ਹਵਾਈ ਫੌਜ ਦਿਵਸ ਮੌਕੇ ਦੋ ਜਵਾਨਾਂ ਨੇ ਬਣਾਇਆ ਸਕਾਈਡਾਈਵ ਲੈਂਡਿੰਗ ਦਾ ਨਵਾਂ ਰਿਕਾਰਡ

10/09/2020 10:30:51 PM

ਨਵੀਂ ਦਿੱਲੀ : ਪੂਰੇ ਦੇਸ਼ 'ਚ ਵੀਰਵਾਰ ਨੂੰ ਹਵਾਈ ਫੌਜ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ 'ਤੇ ਆਯੋਜਿਤ ਪ੍ਰੋਗਰਾਮ 'ਚ ਹਵਾਈ ਫੌਜ ਦੇ ਜਵਾਨਾਂ ਨੇ ਕਾਫੀ ਕਰਤਬ ਦਿਖਾਏ। ਉਥੇ ਹੀ ਦੂਜੇ ਪਾਸੇ ਲੱਦਾਖ 'ਚ ਹਵਾਈ ਫੌਜ ਦੇ ਦੋ ਜਵਾਨਾਂ ਨੇ ਖਾਰਦੁੰਗਲਾ ਦੱਰੇ 'ਚ 17982 ਫੁੱਟ ਦੀ ਉਚਾਈ 'ਤੇ ਸਕਾਈਡਾਈਵ ਲੈਂਡਿੰਗ ਦਾ ਨਵਾਂ ਰਿਕਾਰਡ ਬਣਾਇਆ ਹੈ। ਇਸ ਤੋਂ ਪਹਿਲਾਂ ਦਾ ਰਿਕਾਰਡ ਵੀ ਇਨ੍ਹਾਂ ਦੋਨਾਂ ਜਵਾਨਾਂ ਦੇ ਨਾਮ ਸੀ।

ਹਵਾਈ ਫੌਜ ਬੁਲਾਰਾ ਵਿੰਗ ਕਮਾਂਡਰ ਇੰਦਰਨੀਲ ਨੰਦੀ ਮੁਤਾਬਕ ਵਿੰਗ ਕਮਾਂਡਰ ਗਜਾਨੰਦ ਯਾਦਵ ਅਤੇ ਵਾਰੰਟ ਅਧਿਕਾਰੀ ਏ.ਕੇ. ਤਿਵਾੜੀ ਨੇ ਸੀ-130 ਜੇ ਜਹਾਜ਼ ਨਾਲ ਸਫਲ ਸਕਾਈਡਾਈਵਿੰਗ ਕੀਤੀ। ਇਸ ਤੋਂ ਬਾਅਦ ਉਹ ਲੇਹ ਦੇ ਖਾਰਦੁੰਗਲਾ ਦੱਰੇ 'ਚ ਉਤਰੇ। ਉਨ੍ਹਾਂ ਮੁਤਾਬਕ ਘੱਟ ਹਵਾ ਘਣਤਾ ਅਤੇ ਪਹਾੜੀ ਇਲਾਕਿਆਂ ਦੇ ਨਾਲ ਉੱਥੇ ਆਕਸੀਜਨ ਲੈਵਲ ਵੀ ਘੱਟ ਸੀ, ਜਿਸ ਵਜ੍ਹਾ ਨਾਲ ਲੈਂਡਿੰਗ ਬੇਹੱਦ ਹੀ ਚੁਣੌਤੀ ਭਰਪੂਰ ਸੀ। ਇਸ ਦੇ ਬਾਵਜੂਦ ਜਵਾਨਾਂ ਨੇ ਸਾਰੀਆਂ ਮੁਸ਼ਕਲਾਂ ਨੂੰ ਪਾਰ ਕਰਦੇ ਹੋਏ ਨਵਾਂ ਰਿਕਾਰਡ ਸਥਾਪਤ ਕੀਤਾ। ਹਵਾਈ ਫੌਜ ਦੇ ਅਧਿਕਾਰੀਆਂ ਨੇ ਦੋਨਾਂ ਨੂੰ ਇਸ ਰਿਕਾਰਡ ਲਈ ਵਧਾਈ ਦਿੱਤੀ ਹੈ। 


Inder Prajapati

Content Editor

Related News