DPS ਸਕੂਲ ''ਚ ਲੁਕੇ ਦੋ ਅੱਤਵਾਦੀ ਢੇਰ, ਆਪਰੇਸ਼ਨ ਖਤਮ

Monday, Jun 26, 2017 - 02:48 AM (IST)

DPS ਸਕੂਲ ''ਚ ਲੁਕੇ ਦੋ ਅੱਤਵਾਦੀ ਢੇਰ, ਆਪਰੇਸ਼ਨ ਖਤਮ

ਸ਼੍ਰੀਨਗਰ— ਸੁਰੱਖਿਆ ਬਲਾਂ ਨੇ ਸ਼੍ਰੀਨਗਰ ਡੀ.ਪੀ.ਐੱਸ. ਸਕੂਲ 'ਚ ਲੁਕੇ ਦੋਵੇਂ ਅੱਤਵਾਦੀਆਂ ਨੂੰ ਐਤਵਾਰ ਨੂੰ ਮਾਰ ਸੁੱਟਿਆ ਹੈ। ਇਸ ਦੇ ਨਾਲ ਹੀ ਪਿਛਲੇ 14 ਘੰਟਿਆਂ ਤੋਂ ਚੱਲ ਰਿਹਾ ਇਹ ਆਪਰੇਸ਼ਨ ਖਤਮ ਹੋ ਗਿਆ ਹੈ। ਹਾਲਾਂਕਿ ਇਸ ਮੁਕਾਬਲੇ 'ਚ ਫੌਜ ਦੇ ਦੋ ਜਵਾਨ ਜ਼ਖਮੀ ਹੋ ਗਏ।
ਸ਼੍ਰੀਨਗਰ ਦੇ ਪਾਂਥਾ ਚੌਕ ਇਲਾਕੇ 'ਚ ਸ਼ਨੀਵਾਰ ਸ਼ਾਮ ਸੀ.ਆਰ.ਪੀ.ਐੱਫ. ਕਾਫਿਲੇ 'ਤੇ ਹਮਲੇ ਤੋਂ ਬਾਅਦ ਦੋ ਅੱਤਵਾਦੀ ਸ਼੍ਰੀਨਗਰ-ਜੰਮੂ ਰਾਜਮਾਰਗ 'ਤੇ ਸਥਿਤ ਦਿੱਲੀ ਪਬਲਿਕ ਸਕੂਲ 'ਚ ਲੁੱਕ ਗਏ ਸੀ। ਇਸ ਹਮਲੇ 'ਚ ਸੀ.ਆਰ.ਪੀ.ਐੱਫ. ਦੇ ਸਬ ਇੰਸਪੈਕਟਰ ਸਾਹਿਬ ਸ਼ੁਕਲਾ ਸ਼ਹੀਦ ਹੋ ਗਏ, ਜਦਕਿ ਦੋ ਹੋਰ ਜ਼ਖਮੀ ਹੋ ਗਏ ਸੀ। ਸੀ.ਆਰ.ਪੀ.ਐੱਫ. ਕਾਫਿਲੇ 'ਤੇ ਸ਼ਨੀਵਾਰ ਸ਼ਾਮ ਹੋਏ ਹਮਲੇ ਤੋਂ ਬਾਅਦ ਅਭਿਆਨ ਦੀ ਕਮਾਨ ਫੌਜ ਨੇ ਸੰਭਾਲੀ। ਡੀ.ਪੀ.ਐੱਸ. ਸਕੂਲ ਪਰਿਸਰ ਦੀ ਘੇਰਾਬੰਦੀ ਕਰ ਦਿੱਤੀ ਗਈ। ਐਤਵਾਰ ਦੀ ਸਵੇਰ ਕਰੀਬ 3.40 ਮਿੰਟ 'ਤੇ ਅੱਤਵਾਦੀਆਂ ਨਾਲ ਫੌਜ ਦਾ ਮੁਕਾਬਲਾ ਸ਼ੁਰੂ ਹੋ ਗਿਆ। ਹਾਲਾਂਕਿ ਇਸ ਦੌਰਾਨ ਫੌਜ ਦੇ ਦੋ ਜਵਾਨ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਰਾਜੇਸ਼ ਕਾਲਿਆ ਨੇ ਦੱਸਿਆ ਕਿ ਮੁਕਾਬਲੇ ਤੋਂ ਬਾਅਦ ਦੋਹਾਂ ਅੱਤਵਾਦੀਆਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ।


Related News