ਜਲੰਧਰ ''ਚ PNB ਦੇ ATM ਵਿਚੋਂ ਲੱਖਾਂ ਰੁਪਏ ਦੀ ਲੁੱਟ

Wednesday, Dec 17, 2025 - 03:46 PM (IST)

ਜਲੰਧਰ ''ਚ PNB ਦੇ ATM ਵਿਚੋਂ ਲੱਖਾਂ ਰੁਪਏ ਦੀ ਲੁੱਟ

ਜਲੰਧਰ (ਮਾਹੀ)– ਥਾਣਾ ਮਕਸੂਦਾਂ ਅਧੀਨ ਆਉਂਦੇ ਰਾਓਵਾਲੀ ਮੋੜ ’ਤੇ ਸਥਿਤ 13 ਦਸੰਬਰ ਨੂੰ ਤੜਕਸਾਰ ਲਗਭਗ 3.40 ਵਜੇ 4 ਲੁਟੇਰੇ ਪੀ. ਐੱਨ. ਬੀ. ਦੇ ਏ. ਟੀ. ਐੱਮ. ਬੂਥ ਅੰਦਰ ਦਾਖ਼ਲ ਹੋਏ ਅਤੇ ਸੀ. ਸੀ. ਟੀ. ਵੀ. ਕੈਮਰੇ ’ਤੇ ਬਲੈਕ ਸਪਰੇਅ ਕਰ ਦਿੱਤਾ। ਇਸ ਦੇ ਬਾਅਦ ਲੁਟੇਰਿਆਂ ਨੇ ਗੈਸ ਕਟਰ ਨਾਲ ਏ. ਟੀ. ਐੱਮ. ਨੂੰ ਕੱਟਿਆ ਅਤੇ ਉਸ ਵਿਚੋਂ ਲਗਭਗ 6 ਲੱਖ ਦੀ (ਭਾਰਤੀ) ਕਰੰਸੀ ਲੁੱਟ ਕੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਦੇ ਬਾਅਦ ਲਗਭਗ 6.15 ਵਜੇ ਬੈਂਕ ਅਧਿਕਾਰੀਆਂ ਨੂੰ ਇਸ ਦਾ ਅਲਰਟ ਆਇਆ ਅਤੇ ਇਸ ਦੇ ਬਾਅਦ ਥਾਣਾ ਮਕਸੂਦਾਂ ਦੀ ਪੁਲਸ ਮੌਕੇ ’ਤੇ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ।

ਮੁੱਢਲੀ ਜਾਂਚ ਵਿਚ ਪਾਇਆ ਗਿਆ ਕਿ ਏ. ਟੀ. ਐੱਮ. ਨੂੰ ਲੁੱਟਣ ਵਾਲੇ ਇਕ ਸਫੈਦ ਕਾਰ ਵਿਚ ਸਵਾਰ ਸਨ ਅਤੇ ਉਨ੍ਹਾਂ ਦੀ ਗਿਣਤੀ 4 ਸੀ। ਬੈਂਕ ਕਰਮਚਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਲੁਟੇਰੇ ਪਠਾਨਕੋਟ ਬਾਈਪਾਸ ਵੱਲੋਂ ਆਏ ਸਨ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਵਾਪਸ ਪਠਾਨਕੋਟ ਬਾਈਪਾਸ ਵੱਲ ਹੀ ਚਲੇ ਗਏ।

ਇਹ ਵੀ ਪੜ੍ਹੋ: ਜਲੰਧਰ 'ਚ ਫਿਰ ਸ਼ਰਮਨਾਕ ਕਾਰਾ! ਚਾਚੇ ਨੇ ਭਤੀਜੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ

4 ਦਿਨ ਬੀਤੇ ਪਰ ਲੁਟੇਰਿਆਂ ਦੀ ਪਛਾਣ ਨਹੀਂ ਕਰ ਸਕੀ ਦਿਹਾਤੀ ਪੁਲਸ
13 ਦਸੰਬਰ ਨੂੰ ਏ. ਟੀ. ਐੱਮ. ਵਿਚ ਹੋਈ ਲੁੱਟ ਨੂੰ ਲੱਗਭਗ 4 ਦਿਨ ਬੀਤ ਗਏ ਹਨ। ਪੁਲਸ ਅੱਜ ਤਕ ਲੁਟੇਰਿਆਂ ਦੀ ਪਛਾਣ ਨਹੀਂ ਕਰ ਸਕੀ ਅਤੇ ਨਾ ਹੀ ਉਨ੍ਹਾਂ ਨੂੰ ਲੁਟੇਰਿਆਂ ਦਾ ਕੋਈ ਸੁਰਾਗ ਮਿਲਿਆ ਹੈ।

ਜਲਦ ਫੜੇ ਜਾਣਗੇ ਲੁਟੇਰੇ : ਡੀ. ਐੱਸ. ਪੀ. ਔਜਲਾ
ਇਸ ਸਬੰਧ ਵਿਚ ਡੀ. ਐੱਸ. ਪੀ. ਨਰਿੰਦਰ ਸਿੰਘ ਔਜਲਾ ਨੇ ਕਿਹਾ ਕਿ ਲੁਟੇਰਿਆਂ ਨੇ ਪੀ. ਐੱਨ. ਬੀ. ਦੇ ਏ. ਟੀ.ਐੱਮ. ਨੂੰ ਗੈਸ ਕਟਰ ਨਾਲ ਕਟ ਕੇ 6 ਲੱਖ ਰੁਪਏ ਦੀ ਨਕਦੀ ਲੁੱਟੀ ਸੀ ਅਤੇ ਉਨ੍ਹਾਂ ਲੁਟੇਰਿਆਂ ਨੂੰ ਫੜਨ ਲਈ ਪੁਲਸ ਦੀਆਂ ਟੀਮਾਂ ਬਣਾ ਿਦੱਤੀਆਂ ਗਈਆਂ ਹਨ ਅਤੇ ਜਲਦ ਇਨ੍ਹਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ: ਪੰਜਾਬ 'ਚ ਫਿਰ ਚੱਲ ਗਈਆਂ ਗੋਲ਼ੀਆਂ! ਠਾਹ-ਠਾਹ ਦੀ ਆਵਾਜ਼ ਨਾਲ ਕੰਬਿਆ ਇਹ ਇਲਾਕਾ, ਸਹਿਮੇ ਲੋਕ


author

shivani attri

Content Editor

Related News