ਨਸ਼ੇ ਦੀ ਆਦਤ ਨੇ MBA ਡਿਗਰੀ ਹੋਲਡਰ ਨੂੰ ਬਣਾਇਆ ਲੁਟੇਰਾ
Wednesday, Dec 10, 2025 - 12:48 AM (IST)
ਨਵੀਂ ਦਿੱਲੀ - ਦੱਖਣ-ਪੱਛਮੀ ਦਿੱਲੀ ਦੇ ਦਵਾਰਕਾ ਵਿਚ ਇਕ ਵਿਅਕਤੀ ਨੂੰ ਲੁੱਟ-ਖੋਹ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਮੰਗਲਵਾਰ ਨੂੰ ਦੱਸਿਆ ਕਿ ਉਸ ਕੋਲੋਂ ਚੋਰੀ ਦੇ 7 ਮੋਬਾਈਲ ਫੋਨ ਅਤੇ ਇਕ ਸਕੂਟਰ ਜ਼ਬਤ ਕੀਤਾ ਗਿਆ ਹੈ।
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਾਲਮ ਨਿਵਾਸੀ ਮੁਲਜ਼ਮ ਪ੍ਰਦੀਪ ਕੁਮਾਰ ਮਲਿਕ ਉਰਫ ਰਾਹੁਲ ਨੇ ਇਕ ਨਾਮਵਰ ਯੂਨੀਵਰਸਿਟੀ ਤੋਂ ਐੱਮ. ਬੀ. ਏ. ਦੀ ਡਿਗਰੀ ਪ੍ਰਾਪਤ ਕੀਤੀ ਹੋਈ ਹੈ ਪਰ ਬੇਰੁਜ਼ਗਾਰੀ ਅਤੇ ਨਸ਼ੇ ਦੀ ਆਦਤ ਕਾਰਨ ਉਸ ਨੇ ਲੁੱਟ-ਖੋਹ ਸ਼ੁਰੂ ਕਰ ਦਿੱਤੀ।
ਉਨ੍ਹਾਂ ਦੱਸਿਆ ਕਿ 20 ਨਵੰਬਰ ਨੂੰ ਡੀ. ਡੀ. ਏ. ਪਾਰਕ ਵਿਚ ਰੇਲਵੇ ਲਾਈਨ ਦੇ ਨੇੜੇ ਜਾਲ ਵਿਛਾਉਣ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਦੇ ਅਨੁਸਾਰ, ਦਵਾਰਕਾ ਦੱਖਣੀ ਖੇਤਰ ਵਿਚ ਸਕੂਟਰ ਸਵਾਰ ਅਪਰਾਧੀ ਵੱਲੋਂ ਕੀਤੀਆਂ ਗਈਆਂ ਲੁੱਟ-ਖੋਹ ਦੀਆਂ ਕਈ ਵਾਰਦਾਤਾਂ ਸਾਹਮਣੇ ਆਈਆਂ ਸਨ।
