ਕਿਰਾਇਆ ਮੰਗਣ ਆਈ ਮਾਲਕਣ ਦਾ ਕਤਲ, ਟੁਕੜੇ ਕਰ ਸੂਟਕੇਸ ''ਚ ਲੁਕਾਈ ਲਾਸ਼

Thursday, Dec 18, 2025 - 10:18 AM (IST)

ਕਿਰਾਇਆ ਮੰਗਣ ਆਈ ਮਾਲਕਣ ਦਾ ਕਤਲ, ਟੁਕੜੇ ਕਰ ਸੂਟਕੇਸ ''ਚ ਲੁਕਾਈ ਲਾਸ਼

ਗਾਜ਼ੀਆਬਾਦ- ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕਿਰਾਇਆ ਮੰਗਣ ਗਈ ਇਕ ਮਕਾਨ ਮਾਲਕਣ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਦੋਸ਼ ਹੈ ਕਿ ਪਿਛਲੇ 5-6 ਮਹੀਨਿਆਂ ਤੋਂ ਕਿਰਾਇਆ ਨਾ ਦੇ ਰਹੇ ਕਿਰਾਏਦਾਰ ਜੋੜੇ ਨੇ ਕਿਰਾਇਆ ਮੰਗਣ ਪਹੁੰਚੀ ਮਾਲਕਣ ਦਾ ਕਤਲ ਕਰ ਦਿੱਤਾ। ਸਿਰਫ਼ ਇੰਨਾ ਹੀ ਨਹੀਂ, ਕਤਲ ਤੋਂ ਬਾਅਦ ਦੋਸ਼ੀਆਂ ਨੇ ਲਾਸ਼ ਦੇ ਟੁਕੜੇ ਕਰਕੇ ਉਨ੍ਹਾਂ ਨੂੰ ਇਕ ਸੂਟਕੇਸ 'ਚ ਭਰ ਕੇ ਬੈੱਡ ਦੇ ਅੰਦਰ ਲੁਕਾ ਦਿੱਤਾ।

ਇਹ ਘਟਨਾ ਰਾਜਨਗਰ ਐਕਸਟੈਂਸ਼ਨ ਸਥਿਤ Aura Chimera (ਓਰਾ ਸੂਮੇਰਾ) ਸੋਸਾਇਟੀ ਦੀ ਹੈ। ਮ੍ਰਿਤਕਾ ਦੀ ਪਛਾਣ ਦੀਪਸ਼ਿਖਾ ਸ਼ਰਮਾ, ਨਿਵਾਸੀ ਫਲੈਟ ਨੰਬਰ M-105, ਓਰਾ ਸੂਮੇਰਾ ਸੋਸਾਇਟੀ ਵਜੋਂ ਹੋਈ ਹੈ। 17 ਦਸੰਬਰ ਨੂੰ ਦੀਪਸ਼ਿਖਾ ਸ਼ਰਮਾ ਆਪਣੇ ਦੂਜੇ ਫਲੈਟ ‘ਤੇ ਕਿਰਾਇਆ ਲੈਣ ਗਈ ਸੀ। ਪਰ ਜਦੋਂ ਉਹ ਦੇਰ ਰਾਤ ਤੱਕ ਘਰ ਵਾਪਸ ਨਾ ਆਈ ਤਾਂ ਪਰਿਵਾਰ ਅਤੇ ਸੋਸਾਇਟੀ ਵਾਸੀਆਂ ਵੱਲੋਂ ਉਸ ਦੀ ਤਲਾਸ਼ ਸ਼ੁਰੂ ਕੀਤੀ ਗਈ।

ਇਹ ਵੀ ਪੜ੍ਹੋ : ਆਖ਼ਿਰ ਕਿੰਨੇ 'ਚ ਤਿਆਰ ਹੁੰਦੈ 100 ਰੁਪਏ ਦਾ ਇਕ ਨੋਟ ? ਅਸਲ ਕੀਮਤ ਜਾਣ ਅੱਡੀਆਂ ਰਹਿ ਜਾਣਗੀਆਂ ਅੱਖਾਂ

CCTV ਨਾਲ ਖੁੱਲ੍ਹਿਆ ਰਾਜ

CCTV ਫੁਟੇਜ 'ਚ ਦੀਪਸ਼ਿਖਾ ਸ਼ਰਮਾ ਸ਼ਾਮ ਦੇ ਸਮੇਂ ਕਿਰਾਏਦਾਰਾਂ ਦੇ ਫਲੈਟ ਵੱਲ ਜਾਂਦੀ ਹੋਈ ਨਜ਼ਰ ਆਈ, ਪਰ ਵਾਪਸੀ ਦੀ ਕੋਈ ਫੁਟੇਜ ਨਹੀਂ ਮਿਲੀ। ਇਸ ਨਾਲ ਸ਼ੱਕ ਹੋਰ ਵੀ ਡੂੰਘਾ ਹੋ ਗਿਆ। ਸੋਸਾਇਟੀ ਦੇ ਲੋਕ ਜਦੋਂ ਕਿਰਾਏਦਾਰਾਂ ਦੇ ਫਲੈਟ ਤੱਕ ਪਹੁੰਚੇ, ਤਾਂ ਦੋਸ਼ੀ ਭੱਜਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ, ਪਰ ਅਸਫ਼ਲ ਰਹੇ। ਰੌਲਾ ਸੁਣ ਕੇ ਆਲੇ-ਦੁਆਲੇ ਦੇ ਫਲੈਟਾਂ ਦੇ ਲੋਕ ਵੀ ਇਕੱਠੇ ਹੋ ਗਏ ਅਤੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਗਈ।

ਕਿਰਾਏਦਾਰ ਹਿਰਾਸਤ ‘ਚ

ਪੁਲਸ ਮੁਤਾਬਕ, ਕਿਰਾਏਦਾਰਾਂ ਦੇ ਨਾਮ ਅਜੈ ਗੁਪਤਾ ਅਤੇ ਆਕ੍ਰਿਤੀ ਗੁਪਤਾ ਹਨ। ਦੋਵਾਂ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ ਹੈ। ਉਨ੍ਹਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਅੱਗੇ ਦੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ : ਨਵੇਂ ਸਾਲ 'ਚ ਇਨ੍ਹਾਂ ਰਾਸ਼ੀ ਵਾਲੇ ਲੋਕਾਂ ਦੀ ਹੋਵੇਗੀ 'ਚਾਂਦੀ' ! ਦੂਰ ਹੋਣਗੀਆਂ ਸਾਰੀਆਂ ਤੰਗੀਆਂ, ਪੈਸੇ ਦੀ ਨਹੀਂ ਆਏਗੀ ਕਮੀ


author

DIsha

Content Editor

Related News