ਇੰਫਾਲ ਤੋਂ 43 ਕਿੱਲੋ ਸੋਨਾ ਸਮੇਤ ਦੋ ਤਸਕਰ ਗ੍ਰਿਫਤਾਰ, ਕੀਮਤ 21 ਕਰੋੜ ਰੁਪਏ

Friday, Jun 18, 2021 - 05:21 AM (IST)

ਮਣੀਪੁਰ - ਡਾਇਰੈਕਟੋਰੇਟ ਆਫ਼ ਰੈਵਨਿਊ ਯਾਨੀ ਡੀ.ਆਰ.ਆਈ. ਦੇ ਅਧਿਕਾਰੀਆਂ ਨੇ 43 ਕਿੱਲੋ ਸੋਨਾ ਲੈ ਜਾ ਰਹੇ ਤਸਕਰਾਂ ਨੂੰ ਇੰਫਾਲ ਵਿੱਚ ਕਾਬੂ ਕੀਤਾ ਹੈ। ਤਸਕਰ ਅੰਤਰਰਾਸ਼ਟਰੀ ਬਾਜ਼ਾਰ ਵਿੱਚ 21 ਕਰੋੜ ਦੀ ਕੀਮਤ ਵਾਲੇ 260 ਸੋਨੇ ਦੇ ਬਿਸਕੁਟ ਨੂੰ ਟਿਕਾਣੇ ਲਗਾਉਣ ਦੀ ਫਿਰਾਕ ਵਿੱਚ ਸਨ।

ਇਹ ਵੀ ਪੜ੍ਹੋ-  ਭੋਪਾਲ 'ਚ ਮਿਲਿਆ ਪਹਿਲਾ ਡੈਲਟਾ ਪਲੱਸ ਵੇਰੀਐਂਟ, ਸਰਕਾਰ ਅਲਰਟ

ਏਜੰਸੀ ਨੂੰ ਜਾਣਕਾਰੀ ਮਿਲੀ ਸੀ ਕਿ ਇੱਕ ਸ਼ੱਕੀ ਗੱਡੀ ਜਾ ਰਹੀ ਹੈ। ਅਧਿਕਾਰੀਆਂ ਨੇ 16 ਜੂਨ ਨੂੰ ਇੰਫਾਲ ਵਿੱਚ ਸ਼ੱਕੀ ਗੱਡੀ ਨੂੰ ਰੋਕਿਆ ਅਤੇ ਤਲਾਸ਼ੀ ਲਈ। ਜਦੋਂ ਗੱਡੀ ਵਿੱਚ ਬੈਠੇ 2 ਸ਼ੱਕੀ ਲੋਕਾਂ ਕੋਲੋਂ ਸਖਤਾਈ ਨਾਲ ਪੁੱਛਗਿੱਛ ਹੋਈ ਤਾਂ ਸੱਚ ਸਾਹਮਣੇ ਆਇਆ। ਕਾਰ ਵਿੱਚ ਤਲਾਸ਼ੀ ਲਈ ਗਈ ਤਾਂ 260 ਸੋਨੇ ਦੇ ਬਿਸਕੁਟ ਬਰਾਮਦ ਹੋਏ। ਇਨ੍ਹਾਂ ਦਾ ਭਾਰ 43 ਕਿੱਲੋ ਤੋਂ ਜ਼ਿਆਦਾ ਸੀ।

ਤਸਕਰਾਂ ਨੇ ਬਿਸਕੁਟ ਨੂੰ ਲੁਕਾਉਣ ਲਈ ਵੱਖ-ਵੱਖ ਤਰ੍ਹਾਂ ਦੀ 3 ਕੈਵਿਟੀ ਕਾਰ ਵਿੱਚ ਬਣਵਾਈ ਸੀ। ਗੱਡੀ ਤੋਂ ਸੋਨੇ ਨੂੰ ਕੱਢਣੇ ਵਿੱਚ ਲੱਗਭੱਗ 18 ਘੰਟੇ ਦਾ ਸਮੇਂ ਲੱਗ ਗਿਆ। ਦੋਸ਼ੀ ਇਸ ਗੱਡੀ ਦਾ ਇਸਤੇਮਾਲ ਪਹਿਲਾਂ ਵੀ ਸੋਨੇ ਦੀ ਤਸਕਰੀ ਲਈ ਕਰ ਰਹੇ ਸਨ। ਡੀ.ਆਰ.ਆਈ. ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਕਿਸ ਦਾ ਸੋਨਾ ਹੈ ਅਤੇ ਕਿੱਥੇ ਡਿਲੀਵਰ ਕਰਣ ਦੀ ਯੋਜਨਾ ਤਸਕਰਾਂ ਦੀ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।


Inder Prajapati

Content Editor

Related News