UIDAI ਨੇ ਆਸਾਨ ਕੀਤੇ ਆਧਾਰ ’ਚ ਨਾਂ-ਜਨਮ ਮਿਤੀ ਬਦਲਣ ਦੇ ਨਿਯਮ

10/24/2019 10:18:56 AM

ਨਵੀਂ ਦਿੱਲੀ — ਬੈਂਕ ’ਚ ਖਾਤੇ ਤੋਂ ਲੈ ਕੇ ਪਾਸਪੋਰਟ ਬਣਵਾਉਣ ਸਮੇਤ ਕਈ ਕੰਮਾਂ ਵਿਚ ਆਧਾਰ ਜ਼ਰੂਰੀ ਹੈ ਪਰ ਆਧਾਰ ’ਚ ਨਾਂ ਜਾਂ ਜਨਮ ਮਿਤੀ ਗਲਤ ਹੋਣ ’ਤੇ ਉਹ ਕਈ ਵਾਰ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਜਾਂਦਾ ਹੈ। ਇਸ ਨੂੰ ਦੇਖਦੇ ਹੋਏ ਭਾਰਤੀ ਵਿਸ਼ੇਸ਼ ਪਛਾਣ ਅਥਾਰਟੀ (ਯੂ. ਆਈ. ਡੀ. ਏ. ਆਈ.) ਨੇ ਜਨਮ ਮਿਤੀ ਵਿਚ ਇਕ ਵਾਰ ਸੁਧਾਰ ਦੀ ਸਹੂਲਤ ਦਿੱਤੀ ਹੈ। ਉਥੇ ਹੀ ਮੋਬਾਇਲ ਨੰਬਰ ਅਤੇ ਹੋਰ ਤਬਦੀਲੀਆਂ ਲਈ ਦਸਤਾਵੇਜ਼ ਦੀ ਜ਼ਰੂਰਤ ਵੀ ਨਹੀਂ ਹੋਵੇਗੀ।

ਯੂ. ਆਈ. ਡੀ. ਏ. ਆਈ. ਨੇ ਨਵੇਂ ਫੈਸਲੇ ਦੇ ਤਹਿਤ ਆਧਾਰ ’ਚ ਨਾਂ ਬਦਲਣ ਲਈ ਦੋ ਵਾਰ ਮੌਕਾ ਦੇਣ ਦਾ ਫੈਸਲਾ ਕੀਤਾ ਹੈ। ਨਾਂ ਠੀਕ ਕਰਵਾਉਣ ਲਈ ਤੁਹਾਡੇ ਕੋਲ ਪਾਸਪੋਰਟ, ਪੈਨ ਕਾਰਡ, ਵੋਟਰ ਆਈ. ਡੀ., ਡਰਾਈਵਿੰਗ ਲਾਇਸੈਂਸ, ਸਰਕਾਰੀ ਖੇਤਰ ਦੀਆਂ ਕੰਪਨੀਆਂ ਵੱਲੋਂ ਜਾਰੀ ਪਛਾਣ ਪੱਤਰ, ਵਿੱਦਿਅਕ ਸੰਸਥਾਨ ਦਾ ਲੈਟਰ ਹੈੱਡ, ਹਥਿਆਰ ਲਾਇਸੈਂਸ, ਜਾਤੀ ਤੇ ਨਿਵਾਸ ਪ੍ਰਮਾਣ ਪੱਤਰ, ਪੈਨਸ਼ਨਕਰਤਾ ਫੋਟੋ ਕਾਰਡ, ਆਵਾਸ ਪ੍ਰਮਾਣ ਪੱਤਰ ਜਿਸ ਵਿਚ ਫੋਟੋ ਹੋਵੇ, ਗ੍ਰਾਮ ਪੰਚਾਇਤ ਮੁਖੀ ਵੱਲੋਂ ਲੈਟਰ ਹੈੱਡ ’ਤੇ ਜਾਰੀ ਪਤੇ ਦੇ ਪ੍ਰਮਾਣ ਪੱਤਰ ’ਚੋਂ ਕੋਈ ਇਕ ਦਸਤਾਵੇਜ਼ ਹੋਣਾ ਚਾਹੀਦਾ ਹੈ। ਇਸ ਨੂੰ ਲੈ ਕੇ ਤੁਸੀਂ ਆਧਾਰ ਕੇਂਦਰ ’ਤੇ ਜਾ ਕੇ ਨਾਂ ’ਚ ਸੁਧਾਰ ਕਰਵਾ ਸਕਦੇ ਹੋ।

