ਉਬੇਰ ਨੇ ਕੈਬ ਲਈ 119 ਮਿੰਟ ਇੰਤਜ਼ਾਰ ਕਰਨ ਨੂੰ ਕਿਹਾ, ਹੋਇਆ ਟਰੋਲ

Friday, Apr 12, 2019 - 10:43 PM (IST)

ਉਬੇਰ ਨੇ ਕੈਬ ਲਈ 119 ਮਿੰਟ ਇੰਤਜ਼ਾਰ ਕਰਨ ਨੂੰ ਕਿਹਾ, ਹੋਇਆ ਟਰੋਲ

ਮੁੰਬਈ—ਕੈਬ ਸਰਵਿਸ ਪ੍ਰੋਵਾਈਡਰ ਕੰਪਨੀ ਉਬੇਰ ਇੰਡੀਆ ਇਕ ਵਿਦੇਸ਼ੀ ਨਾਗਰਿਕ ਦੀ ਸ਼ਿਕਾਇਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਜਮ ਕੇ ਟਰੋਲ ਹੋ ਰਹੀ ਹੈ। ਦਰਅਸਲ ਕਿ ਆਸਟਰੇਲੀਆਈ ਨਾਗਰਿਕ ਨੇ ਮੁੰਬਈ ਘਰੇਲੂ ਏਅਰਪੋਰਟ ਤੋਂ ਕੈਬ ਬੁੱਕ ਕੀਤੀ। ਕੈਬ ਬੁੱਕ ਕਰਨ ਤੋਂ ਬਾਅਦ ਜਦ ਉਸ ਨੇ ਡਰਾਈਵਰ ਦੇ ਡੈਸਟੀਨੇਸ਼ਨ 'ਤੇ ਪਹੁੰਚਣ ਦਾ ਸਮਾਂ ਦੇਖਿਆ ਤਾਂ ਹੈਰਾਨ ਰਹੀ ਗਈ। ਕੈਬ ਦੇ ਏਅਰਪੋਰਟ ਪਹੁੰਚਣ ਦਾ ਸਮਾਂ 119 ਮਿੰਟ ਭਾਵ ਕਰੀਬ 2 ਘੰਟੇ ਦਿਖਾ ਰਿਹਾ ਸੀ।

ਇਸ 'ਤੇ ਆਸਟ੍ਰੇਲੀਆਈ ਨਾਗਰਿਕ ਸ਼ੈਰੇਲ ਕੁਕ ਨੇ ਸਕਰੀਨਸ਼ਾਟ ਲੈ ਕੇ ਆਪਣੇ ਆਧਿਕਾਰਿਤ ਟਵੀਟਰ ਅਕਾਊਂਟ 'ਤੇ ਪੋਸਟ ਕਰ ਸ਼ਿਕਾਇਤ ਕੀਤੀ। ਉਨ੍ਹਾਂ ਨੇ ਲਿਖਿਆ 'ਉਬੇਰ ਇੰਡੀਆ, ਕੀ ਤੁਹਾਡਾ ਦਿਮਾਗ ਖਰਾਬ ਹੋ ਗਿਆ ਹੈ? ਤੁਸੀਂ ਮੇਰੇ ਲਈ ਅਜਿਹਾ ਡਰਾਈਵਰ ਅਲਾਟ ਕੀਤਾ ਹੈ ਜੋ ਮੇਰੇ ਤੋਂ 119 ਮਿੰਟ ਦੂਰ ਹੈ। ਇਸ ਤੋਂ ਬਾਅਦ ਟਵੀਟਰ ਯੂਜ਼ਰ ਨੇ ਉਬੇਰ ਇੰਡੀਆ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਇਕ ਯੂਜ਼ਰ ਨੇ ਲਿਖਿਆ, ਉਬੇਰ ਅਤੇ ਓਲਾ ਦੋਵੇਂ ਹੀ ਕੈਬ ਕੰਪਨੀਆਂ ਆਪਣੇ ਡਰਾਈਵਰਾਂ ਦਾ ਸ਼ੋਸ਼ਣ ਕਰਦੀਆਂ ਹਨ ਅਤੇ ਉਨ੍ਹਾਂ ਦੀ ਸਰਵਿਸ ਬੇਕਾਰ ਹੁੰਦੀਆਂ ਹਨ। ਉਨ੍ਹਾਂ ਦੇ ਡਰਾਈਵਰਾਂ ਦੀ ਹਾਲਤ ਵੀ ਤਰਸਯੋਗ ਹੁੰਦੀ ਜਾ ਰਹੀ ਹੈ। ਉੱਥੇ ਇਕ ਯੂਜ਼ਰ ਨੇ ਲਿਖਿਆ 'ਤੁਹਾਨੂੰ ਫਲਾਈਟ 'ਚ ਚੜ੍ਹਨ ਤੋਂ ਪਹਿਲਾਂ ਹੀ ਕੈਬ ਬੁੱਕ ਕਰ ਲੈਣੀ ਚਾਹੀਦੀ ਸੀ।' ਸ਼ੈਰੇਲ ਦੇ ਇਸ ਟਵੀਟ 'ਤੇ ਉਬੇਰ ਇੰਡੀਆ ਨੇ ਵੀ ਵਿਚਾਰ ਲਿਆ ਅਤੇ ਉਸ ਨੇ ਮੁਆਫੀ ਮੰਗੀ।

ਸ਼ੈਰੇਲ ਨੇ ਇਹ ਵੀ ਦੱਸਿਆ ਕਿ ਕੈਬ ਕੈਂਸਿਲ ਕਰਨ ਤੋਂ ਬਾਅਦ ਉਸ ਤੋਂ ਕੈਂਸਲੇਸ਼ਨ ਚਾਰਜ ਵੀ ਲਿਆ ਜੋ ਕਲੇਮ ਕਰਨ ਤੋਂ ਬਾਅਦ ਵਾਪਸ ਮਿਲਿਆ। ਇਕ ਯੂਜ਼ਰ ਨੇ ਓਲਾ ਅਤੇ ਉਬੇਰ ਦੋਵਾਂ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਲਿਖਿਆ, ਓਲਾ ਹੁਣ ਤੁਲਨਾਤਮਕ ਰੂਪ ਨਾਲ ਸਮੇਂ ਦਿਖਾਦੀ ਹੈ ਪਰ ਉਨ੍ਹਾਂ ਦੇ ਡਰਾਈਵਰ ਉਸ ਵੇਲੇ ਤਕ ਡਰਾਈਵ ਕੈਂਸਿਲ ਕਰਦੇ ਰਹਿੰਦੇ ਹਨ ਜਦ ਤਕ ਕਿ ਸਰਚਾਰਜ ਨਾ ਜੁੜ ਜਾਵੇ। ਉੱਥੇ ਉਬੇਰ ਸਸਤੀ ਹੈ ਪਰ ਇੰਤਜ਼ਾਰ ਕਾਫੀ ਕਰਵਾਉਂਦੀ ਹੈ। ਇਕ ਯੂਜ਼ਰ ਨੇ ਲਿਖਿਆ ਜਦ ਤਕ ਕੈਬ ਆਉਂਦੀ ਹੈ ਉਸ ਵੇਲੇ ਤਕ ਆਲੇ-ਦੁਆਲੇ ਦੀ ਜਗ੍ਹਾ ਘੁੰਮ ਲੈਣੀ ਚਾਹੀਦੀ ਹੈ।


author

Karan Kumar

Content Editor

Related News