ਪਰਿਵਾਰ ਦੇ ਖੇਤਾਂ ''ਚ ਕੰਮ ਕਰਨ ਜਾਣ ਮਗਰੋਂ ਦੋ ਭੈਣਾਂ ਨੇ ਚੁੱਕਿਆ ਖੌਫਨਾਕ ਕਦਮ, ਕਰ ਲਈ ਖੁਦਕੁਸ਼ੀ

Thursday, Aug 01, 2024 - 11:15 PM (IST)

ਪਰਿਵਾਰ ਦੇ ਖੇਤਾਂ ''ਚ ਕੰਮ ਕਰਨ ਜਾਣ ਮਗਰੋਂ ਦੋ ਭੈਣਾਂ ਨੇ ਚੁੱਕਿਆ ਖੌਫਨਾਕ ਕਦਮ, ਕਰ ਲਈ ਖੁਦਕੁਸ਼ੀ

ਸੀਤਾਪੁਰ — ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ ਦੇ ਲਹਿਰਪੁਰ ਥਾਣਾ ਖੇਤਰ 'ਚ ਵੀਰਵਾਰ ਨੂੰ ਦੋ ਭੈਣਾਂ ਨੇ ਕਥਿਤ ਤੌਰ 'ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਦੋਵੇਂ ਭੈਣਾਂ ਬੇਹਰਾ ਕੋਦਰਾ ਪਿੰਡ 'ਚ ਆਪਣੇ ਘਰ 'ਚ ਇਕੱਲੀਆਂ ਸਨ ਜਦੋਂ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਖੇਤਾਂ 'ਚ ਕੰਮ ਕਰ ਰਹੇ ਸਨ।

ਸੀਤਾਪੁਰ ਦੇ ਵਧੀਕ ਪੁਲਸ ਸੁਪਰਡੈਂਟ (ਏਐਸਪੀ) ਪ੍ਰਕਾਸ਼ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਾਇਲ (19) ਅਤੇ ਮੁਸਕਾਨ (17) ਨਾਮਕ ਲੜਕੀਆਂ ਨੇ ਸਾੜੀ ਦੀ ਮਦਦ ਨਾਲ ਛੱਤ ਦੇ ਹੁੱਕ ਨਾਲ ਫਾਹਾ ਲੈ ਲਿਆ। ਉਨ੍ਹਾਂ ਦੱਸਿਆ ਕਿ ਘਟਨਾ ਸਬੰਧੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮੌਕੇ ਤੋਂ ਸਬੂਤ ਇਕੱਠੇ ਕਰ ਲਏ ਗਏ ਹਨ, ਜਦਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਪਰਿਵਾਰਕ ਮੈਂਬਰਾਂ ਨੇ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਦੋਵੇਂ ਭੈਣਾਂ ਘਰ 'ਚ ਇਕੱਲੀਆਂ ਸਨ, ਜਦਕਿ ਪਰਿਵਾਰ ਦੇ ਹੋਰ ਮੈਂਬਰ ਖੇਤਾਂ 'ਚ ਕੰਮ ਕਰ ਰਹੇ ਸਨ। ਏਐਸਪੀ ਕੁਮਾਰ ਨੇ ਦੱਸਿਆ ਕਿ ਅਗਲੇਰੀ ਕਾਰਵਾਈ ਲਈ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ, ਜਦਕਿ ਅਮਨ-ਕਾਨੂੰਨ ਬਣਾਈ ਰੱਖਣ ਲਈ ਪਿੰਡ ਵਿੱਚ ਪੁਲਸ ਤਾਇਨਾਤ ਹੈ।

 


author

Inder Prajapati

Content Editor

Related News