ਸ਼੍ਰੀਨਗਰ ’ਚ ਮਿਲਿਆ ਲਾਵਾਰਿਸ ਗੈਸ ਸਿਲੰਡਰ, ਪੁਲਸ ਨੇ IED ਹੋਣ ਤੋਂ ਕੀਤਾ ਇਨਕਾਰ

Monday, Oct 24, 2022 - 04:30 PM (IST)

ਜੰਮੂ-ਕਸ਼ਮੀਰ: ਜੰਮੂ-ਕਸ਼ਮੀਰ ਦੇ ਸ਼੍ਰੀਨਗਰ ’ਚ ਦੀਵਾਲੀ ਦੇ ਤਿਉਹਾਰ ’ਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਦਰਅਸਲ, ਸੋਮਵਾਰ ਸਵੇਰੇ ਸ੍ਰੀਨਗਰ ਦੇ ਪਰੀਮਪੋਰਾ ਇਲਾਕੇ ’ਚ ਇਕ ਸ਼ੱਕੀ ਬੈਗ ਮਿਲਣ ਨਾਲ ਹੜਕੰਪ ਮਚ ਗਿਆ। ਇਸ ਬੈਗ ’ਚ ਆਈ.ਈ.ਡੀ ਵਿਸਫੋਟਕ ਹੋਣ ਦਾ ਸ਼ੱਕ ਸੀ।

ਇਹ ਵੀ ਪੜ੍ਹੋ- ਜੰਮੂ ਕਸ਼ਮੀਰ : ਮਹਿਲਾ ਅਧਿਕਾਰੀ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ 'ਚ CRPF ਕਮਾਂਡੈਂਟ ਨੂੰ ਮਿਲੀ ਜ਼ਮਾਨਤ

ਜਦੋਂ ਇਸ ਥੈਲੇ ਦੀ ਪੁਲਸ, ਸੀ.ਆਰ.ਪੀ.ਐਫ਼ ਅਤੇ ਫੌਜ ਦੇ ਦਸਤੇ ਨੇ ਤਲਾਸ਼ੀ ਲਈ ਤਾਂ ਇਸ ’ਚ ਯੂਰੀਆ ਅਤੇ ਗੈਸ ਸਿਲੰਡਰ ਮਿਲੇ। ਹਾਲਾਂਕਿ ਉਨ੍ਹਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਨਸ਼ਟ ਕਰ ਦਿੱਤਾ ਗਿਆ ਹੈ।

ਦਰਅਸਲ ਅੱਤਵਾਦੀ ਭਾਰੀ ਨੁਕਸਾਨ ਲਈ ਆਈ.ਈ.ਡੀ ਧਮਾਕੇ ਨੂੰ ਅੰਜ਼ਾਮ ਦਿੰਦੇ ਹਨ। 2016 ’ਚ ਅੱਤਵਾਦੀਆਂ ਨੇ ਪਠਾਨਕੋਟ ਏਅਰਬੇਸ ’ਤੇ ਆਈ.ਈ.ਡੀ ਧਮਾਕੇ ਰਾਹੀਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਸੀ, ਜਿਸ ’ਚ ਲੋਕ ਵੱਡੇ ਪੱਧਰ 'ਤੇ ਜ਼ਖਮੀ ਹੋਏ ਸਨ। ਆਈ.ਈ.ਡੀ ਵੀ ਇਕ ਕਿਸਮ ਦਾ ਬੰਬ ਹੈ, ਪਰ ਇਹ ਫੌਜੀ ਬੰਬਾਂ ਤੋਂ ਵੱਖਰਾ ਹੈ। ਅੱਤਵਾਦੀ ਭਾਰੀ ਨੁਕਸਾਨ ਪਹੁੰਚਾਉਣ ਲਈ ਆਈ.ਈ.ਡੀ ਦੀ ਵਰਤੋਂ ਕਰਦੇ ਹਨ।


Shivani Bassan

Content Editor

Related News