ਜਨਮ ਮਿਤੀ ’ਚ ਬਦਲਾਅ ਦੀਆਂ ਸ਼ਰਤਾਂ

ਭਾਰਤੀ ਵਿਸ਼ੇਸ਼ ਪਛਾਣ  ਅਥਾਰਟੀ ਨੇ ਜਨਮ ਮਿਤੀ ਵਿਚ ਸੁਧਾਰ ਲਈ ਕੁਝ ਸ਼ਰਤਾਂ ਵੀ ਤੈਅ ਕੀਤੀਆਂ ਹਨ। ਇਸ ਦੇ ਤਹਿਤ ਜੇਕਰ ਜਨਮ ਮਿਤੀ ਵਿਚ ਬਦਲਾਅ ਦੀ ਸਥਿਤੀ ਵਿਚ 3 ਸਾਲ ਤੋਂ ਘੱਟ ਦਾ ਫਰਕ ਹੈ ਤਾਂ ਤੁਸੀਂ ਸਬੰਧਤ ਦਸਤਾਵੇਜ਼ ਦੇ ਨਾਲ ਕਿਸੇ ਨਜ਼ਦੀਕੀ ਆਧਾਰ ਸੁਵਿਧਾ ਕੇਂਦਰ ਵਿਚ ਜਾ ਕੇ ਉਸ ਵਿਚ ਸੁਧਾਰ ਕਰਵਾ ਸਕਦੇ ਹੋ। ਉਮਰ ਵਿਚ ਜੇਕਰ 3 ਸਾਲ ਤੋਂ ਵੱਧ ਦਾ ਫਰਕ ਹੈ ਤਾਂ ਤੁਹਾਨੂੰ ਖੇਤਰੀ ਆਧਾਰ ਕੇਂਦਰ ਵਿਚ ਦਸਤਾਵੇਜ਼ ਲੈ ਕੇ ਜਾਣਾ ਪਵੇਗਾ। ਯੂ. ਆਈ. ਡੀ. ਏ. ਆਈ. ਨੇ ਇਹ ਵੀ ਕਿਹਾ ਹੈ ਕਿ ਆਧਾਰ ਵਿਚ ਲਿੰਗ ’ਚ ਸੁਧਾਰ ਸਹੂਲਤ ਦੀ ਹੁਣ ਇਕ ਵਾਰ ਹੀ ਮਿਲੇਗੀ।

ਜ਼ਰੂਰੀ ਹੋਣਗੇ ਇਹ ਦਸਤਾਵੇਜ਼

ਜਨਮ ਮਿਤੀ ’ਚ ਬਦਲਾਅ ਲਈ ਜਨਮ ਪ੍ਰਮਾਣ ਪੱਤਰ, ਪੈਨ ਕਾਰਡ, ਲੈਟਰ ਹੈੱਡ ’ਤੇ ਗਰੁੱਪ ਏ ਗਜ਼ਟਿਡ ਅਧਿਕਾਰੀ ਵੱਲੋਂ ਜਨਮ ਮਿਤੀ, ਫੋਟੋ ਪਛਾਣ ਪੱਤਰ ਦਾ ਪ੍ਰਮਾਣ ਪੱਤਰ, ਕੇਂਦਰ ਸਰਕਾਰ ਸਿਹਤ ਸੇਵਾ ਯੋਜਨਾ ਫੋਟੋ ਕਾਰਡ ਜਾਂ ਸਾਬਕਾ ਸੈਨਿਕ ਫੋਟੋ ਆਈ. ਡੀ. ਲੈਟਰ ਹੈੱਡ, ਦਸਵੀਂ ਜਮਾਤ ਜਾਂ 12ਵੀਂ ਦਾ ਸਰਟੀਫਿਕੇਟ, ਫੋਟੋ ਆਈ. ਡੀ. ਕਾਰਡ ਅਤੇ ਫੋਟੋ ਪਛਾਣ ਪੱਤਰ ’ਚੋਂ ਕੋਈ ਇਕ ਦਸਤਾਵੇਜ਼ ਤੁਹਾਡੇ ਕੋਲ ਹੋਣਾ ਚਾਹੀਦਾ ਹੈ।

ਫਾਇਦੇਮੰਦ ਹੈ ਆਧਾਰ

ਪੈਨਸ਼ਨ ਲੈਣ ਲਈ ਆਧਾਰ ਕਾਰਡ ਲਿੰਕ ਨਾ ਕਰਵਾਉਣ ਨਾਲ ਮਾਸਿਕ ਪੈਨਸ਼ਨ ਨਹੀਂ ਮਿਲਦੀ, ਜਦ ਕਿ ਪੈਨ ਨੰਬਰ ਆਧਾਰ ਨਾਲ ਲਿੰਕ ਨਾ ਹੋਣ ’ਤੇ ਉਸ ਦੀ ਮਾਨਤਾ ਖਤਮ ਹੋ ਜਾਂਦੀ ਹੈ ਅਤੇ ਉਸ ਦੇ ਬਿਨਾਂ ਤੁਸੀਂ ਟੈਕਸ ਰਿਟਰਨ ਨਹੀਂ ਭਰ ਸਕਦੇ ਹੋ। ਜਨ ਧਨ ਯੋਜਨਾ ਵਿਚ ਸਿਰਫ ਆਧਾਰ ਦੀ ਹੀ ਵਰਤੋਂ ਹੁੰਦੀ ਹੈ। ਆਧਾਰ ਕਾਰਡ ਹੈ ਤਾਂ ਡਿਜੀਟਲ ਲਾਕਰ ਦੀ ਵਰਤੋਂ ਕਰ ਕੇ ਤੁਸੀਂ ਆਪਣੇ ਬੇਹੱਦ ਜ਼ਰੂਰੀ ਦਸਤਾਵੇਜ਼ ਰੱਖ ਸਕਦੇ ਹੋ।


Related News