ਅਫਗਾਨਿਸਤਾਨ ''ਤੇ UN ਦੀ ਹਾਈ ਲੈਵਲ ਬੈਠਕ, ਜਾਣੋਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕੀ ਕਿਹਾ?

Monday, Sep 13, 2021 - 09:16 PM (IST)

ਅਫਗਾਨਿਸਤਾਨ ''ਤੇ UN ਦੀ ਹਾਈ ਲੈਵਲ ਬੈਠਕ, ਜਾਣੋਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕੀ ਕਿਹਾ?

ਨਵੀਂ ਦਿੱਲੀ - ਅਫਗਾਨਿਸਤਾਨ 'ਤੇ ਸੰਯੁਕਤ ਰਾਸ਼ਟਰ ਦੀ ਹਾਈ ਲੈਵਲ ਬੈਠਕ ਵਿੱਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਨੇ ਅਫਗਾਨਿਸਤਾਨ ਦੇ ਭਵਿੱਖ ਵਿੱਚ ਸੰਯੁਕਤ ਰਾਸ਼ਟਰ ਦੀ ਕੇਂਦਰੀ ਭੂਮਿਕਾ ਦਾ ਹਮੇਸ਼ਾ ਸਮਰਥਨ ਕੀਤਾ ਹੈ। ਅਫਗਾਨਿਸਤਾਨ ਇੱਕ ਅਹਿਮ ਅਤੇ ਚੁਣੌਤੀ ਭਰਪੂਰ ਦੌਰ ਤੋਂ ਲੰਘ ਰਿਹਾ ਹੈ। ਅਫਗਾਨਿਸਤਾਨ ਦੇ ਕਰੀਬੀ ਗੁਆਂਢੀ ਦੇ ਰੂਪ ਵਿੱਚ ਉੱਥੇ ਦੇ ਘਟਨਾਕ੍ਰਮ 'ਤੇ ਭਾਰਤ ਨਜ਼ਰ ਰੱਖ ਰਿਹਾ ਹੈ।

ਵਿਦੇਸ਼ ਮੰਤਰੀ ਨੇ ਕਿਹਾ ਕਿ ਅਫਗਾਨਿਸਤਾਨ ਪ੍ਰਤੀ ਭਾਰਤ ਦਾ ਆਪਣਾ ਨਜ਼ਰੀਆ ਲੋਕਾਂ ਦੇ ਨਾਲ ਇਤਿਹਾਸਕ ਦੋਸਤੀ ਦੁਆਰਾ ਨਿਰਦੇਸ਼ਤ ਰਿਹਾ ਹੈ। ਅੱਗੇ ਵੀ ਅਜਿਹਾ ਹੀ ਹੁੰਦਾ ਰਹੇਗਾ। ਅਤੀਤ ਵਿੱਚ ਵੀ, ਅਸੀਂ ਸਮਾਜ ਦੀਆਂ ਮਨੁੱਖੀ ਜ਼ਰੂਰਤਾਂ ਵਿੱਚ ਯੋਗਦਾਨ ਦਿੱਤਾ ਹੈ।

ਇਹ ਵੀ ਪੜ੍ਹੋ - ਅਮਰੀਕਾ ਨੇ ਅਫਗਾਨਿਸਤਾਨ ਦੀ ਆਰਥਿਕ ਮਦਦ ਲਈ 64 ਮਿਲੀਅਨ ਡਾਲਰ ਦਾ ਕੀਤਾ ਐਲਾਨ

ਇਸ ਦੇ ਨਾਲ ਹੀ ਉਨ੍ਹਾਂ ਕਿਹਾ, “ਸਾਡੀ ਦੋਸਤੀ ਸਾਰੇ 34 (ਅਫਗਾਨ) ਸੂਬਿਆਂ ਵਿੱਚ ਭਾਰਤੀ ਵਿਕਾਸ ਪ੍ਰੋਜੈਕਟਾਂ ਵਿੱਚ ਵਿਖਾਈ ਪੈਂਦੀ ਹੈ। ਗੰਭੀਰ ਐਮਰਜੈਂਸੀ ਸਥਿਤੀ ਵਿੱਚ ਭਾਰਤ ਪਹਿਲਾਂ ਦੀ ਤਰ੍ਹਾਂ ਅਫਗਾਨ ਲੋਕਾਂ ਦੇ ਨਾਲ ਖੜਾ ਹੋਣ ਨੂੰ ਤਿਆਰ ਹੈ। ਅੰਤਰਰਾਸ਼ਟਰੀ ਸਮੁਦਾਏ ਨੂੰ ਸਰਵੋੱਤਮ ਸੰਭਵ, ਸਮਰੱਥ ਮਾਹੌਲ ਬਣਾਉਣ ਲਈ ਇਕੱਠੇ ਆਉਣਾ ਚਾਹੀਦਾ ਹੈ।”

ਐੱਸ ਜੈਸ਼ੰਕਰ ਨੇ ਕਿਹਾ ਕਿ ਅਫਗਾਨਿਸਤਾਨ ਦੇ ਰਾਜਨੀਤਕ, ਆਰਥਿਕ, ਸਾਮਾਜਿਕ ਅਤੇ ਸੁਰੱਖਿਆ ਸਥਿਤੀ ਵਿੱਚ ਵਿਆਪਕ ਬਦਲਾਅ ਅਤੇ ਇਸ ਦੇ ਨਤੀਜੇ ਵਜੋਂ ਮਨੁੱਖੀ ਜ਼ਰੂਰਤਾਂ ਵਿੱਚ ਵੀ ਤਲਬਦੀਲੀ ਹੋਈ ਹੈ। ਯਾਤਰਾ ਅਤੇ ਸੁਰੱਖਿਅਤ ਆਵਾਜਾਈ ਦਾ ਮੁੱਦਾ ਮਨੁੱਖੀ ਸਹਾਇਤਾ ਵਿੱਚ ਰੁਕਾਵਟ ਬਣ ਸਕਦਾ ਹੈ ਜਿਸ ਨੂੰ ਤੱਤਕਾਲ ਸੁਲਝਾਇਆ ਜਾਣਾ ਚਾਹੀਦਾ ਹੈ। ਜਿਹੜੇ ਲੋਕ ਅਫਗਾਨਿਸਤਾਨ ਵਿੱਚ ਆਉਣਾ ਅਤੇ ਬਾਹਰ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਅਜਿਹੀ ਸੁਵਿਧਾਵਾਂ ਦਿੱਤੀ ਜਾਣੀ ਚਾਹੀਦੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News