ਬਿ੍ਰਟੇਨ ਪੜ੍ਹਾਈ ਕਰਨ ਗਿਆ ਤੇਲੰਗਾਨਾ ਭਾਜਪਾ ਨੇਤਾ ਦਾ ਬੇਟਾ ਲਾਪਤਾ
Tuesday, Aug 27, 2019 - 02:14 PM (IST)

ਹੈਦਰਾਬਾਦ—ਤੇਲੰਗਾਨਾ ਦੇ ਖੰਮਮ ਦਾ ਰਹਿਣ ਵਾਲਾ ਇੱਕ 23 ਸਾਲਾ ਵਿਦਿਆਰਥੀ ਉੱਜਵਲ ਸ਼੍ਰੀਹਰਸ਼ ਬਿ੍ਰਟੇਨ ’ਚ ਲਾਪਤਾ ਹੋ ਗਿਆ ਹੈ। ਭਾਜਪਾ ਦੇ ਖੰਮਾਮ ਜ਼ਿਲਾ ਯੂਨਿਟ ਦੇ ਪ੍ਰਧਾਨ ਉਦੈ ਪ੍ਰਤਾਪ ਨੇ ਸੋਮਵਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਬੇਟਾ ਉੱਜਵਲ ਮਸ਼ੀਨ ਲਰਨਿੰਗ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ’ਤੇ ਐੱਮ. ਐੱਸ. ਦੀ ਪੜ੍ਹਾਈ ਕਰਨ ਲਈ ਪਿਛਲੇ ਸਾਲ ਹੀ ਲੰਦਨ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਉੱਜਵਲ ਨੇ ਆਖਰੀ ਵਾਰ ਆਪਣੀ ਮਾਂ ਨਾਲ 21 ਅਗਸਤ ਨੂੰ ਗੱਲ ਕੀਤੀ ਸੀ। ਇਸ ਤੋਂ ਬਾਅਦ ਜਦੋਂ ਅਗਲੇ ਦਿਨ ਮਾਂ ਨੇ ਫਿਰ ਫੋਨ ਕੀਤਾ ਪਰ ਅੱਗੋ ਕੋਈ ਜਵਾਬ ਨਹੀ ਮਿਲਿਆ। ਉੱਜਵਲ ਹਰ ਰੋਜ਼ ਆਪਣੇ ਘਰ ਫੋਨ ਕਰਕੇ ਗੱਲ ਕਰਦਾ ਸੀ। ਉਨ੍ਹਾਂ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈੱਡੀ ਨੇ ਇਸ ਮਾਮਲੇ ’ਚ ਮਦਦ ਕਰਨ ਦਾ ਵਾਅਦਾ ਕੀਤਾ ਹੈ।
ਲੰਦਨ ਪੁਲਸ ਨੇ ਦਿੱਤੀ ਜਾਣਕਾਰੀ-
ਭਾਜਪਾ ਨੇਤਾ ਨੇ ਇਹ ਵੀ ਦੱਸਿਆ ਹੈ ਕਿ 23 ਅਗਸਤ ਨੂੰ ਲੰਦਨ ਪੁਲਸ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਉਨ੍ਹਾਂ ਦਾ ਬੇਟਾ ਲਾਪਤਾ ਹੈ। ਉੱਜਵਲ ਦਾ ਬੈਗ ਸਮੁੰਦਰ ਤੱਟ ਤੋਂ ਮਿਲਿਆ ਹੈ। ਉੱਜਵਲ ਨੇ ਹੈਦਰਾਬਾਦ ’ਚ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਸੀ। ਉੱਜਵਲ ਵਿਗਿਆਨਿਕ ਬਣਨਾ ਚਾਹੁੰਦਾ ਹੈ। ਹਾਲ ਹੀ ’ਚ ਇੱਕ ਪ੍ਰੋਜੈਕਟ ’ਤੇ ਕੰਮ ਲਈ ਉਹ ਜਾਪਾਨ ਗਿਆ ਸੀ।