ਨੌਕਰਾਂ ਨੇ ਮਕਾਨ ਮਾਲਕਣ ਨੂੰ ਬਣਾਇਆ ਬੰਧਕ, ਫਿਰ ਲੁੱਟ ਲਏ ਕਰੋੜਾਂ ਦੇ ਗਹਿਣੇ

Tuesday, Mar 04, 2025 - 01:29 PM (IST)

ਨੌਕਰਾਂ ਨੇ ਮਕਾਨ ਮਾਲਕਣ ਨੂੰ ਬਣਾਇਆ ਬੰਧਕ, ਫਿਰ ਲੁੱਟ ਲਏ ਕਰੋੜਾਂ ਦੇ ਗਹਿਣੇ

ਜੈਪੁਰ- ਜੈਪੁਰ ਦੇ ਅੰਬਾਬਾੜੀ ਇਲਾਕੇ ਵਿਚ ਦੋ ਨੌਕਰਾਂ ਨੇ ਇਕ ਕਾਰੋਬਾਰੀ ਦੀ ਪਤਨੀ ਨੂੰ ਬਣਾ ਲਿਆ ਅਤੇ ਉਸ ਦੇ ਘਰੋਂ ਗਹਿਣੇ ਲੁੱਟ ਲਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਨੇ ਮੰਗਲਵਾਰ ਨੂੰ ਦੱਸਿਆ ਕਿ ਇਹ ਘਟਨਾ ਸੋਮਵਾਰ ਸ਼ਾਮ ਨੂੰ ਉਸ ਸਮੇਂ ਵਾਪਰੀ ਜਦੋਂ ਔਰਤ ਘਰ 'ਚ ਇਕੱਲੀ ਸੀ। ਪੁਲਸ ਨੇ ਦੱਸਿਆ ਕਿ ਦੋਸ਼ੀ ਨੌਕਰ ਇੰਦਰਜੀਤ ਅਤੇ ਅਸ਼ੋਕ ਕੁਝ ਸਮਾਂ ਪਹਿਲਾਂ ਹੀ ਵਪਾਰੀ ਦੇ ਘਰ ਕੰਮ 'ਤੇ ਲੱਗੇ ਸਨ। ਉਨ੍ਹਾਂ ਨੇ ਔਰਤ ਜੋਤੀ (48) ਨੂੰ ਬੰਧਕ ਬਣਾ ਕੇ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਘਰੋਂ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ।

ਘਟਨਾ ਸਮੇਂ ਅਸ਼ੋਕ ਅਤੇ ਇੰਦਰਜੀਤ ਨੇ ਆਪਣੇ ਤੀਜੇ ਸਾਥੀ ਰਾਧੇ ਨੂੰ ਘਰ ਬੁਲਾਇਆ ਸੀ। ਇਨ੍ਹਾਂ ਲੋਕਾਂ ਨੇ ਜੋਤੀ ਦਾ ਮੂੰਹ ਤੌਲੀਏ ਨਾਲ ਢੱਕਿਆ ਅਤੇ ਉਸ ਦੇ ਹੱਥ-ਪੈਰ ਬੰਨ੍ਹ ਦਿੱਤੇ। ਜੋਤੀ ਦਾ ਪਤੀ ਦੇਵੇਂਦਰ ਕਿਸੇ ਕੰਮ ਲਈ ਸ਼ਹਿਰ ਤੋਂ ਬਾਹਰ ਗਿਆ ਹੋਇਆ ਸੀ ਅਤੇ ਬੇਟਾ ਸ਼ੈਲੇਸ਼ ਨਿਊ ਆਤਿਸ਼ ਮਾਰਕੀਟ 'ਚ ਆਪਣੀ ਦੁਕਾਨ 'ਤੇ ਸੀ।

ਜਦੋਂ ਜੋਤੀ ਨੇ ਰੌਲਾ ਪਾਇਆ ਤਾਂ ਉਸ ਦੀ ਆਵਾਜ਼ ਸੁਣ ਕੇ ਗੁਆਂਢ 'ਚ ਰਹਿੰਦਾ ਉਸ ਦਾ ਦਿਓਰ ਘਰ ਪਹੁੰਚ ਗਿਆ। ਉਸ ਨੇ ਜੋਤੀ ਨੂੰ ਛੁਡਵਾਇਆ ਅਤੇ ਪਰਿਵਾਰ ਅਤੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਦੱਸਿਆ ਕਿ ਦੋਸ਼ੀ ਆਟੋ ਰਿਕਸ਼ਾ 'ਚ ਫਰਾਰ ਹੋ ਗਏ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।


author

Tanu

Content Editor

Related News