤੇ ਸੇਵਾਵਾਂ) ਵਿਚ ਰੁੱਝੀ ਹੋਈ ਹੈ। ਜਿਸ ਤੋਂ ਬਾਅਦ ਦੂਜੇ ਸੈਕਟਰ (ਮਾਈਨਿੰਗ, ਨਿਰਮਾਣ ਅਤੇ ਬਿਜਲੀ, ਗੈਸ, ਪਾਣੀ ਦੀ ਸਪਲਾਈ ਅਤੇ ਖੇਤੀਬਾੜੀ ਦਾ ਸਥਾਨ ਆਉਂਦਾ ਹੈ।


author

Tanu

Content Editor

Related News