ਬੇਰੁਜ਼ਗਾਰ 'ਲਾੜਿਆਂ' ਨੇ ਕੱਢੀ ਅਨੋਖੀ ਬਾਰਾਤ, ਜਿਸ ਨੇ ਤੱਕਿਆ ਬਸ ਤੱਕਦਾ ਹੀ ਰਹਿ ਗਿਆ (ਵੀਡੀਓ)
Sunday, Apr 14, 2024 - 03:13 PM (IST)
ਜੀਂਦ- ਹਰਿਆਣਾ ਦੇ ਜੀਂਦ ਵਿਚ ਇਕੱਠੇ ਹੋਏ ਬੇਰੁਜ਼ਗਾਰ ਲਾੜਿਆਂ ਨੇ ਅਨੋਖੇ ਢੰਗ ਨਾਲ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਨੌਜਵਾਨਾਂ ਨੇ ਬੈਂਡ-ਵਾਜਿਆਂ ਨਾਲ ਬਾਰਾਤ ਕੱਢੀ। ਬੇਰੁਜ਼ਗਾਰ ਨੌਜਵਾਨਾਂ ਵਿਚੋਂ ਇਕ ਲਾੜੇ ਦਾ ਭੇਸ ਧਾਰਨ ਕਰ ਕੇ ਰੱਥ 'ਤੇ ਸਵਾਰ ਹੋ ਗਿਆ ਤਾਂ ਬਾਕੀ ਹੋਰ ਪ੍ਰਦਰਸ਼ਨਕਾਰੀ ਬਾਰਾਤ ਕੱਢ ਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੇ ਰਹੇ। ਪੋਸਟਰ ਬੈਨਰ ਲੈ ਕੇ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਨੌਜਵਾਨ ਰੱਥ ਦੇ ਪਿੱਛ-ਪਿੱਛੇ ਤੁਰ ਰਹੇ ਸਨ ਅਤੇ ਬੈਂਡ-ਵਾਜਿਆਂ ਦੀ ਧੁੰਨ 'ਤੇ ਨੱਚ ਰਹੇ ਸਨ। ਇਸ ਪ੍ਰਦਰਸ਼ਨ ਵਿਚ ਪੂਰੇ ਹਰਿਆਣਾ ਤੋਂ ਆਏ ਬੇਰੁਜ਼ਗਾਰ ਨੌਜਵਾਨ ਸ਼ਾਮਲ ਹੋਏ।
ਇਹ ਵੀ ਪੜ੍ਹੋ- 18 ਸਾਲਾਂ ਤੋਂ ਸਾਊਦੀ ਅਰਬ ਦੀ ਜੇਲ੍ਹ 'ਚ ਬੰਦ ਭਾਰਤੀ, ਰਿਹਾਈ ਲਈ ਇਕੱਠੇ ਕੀਤੇ ਗਏ 34 ਕਰੋੜ ਰੁਪਏ
ਬੇਰੁਜ਼ਗਾਰ ਨੱਚਦੇ ਹੋਏ ਭਾਜਪਾ ਦਫ਼ਤਰ ਪਹੁੰਚੇ। ਉੱਥੇ ਪੁਲਸ ਪ੍ਰਸ਼ਾਸਨ ਨੇ ਦਫ਼ਤਰ ਦੇ ਅੰਦਰ ਜਾਣ ਤੋਂ ਰੋਕਿਆ ਪਰ ਨੌਜਵਾਨ ਨਹੀਂ ਮੰਨੇ। ਉਨ੍ਹਾਂ ਨੇ ਭਾਜਪਾ ਦਫ਼ਤਰ ਪਹੁੰਚ ਕੇ ਮੰਗਾਂ ਦਾ ਮੰਗ ਪੱਤਰ ਭਾਜਪਾ ਅਹੁਦਾ ਅਧਿਕਾਰੀਆਂ ਨੂੰ ਸੌਂਪਿਆ। ਦਰਅਸਲ ਨੌਜਵਾਨਾਂ ਨੇ ਸੀ. ਈ. ਟੀ. ਭਰਤੀ ਨੂੰ ਲੈ ਕੇ ਆਪਣਾ ਰੋਹ ਪ੍ਰਗਟ ਕੀਤਾ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਭਰਤੀ ਪ੍ਰਕਿਰਿਆ ਜਲਦੀ ਨਹੀਂ ਕੀਤੀ ਗਈ ਤਾਂ ਉਹ ਵੱਡਾ ਅੰਦੋਲਨ ਕਰਨ 'ਤੇ ਮਜ਼ਬੂਰ ਹੋ ਜਾਣਗੇ। ਪ੍ਰਦਰਸ਼ਨਕਾਰੀਆਂ ਨੇ ਬੈਨਰਾਂ 'ਤੇ ਲਿਖਿਆ- ਮੈਂ ਹਾਂ ਬੇਰੁਜ਼ਗਾਰ ਲਾੜਾ, ਯੁਵਾ ਜੇਕਰ ਰੁੱਸ ਗਿਆ ਤਾਂ 400 ਪਾਰ ਦਾ ਸੁਫ਼ਨਾ ਟੁੱਟ ਗਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪ੍ਰਦੇਸ਼ ਦੀਆਂ 7 ਲੋਕ ਸਭਾ ਖੇਤਰਾਂ ਵਿਚ ਬੇਰੁਜ਼ਗਾਰ ਨੌਜਵਾਨ ਪ੍ਰਦਰਸ਼ਨ ਕਰਨਗੇ।
ਇਹ ਵੀ ਪੜ੍ਹੋ- ਡੂੰਘੀ ਖੱਡ 'ਚ ਡਿੱਗੀ ਆਲਟੋ ਕਾਰ, ਗੰਗਾ ਜਲ ਲੈਣ ਜਾ ਰਹੇ 4 ਨੌਜਵਾਨਾਂ ਦੀ ਦਰਦਨਾਕ ਮੌਤ
ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨੇ ਕਿਹਾ ਕਿ ਸਰਕਾਰ ਨੇ ਕਈ ਸਾਲਾਂ ਤੋਂ ਕੋਈ ਭਰਤੀ ਨਹੀਂ ਕੀਤੀ। ਜੋ ਵੀ ਭਰਤੀ ਨਿਕਲਦੀ ਹੈ, ਉਹ ਕਿਸੇ ਨਾ ਕਿਸੇ ਜ਼ਰੀਏ ਅਦਾਲਤ ਤੱਕ ਪਹੁੰਚ ਜਾਂਦੀ ਹੈ। ਸਰਕਾਰ ਅਦਾਲਤ ਵਿਚ ਸਹੀ ਢੰਗ ਨਾਲ ਵਕਾਲਤ ਨਹੀਂ ਕਰਦੀ, ਜਿਸ ਕਾਰਨ ਸਾਲਾਂ ਤੱਕ ਭਰਤੀਆਂ ਲਟਕਦੀਆਂ ਰਹਿੰਦੀਆਂ ਹਨ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਚੋਣਾਂ ਤੋਂ ਪਹਿਲਾਂ ਭਰਤੀ ਕੀਤੀ ਜਾਵੇ। ਜੇਕਰ ਸਰਕਾਰ ਨੇ ਸਾਡੀ ਗੱਲ ਨਾ ਸੁਣੀ ਤਾਂ ਅਸੀਂ ਨੌਜਵਾਨ ਵੋਟ ਰਾਹੀਂ ਸਰਕਾਰ ਨੂੰ ਜਵਾਬ ਦੇਵਾਂਗੇ। ਦੱਸ ਦੇਈਏ ਕਿ ਇਸ ਸਾਲ ਹਰਿਆਣਾ ਵਿਧਾਨ ਸਭਾ ਚੋਣਾਂ ਵੀ ਹੋਣ ਜਾ ਰਹੀਆਂ ਹਨ। ਸੂਬੇ 'ਚ ਭਾਜਪਾ ਕਰੀਬ 10 ਸਾਲਾਂ ਤੋਂ ਸੱਤਾ 'ਚ ਹੈ। ਹਾਲ ਹੀ 'ਚ ਮਨੋਹਰ ਲਾਲ ਖੱਟੜ ਨੂੰ ਹਟਾ ਕੇ ਨਾਇਬ ਸਿੰਘ ਸੈਣੀ ਨੂੰ ਨਵਾਂ ਮੁੱਖ ਮੰਤਰੀ ਬਣਾਇਆ ਗਿਆ ਸੀ।
ਇਹ ਵੀ ਪੜ੍ਹੋ- ਸਕੂਲ ਬੱਸ ਹਾਦਸੇ ਦੀ ਵੀਡੀਓ ਆਈ ਸਾਹਮਣੇ, ਡਰਾਈਵਰ ਦੀ ਗਲਤੀ ਨੇ ਖੋਹ ਲਈਆਂ 6 ਮਾਸੂਮ ਬੱਚੀਆਂ ਦੀਆਂ ਜਾਨਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e