ਯੂਕ੍ਰੇਨੀ ਰਾਸ਼ਟਰਪਤੀ ਜ਼ੇਲੇਂਸਕੀ ਨੇ PM ਮੋਦੀ ਨਾਲ ਕੀਤੀ ਗੱਲਬਾਤ, ਬੋਲੇ-1 ਲੱਖ ਫੌਜੀਆਂ ਨੇ ਕੀਤਾ ਹਮਲਾ, ਮਦਦ ਕਰੋ

Saturday, Feb 26, 2022 - 08:50 PM (IST)

ਕੀਵ-ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਪੀ.ਐੱਮ. ਮੋਦੀ ਨਾਲ ਫੋਨ 'ਤੇ ਗੱਲਬਾਤ ਕੀਤੀ ਹੈ। ਜੰਗ ਦੀ ਸਥਿਤੀ ਦਰਮਿਆਨ ਜ਼ੇਲੇਂਸਕੀ ਨੇ ਭਾਰਤ ਤੋਂ ਮਦਦ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਮੇਂ ਉਨ੍ਹਾਂ ਦੀ ਧਰਤੀ 'ਤੇ ਇਕ ਲੱਖ ਤੋਂ ਜ਼ਿਆਦਾ ਹਮਲਾਵਾਰ ਨੇ ਘੁਸਪੈਠ ਕਰ ਚੁੱਕੇ ਹਨ। ਉਨ੍ਹਾਂ ਨੇ ਗੱਲਬਾਤ ਦੌਰਾਨ ਪੀ.ਐੱਮ. ਮੋਦੀ ਤੋਂ ਰਾਜਨੀਤਿਕ ਸਮਰਥਨ ਦੀ ਅਪੀਲ ਕੀਤੀ ਹੈ। ਉਹ ਸਕਿਓਰਟੀ ਕੌਂਸਲ 'ਚ ਭਾਰਤ ਵੱਲੋਂ ਆਪਣੇ ਪੱਖ 'ਚ ਸਮਰਥਨ ਚਾਹੁੰਦੇ ਹਨ।

PunjabKesari

ਇਹ ਵੀ ਪੜ੍ਹੋ : ਪੁਤਿਨ 'ਤੇ ਪਾਬੰਦੀਆਂ ਲਾਏਗਾ ਬ੍ਰਿਟੇਨ : ਬੋਰਿਸ ਜਾਨਸਨ ਨੇ ਨਾਟੋ ਨੂੰ ਕਿਹਾ

ਹੁਣ ਇਸ ਸਮੇਂ ਯੂਕ੍ਰੇਨ ਦੇ ਰਾਸ਼ਟਰਪਤੀ ਦੀ ਪੀ.ਐੱਮ. ਮੋਦੀ ਨਾਲ ਇਹ ਗੱਲਬਾਤ ਕਾਫ਼ੀ ਅਹਿਮ ਹੈ ਕਿਉਂਕਿ ਹਾਲ ਹੀ 'ਚ ਯੂਕ੍ਰੇਨ ਨੇ ਭਾਰਤ ਦੇ ਰੁਖ਼ 'ਤੇ ਇਤਰਾਜ਼ ਜ਼ਾਹਿਰ ਕੀਤਾ ਸੀ। ਭਾਰਤ ਨੇ ਇਕ ਨਿਰਪੱਖ ਸਟੈਂਡ ਲਿਆ ਸੀ ਪਰ ਯੂਕ੍ਰੇਨ ਮਦਦ ਦੀ ਆਸ ਲਾਏ ਬੈਠਾ ਸੀ। ਅਜਿਹੇ 'ਚ ਜਦ ਹੁਣ ਫੋਨ 'ਤੇ ਦੋਵੇਂ ਵੱਡੇ ਨੇਤਾਵਾਂ ਦੀ ਗੱਲ ਹੋਈ ਹੈ ਤਾਂ ਫ਼ਿਰ ਮਦਦ ਤੋਂ ਲੈ ਕੇ ਸਮਰਥਨ 'ਤੇ ਜ਼ੋਰ ਦਿੱਤਾ ਗਿਆ ਹੈ। ਰਾਸ਼ਟਰਪਤੀ ਜ਼ੇਲੇਂਸਕੀ ਲਈ ਇਹ ਜ਼ਿਆਦਾ ਜ਼ਰੂਰੀ ਹੈ ਕਿ ਯੂ.ਐੱਨ. ਕਾਉਂਸਿਲ 'ਚ ਭਾਰਤ ਉਸ ਦਾ ਸਮਰਥਨ ਕਰੇ ਪਰ ਇਸ ਪੂਰੇ ਵਿਵਾਦ 'ਤੇ ਭਾਰਤ ਨੇ ਅਜੇ ਤੱਕ ਕਿਸੇ ਦਾ ਸਟੈਂਡ ਨਹੀਂ ਲਿਆ ਹੈ, ਉਸ ਦਾ ਸਟੈਂਡ ਨਿਰਪੱਖ ਹੈ ਅਤੇ ਉਹ ਸਿਰਫ਼ ਗੱਲਬਾਤ ਰਾਹੀਂ ਹੱਲ 'ਤੇ ਜ਼ੋਰ ਦੇ ਰਿਹਾ ਹੈ।

ਇਹ ਵੀ ਪੜ੍ਹੋ : ਅਮਰੀਕਾ ਦੀ ਸੁਪਰੀਮ ਕੋਰਟ ਨੂੰ ਮਿਲੀ ਪਹਿਲੀ ਗੈਰ-ਗੋਰੀ ਜੱਜ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News