ਹਸਪਤਾਲ 'ਚ ਹੋਏ 'ਏਲੀਅਨ' ਵਰਗੇ ਜੁੜਵਾ ਬੱਚੇ, ਚਿਹਰਾ ਦੇਖ ਸਭ ਦੇ ਉੱਡੇ ਹੋਸ਼
Thursday, Nov 07, 2024 - 04:41 PM (IST)
ਬੀਕਾਨੇਰ : ਬੀਕਾਨੇਰ ਜ਼ਿਲ੍ਹੇ ਦੇ ਨੋਖਾ ਸ਼ਹਿਰ ਵਿਚ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਇੱਕ ਹਸਪਤਾਲ ਵਿੱਚ ਦੋ ਅਨੋਖੇ ਜੁੜਵਾਂ ਬੱਚਿਆਂ ਦਾ ਜਨਮ ਹੋਇਆ। ਇਨ੍ਹਾਂ ਜੁੜਵਾਂ ਬੱਚਿਆਂ ਨੂੰ ਦੇਖ ਕੇ ਪਰਿਵਾਰ ਵਾਲੇ ਹੀ ਨਹੀਂ ਸਗੋਂ ਡਾਕਟਰ ਅਤੇ ਹੋਰ ਲੋਕ ਵੀ ਹੈਰਾਨ ਹੋ ਗਏ। ਪੈਦਾ ਹੋਏ ਇਨ੍ਹਾਂ ਦੋ ਜੁੜਵਾਂ ਬੱਚਿਆਂ ਨੂੰ ਇੱਕ ਦੁਰਲੱਭ ਬੀਮਾਰੀ ਹੈ, ਜਿਸ ਵਿੱਚ ਉਨ੍ਹਾਂ ਦੀ ਚਮੜੀ ਪਲਾਸਟਿਕ ਵਰਗੀ ਦਿਖਾਈ ਦਿੰਦੀ ਹੈ। ਇਨ੍ਹਾਂ ਦੋ ਜੁੜਵਾਂ ਬੱਚਿਆਂ ਦੀ ਚਮੜੀ ਬਹੁਤ ਸਖ਼ਤ ਹੈ। ਉਕਤ ਬੱਚਿਆਂ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਬੀਕਾਨੇਰ ਦੇ ਪੀਬੀਐੱਮ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਹੁਣ ਇਨ੍ਹਾਂ ਦੋ ਜੁੜਵਾਂ ਬੱਚਿਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ - ਮੰਮੀ ਨੂੰ ਪਸੰਦ ਨਹੀਂ ਆਇਆ..., ਦੁਕਾਨਦਾਰ ਦੇ ਇਸ ਜੁਗਾੜ ਲਈ ਤੁਸੀਂ ਵੀ ਆਖੋਗੇ 'ਵਾਹ', ਵੀਡੀਓ ਵਾਇਰਲ
ਦੱਸ ਦੇਈਏ ਕਿ ਪੈਦਾ ਹੋਏ ਇਹ ਦੋਵੇਂ ਬੱਚੇ ਆਮ ਬੱਚਿਆਂ ਨਾਲੋਂ ਬਹੁਤ ਵੱਖਰੇ ਹਨ, ਜਿਸ ਕਾਰਨ ਲੋਕ ਅਤੇ ਡਾਕਟਰ ਇਨ੍ਹਾਂ ਨੂੰ 'ਏਲੀਅਨ' ਕਹਿ ਕੇ ਬੁਲਾ ਰਹੇ ਹਨ। ਬੱਚੇ ਜਨਮ ਤੋਂ ਹੀ ਡਾਕਟਰਾਂ ਦੀ ਦੇਖ-ਰੇਖ ਵਿਚ ਹਨ। ਇਨ੍ਹਾਂ ਵਿਲੱਖਣ ਬੱਚਿਆਂ ਨੂੰ ਦੇਖ ਕੇ ਮੈਡੀਕਲ ਖੇਤਰ ਦੇ ਨਾਲ-ਨਾਲ ਆਮ ਲੋਕ ਵੀ ਹਰ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ। ਡਾਕਟਰ ਨੇ ਦੱਸਿਆ ਕਿ ਫਿਲਹਾਲ ਦੋਵੇਂ ਬੱਚੇ ਸਿਹਤਮੰਦ ਹਨ। ਇਨ੍ਹਾਂ ਵਿਚ ਇਕ ਮੁੰਡਾ ਅਤੇ ਇਕ ਕੁੜੀ ਹੈ। ਉਨ੍ਹਾਂ ਦੀ ਚਮੜੀ ਕਈ ਥਾਵਾਂ ਤੋਂ ਫਟ ਗਈ ਹੈ। ਜੁੜਵਾਂ ਬੱਚੇ ਹਾਰਲੇਕੁਇਨ-ਟਾਈਪ ਇਚਥੀਓਸਿਸ ਨਾਮਕ ਇੱਕ ਦੁਰਲੱਭ ਬੀਮਾਰੀ ਤੋਂ ਪੀੜਤ ਹਨ, ਜੋ ਤਿੰਨ ਤੋਂ ਪੰਜ ਲੱਖ ਵਿੱਚੋਂ ਇੱਕ ਬੱਚੇ ਵਿੱਚ ਪਾਈ ਜਾਂਦੀ ਹੈ।
ਇਹ ਵੀ ਪੜ੍ਹੋ - ਕੀ ਤੁਹਾਡਾ ਵੀ ਜ਼ਿਆਦਾ ਆ ਰਿਹਾ ਬਿਜਲੀ ਦਾ ਬਿੱਲ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਉਹਨਾਂ ਕਿਹਾ ਕਿ ਇਸ ਬੀਮਾਰੀ ਵਿੱਚ ਨਵਜੰਮੇ ਬੱਚੇ ਬਿਨਾਂ ਚਮੜੀ ਅਤੇ ਘੱਟ ਵਿਕਸਤ ਅੱਖਾਂ ਨਾਲ ਪੈਦਾ ਹੁੰਦੇ ਹਨ। ਇਸ ਬੀਮਾਰੀ ਤੋਂ ਪੀੜਤ ਬੱਚੇ ਸਿਰਫ਼ ਇੱਕ ਹਫ਼ਤੇ ਤੱਕ ਜਿਉਂਦੇ ਰਹਿੰਦੇ ਹਨ ਅਤੇ ਉਨ੍ਹਾਂ ਦੀ ਮੌਤ ਦਰ 50% ਤੱਕ ਹੁੰਦੀ ਹੈ। ਇਸ ਬੀਮਾਰੀ ਵਿਚ ਬੱਚਿਆਂ ਦੀ ਚਮੜੀ ਇੰਨੀ ਸਖ਼ਤ ਹੋ ਜਾਂਦੀ ਹੈ ਕਿ ਇਹ ਪਲਾਸਟਿਕ ਵਰਗੀ ਦਿਖਾਈ ਦਿੰਦੀ ਹੈ ਅਤੇ ਸਰੀਰ ਦੀ ਅੰਦਰੂਨੀ ਬਣਤਰ 'ਤੇ ਮੋਟੀ ਪਰਤ ਬਣ ਜਾਂਦੀ ਹੈ। ਇਸ ਬੀਮਾਰੀ ਤੋਂ ਪੀੜਤ ਬੱਚਿਆਂ ਦੀ ਜ਼ਿੰਦਗੀ ਬਹੁਤ ਜ਼ਿਆਦਾ ਚੁਣੌਤੀਪੂਰਨ ਹੁੰਦੀ ਹੈ, ਕਿਉਂਕਿ ਅਜਿਹੇ ਬੱਚੇ ਬਹੁਤ ਘੱਟ ਸਮੇਂ ਲਈ ਜਿਉਂਦੇ ਰਹਿੰਦੇ ਹਨ। ਅਜਿਹੇ ਬੱਚਿਆਂ ਦੀ ਦੇਖਭਾਲ ਬਹੁਤ ਜ਼ਿਆਦਾ ਕਰਨੀ ਪੈਦੀ ਹੈ।
ਇਹ ਵੀ ਪੜ੍ਹੋ - ਬਾਥਰੂਮ 'ਚ ਬੈਠ ਕੇ ਤੁਸੀਂ ਵੀ ਇਸਤੇਮਾਲ ਕਰਦੇ ਹੋ Phone, ਤਾਂ ਹੋ ਜਾਓ ਸਾਵਧਾਨ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8