Ukraine-Russia War : ਜਾਨ ਬਚਾਉਣ ਲਈ 40 ਭਾਰਤੀ ਵਿਦਿਆਰਥੀਆਂ ਨੇ ਚੁੱਕਿਆ ਇਹ ਕਦਮ

Friday, Feb 25, 2022 - 08:48 PM (IST)

ਇੰਟਰਨੈਸ਼ਨਲ ਡੈਸਕ-ਰੂਸ ਅਤੇ ਯੂਕ੍ਰੇਨ ਦਰਮਿਆਨ ਜੰਗ 'ਚ ਭਾਰਤੀ ਵਿਦਿਆਰਥੀ ਵੀ ਕਾਫ਼ੀ ਡਰੇ ਹੋਏ ਹਨ ਅਤੇ ਜਲਦ ਹੀ ਉਥੋਂ ਨਿਕਲਣਾ ਚਾਹੁੰਦੇ ਹਨ। ਇਸ ਜੱਦੋ-ਜਹਿਦ ਦਰਮਿਆਨ ਭਾਰਤੀ ਵਿਦਿਆਰਥੀ ਜਾਨ ਬਚਾਉਣ ਲਈ ਪੈਦਲ ਹੀ ਯੂਕ੍ਰੇਨ ਪੋਲੈਂਡ ਬਾਰਡਰ ਤੱਕ ਪਹੁੰਚਣ 'ਚ ਸਫ਼ਲ ਰਹੇ। ਕਾਲਜ ਬੱਸ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਬਾਰਡਰ ਤੋਂ ਕਰੀਬ 8 ਕਿਲੋਮੀਟਰ ਦੂਰ ਹੀ ਉਤਾਰ ਦਿੱਤਾ ਜਿਸ ਤੋਂ ਬਾਅਦ ਇਨ੍ਹਾਂ ਵਿਦਿਆਰਥੀਆਂ ਨੂੰ ਬਾਰਡਰ ਤੱਕ ਪਹੁੰਚਣ ਲਈ ਪੈਦਲ ਹੀ ਨਿਕਲਣਾ ਪਿਆ। ਨਿਊਜ਼ ਏਜੰਸੀ ਏ.ਐੱਨ.ਆਈ. ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ : ਯੂਕ੍ਰੇਨ 'ਚ ਫਸੇ ਭਾਰਤੀਆਂ ਦੀ ਵਤਨ ਵਾਪਸੀ ਸ਼ੁਰੂ

PunjabKesari

ਸਮਾਚਾਰ ਏਜੰਸੀ ਮੁਤਾਬਕ, ਡੈਨਲੀ ਹੇਲਿਤਸਕੀ ਮੈਡੀਕਲ ਯੂਨੀਵਰਸਿਟੀ ਦੇ ਕਰੀਬ 40 ਮੈਡੀਕਲ ਵਿਦਿਆਰਥੀਆਂ ਨੂੰ ਕਾਲਜ ਬੱਸ ਨੇ ਬਾਰਡਰ ਤੋਂ ਕਰੀਬ 8 ਕਿਮੀ. ਦੂਰ ਛੱਡ ਦਿੱਤਾ ਸੀ ਅਤੇ ਬਾਰਡਰ ਤੱਕ ਇਨ੍ਹਾਂ ਨੂੰ ਪੈਦਲ ਹੀ ਆਉਣਾ ਪਿਆ। ਪੋਲੈਂਡ ਦੀ ਸਰਹੱਦ ਤੋਂ ਕਰੀਬ 70 ਕਿਲੋਮੀਟਰ ਦੂਰ, ਲੀਵ ਦੇ ਮੈਡੀਕਲ ਕਾਲਜ ਦੇ ਵਿਦਿਆਰਥੀ ਯੂਕ੍ਰੇਨ ਦੇ ਗੁਆਂਢੀ ਦੇਸ਼ ਤੋਂ ਕੱਢੇ ਜਾਣ ਦਾ ਇਤਜ਼ਾਰ ਕਰ ਰਹੇ ਹਨ ਕਿਉਂਕਿ ਰੂਸ ਦੇ ਹਮਲੇ ਤੋਂ ਬਾਅਦ ਯੂਕ੍ਰੇਨ ਦੇ ਹਵਾਈ ਖੇਤਰ ਨੂੰ ਬੰਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਯੂਕ੍ਰੇਨ ਵੱਲੋਂ ਗੱਲਬਾਤ ਦੇ ਪ੍ਰਸਤਾਵ 'ਤੇ ਰੂਸ ਤਿਆਰ, ਪੁਤਿਨ ਭੇਜਣਗੇ ਵਫ਼ਦ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


Karan Kumar

Content Editor

Related News